SBP GROUP

SBP GROUP

Search This Blog

Total Pageviews

ਅਸੀਂ ਮੋਹਾਲੀ ਦੇ ਮੁੱਢਲੇ ਵਿਕਾਸ ਢਾਂਚੇ ਨੂੰ ਉੱਚ ਪੱਧਰੀ ਬਣਾਉਣ ਲਈ ਵਚਨਬਧ: ਬਲਬੀਰ ਸਿੱਧੂ

 ਮੋਹਾਲੀ, 24 ਜਨਵਰੀ : ਇੱਥੇ ਆਪਣੇ ਚੋਣ ਪ੍ਰਚਾਰ ਦੇ ਦੌਰਾਨ ਮੋਹਾਲੀ ਤੋਂ ਕਾਂਗਰਸੀ ਉਮੀਦਵਾਰ ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਮੋਹਾਲੀ ਦੇ ਮੁੱਢਲੇ ਵਿਕਾਸ ਢਾਂਚੇ ਨੂੰ ਉੱਚ ਪੱਧਰੀ ਬਣਾਉਣ ਦੇ ਲਈ ਵਚਨਬੱਧ ਹਨ | ਅਸੀਂ ਵਿਕਾਸ ਦੇ ਹਰ ਫਰੰਟ ਤੇ ਸ਼ਹਿਰ ਨੂੰ ਬਿਹਤਰ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਹੈ | ਪਿਛਲੇ ਸਾਲਾਂ ਵਿਚ ਸਾਡੀ ਕੋਸ਼ਿਸ਼ ਰਹੀ ਹੈ ਕਿ ਮੋਹਾਲੀ ਦੇ ਹਰ ਖੇਤਰ ਵਿਚ ਯੋਜਨਾਬੱਧ ਵਿਕਾਸ ਕੀਤਾ ਜਾਵੇ | ਇਸੇ ਮਕਸਦ ਦੇ ਨਾਲ ਅਸੀਂ ਮੋਹਾਲੀ ਵਿਚ ਸਰਕਾਰੀ ਮੈਡੀਕਲ ਸੁਵਿਧਾਵਾਂ ਵਿਚ ਵੱਡੇ ਬਦਲਾਅ ਲਿਆ ਕੇ ਅਣਥੱਕ ਕੋਸ਼ਿਸ਼ ਕੀਤੀ ਹੈ |


ਉਨ੍ਹਾਂ ਨੇ ਅੱਗੇ ਕਿਹਾ ਕਿ ਭਲੇ ਹੀ ਮੋਹਾਲੀ ਵਿਚ ਨਿੱਜੀ ਹਸਪਤਾਲਾਂ ਦੇ ਰੂਪ ਵਿਚ ਉੱਚ ਪੱਧਰੀ ਨਿੱਜੀ ਮੈਡੀਕਲ ਸੁਵਿਧਾਵਾਂ ਉਪਲਬਧ ਹਨ, ਅਸੀਂ ਪਿਛਲੇ ਕੁਝ ਸਾਲਾਂ ਵਿਚ ਸਰਕਾਰੀ ਮੈਡੀਕਲ ਸੁਵਿਧਾਵਾਂ ਵਿਚ ਸੁਧਾਰ ਕਰਕੇ ਨਿੱਜੀ ਮੈਡੀਕਲ ਸੁਵਿਧਾਵਾਂ ਦੇ ਬਰਾਬਰ ਸੁਵਿਧਾਵਾਂ ਪ੍ਰਦਨ ਕਰਨ ਦੀ ਕੋਸ਼ਿਸ਼ ਕੀਤੀ ਹੈ | ਸ਼ਹਿਰ ਦੇ ਪਾਸ਼ ਇਲਾਕੇ ਨੂੰ ਕਵਰ ਕਰਨ ਦੇ ਲਈ ਜਿੱਥੇ ਜਿਆਦਾ ਸੀਨੀਅਰ ਸਿਟੀਜੰਸ ਰਹਿੰਦੇ ਹਨ, ਅਸੀਂ 3ਬੀ1 ਵਿਚ ਇੱਕ ਸਿਵਲ ਡਿਸਪੈਂਸਰੀ ਨੂੰ ਕਮਿਊਨਿਟੀ ਹੈਲਥ ਸੈਂਟਰ ਵਿਚ ਅਪਗ੍ਰੇਡ ਕੀਤਾ ਹੈ | 30 ਬੈੱਡ ਦੇ ਇਸ ਸੈਂਟਰ ਨੂੰ ਅਧੁਨਿਕ ਤਕਨੀਕ ਨਾਲ ਬਣਾਇਆ ਗਿਆ ਹੈ | ਸੈਂਟਰ ਵਿਚ ਇੱਕ ਅਧੁਨਿਕ ਓਟੀ ਹੈ ਜਿਹੜੀ ਪੰਜਾਬ ਵਿਚ ਸੁਲਤਾਨਪੁਰ ਲੋਧੀ ਦੇ ਬਾਅਦ ਦੂਜੀ ਅਜਿਹੀ ਅਧੁਨਿਕ ਓਟੀ ਹੈ, ਉਨ੍ਹਾਂ ਨੇ ਦੱਸਿਆ |
ਸੈਕਟਰ 66 ਵਿਚ 100 ਕਰੋੜ ਰੁਪਏ ਦੀ ਲਾਗਤ ਨਾਲ 350 ਬਿਸਤਰਿਆਂ ਵਾਲਾ ਜਿਲ੍ਹਾ ਹਸਪਤਾਲ ਵੀ ਬਣ ਰਿਹਾ ਹੈ | ਇਸ ਜਿਲ੍ਹਾ ਹਸਪਤਾਲ ਵਿਚ 350 ਬਿਸਤਰਿਆਂ ਵਿਚੋਂ 50 ਬਿਸਤਰੇ ਨਿੱਜੀ ਕਮਰਿਆਂ ਦੇ ਲਈ ਹੋਣਗੇ | ਇਸ ਹਸਪਤਾਲ ਵਿਚ 50 ਬੈੱਡ ਦਾ ਮਦਰ ਐਂਡ ਚਾਈਲਡ ਹਾਸਪਿਟਲ ਵੀ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਇਹ ਹਸਪਤਾਲ ਵੀ ਅਧੁਨਿਕ ਤਕਨੀਕ ਨਾਲ ਬਣਾਇਆ ਜਾਵੇਗਾ |
ਜਿਲ੍ਹਾ ਹਸਪਤਾਲ ਜਿਲ੍ਹੇ ਦੀਆਂ ਸਾਰੀਆਂ ਮੈਡੀਕਲ ਜਰੂਰਤਾਂ ਨੂੰ ਪੂਰਾ ਕਰੇਗਾ | ਸਿੱਧੂ ਨੇ ਦੱਸਿਆ ਕਿ ਕੇਂਦਰੀ ਸਥਾਨ ਤੇ ਹੋਣ ਦੇ ਕਾਰਨ ਜਿਲ੍ਹਾ ਹਸਪਤਾਲ ਡੇਰਾਬੱਸੀ, ਬਨੂੜ ਅਤੇ ਖਰੜ ਦੀਆਂ ਮੈਡੀਕਲ ਸੁਵਿਧਾਵਾਂ ਨੂੰ ਵੀ ਪੂਰਾ ਕਰੇਗਾ | ਉਨ੍ਹਾਂ ਨੇ ਕਿਹਾ ਕਿ ਅਸੀਂ ਸ਼ਹਿਰ ਦੇ ਬਾਕੀ ਹਿੱਸਿਆਂ ਵਿਚ ਵੀ ਸਰਕਾਰੀ ਮੈਡੀਕਲ ਸੁਵਿਧਾਵਾਂ ਦਾ ਵਿਸਥਾਰ ਕਰਾਂਗੇ |

No comments:


Wikipedia

Search results

Powered By Blogger