ਖਰੜ, 30 ਜਨਵਰੀ, : ਖਰੜ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸ. ਰਣਜੀਤ ਸਿੰਘ ਗਿੱਲ ਨੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਚੰਦਪੁਰ, ਲੁਬਾਣਗੜ੍ਹ ਅਤੇ ਤਕੀਪੁਰ ਵਿਖੇ ਮੀਟਿੰਗਾਂ ਕੀਤੀਆਂ| ਇਨ੍ਹਾਂ ਮੀਟਿੰਗਾਂ ਦੌਰਾਨ ਕਈ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਜੁਆਇਨ ਕੀਤੀ| ਜਿਸ ਵਿੱਚ ਪਿੰਡ ਚੰਦਪੁਰ ਤੋਂ ਮਨੀ, ਮਨਦੀਪ ਕੁਮਾਰ, ਹਰਵਿੰਦਰ ਕੁਮਾਰ, ਮਨਦੀਪ ਕੁਮਾਰ, ਸੋਨੀ| ਪਿੰਡ ਲੁਬਾਣਗੜ੍ਹ ਵਿੱਚ ਕਾਂਗਰਸ ਪਾਰਟੀ ਛੱਡ ਕੇ ਸ਼ਾਮਲ ਹੋਏ ਪਰਿਵਾਰਾਂ ਵਿੱਚ ਗੁਰਮੇਲ ਸਿੰਘ, ਜਸਵਿੰਦਰ ਸਿੰਘ ਜੱਸ, ਬਲਵਿੰਦਰ ਸਿੰਘ ਬਿੱਲਾ ਵਿਸ਼ੇਸ਼ ਤੌਰ 'ਤੇ ਸਨ।
ਇਸ ਦੌਰਾਨ ਸਥਾਨਕ ਪਿੰਡ ਵਾਸੀ ਸਾਬਕਾ ਸਰਪੰਚ ਸੰਤੋਖ ਸਿੰਘ, ਸਾਬਕਾ ਪੰਚ ਕਰਨੈਲ ਸਿੰਘ, ਬਲਜੀਤ ਸਿੰਘ, ਲਖਵੀਰ ਸਿੰਘ, ਅੰਗਦ ਸਿੰਘ, ਕੁਲਵੰਤ ਸਿੰਘ ਮੌਜੂਦ ਰਹੇ ਅਤੇ ਪਿੰਡ ਤਕੀਪੁਰ ਵਿੱਚ ਸਰਪੰਚ ਗੁਰਸ਼ਰਨ ਸਿੰਘ ਪੰਚ ਪਰਮਿੰਦਰ ਸਿੰਘ, ਹਰਜੀਤ ਸਿੰਘ, ਗੁਰਮੀਤ ਸਿੰਘ, ਦਲਜੀਤ ਸਿੰਘ, ਮੇਜਰ ਸਿੰਘ ਹਾਜ਼ਰ ਰਹੇ| ਇਸ ਦੌਰਾਨ ਰਾਣਾ ਗਿੱਲ ਦੇ ਨਾਲ ਕਿਸਾਨ ਵਿੰਗ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਕਾਦੀਮਾਜਰਾ, ਸਰਕਲ ਪ੍ਰਧਾਨ ਕੁਲਵੰਤ ਸਿੰਘ ਪੰਮਾ, ਬਲਵੀਰ ਸਿੰਘ ਢਕੋਰਾਂ ਮੌਜੂਦ ਰਹੇ|
No comments:
Post a Comment