SBP GROUP

SBP GROUP

Search This Blog

Total Pageviews

ਹੈਲਦੀ ਲਾਈਫਸਟਾਈਲ ਬਾਰੇ ਜਾਗਰੁਕ ਕਰਨ ਲਈ ਰੈਂਪ ਵਾਕ ਕੀਤਾ

ਮੋਹਾਲੀ, 13 ਫਰਵਰੀ : ਕੋਵਿਡ ਮਹਾਮਾਰੀ ਦੇ ਦੌਰਾਨ ਹੈਲਦੀ ਲਾਈਫਸਟਾਈਲ ਅਪਣਾਉਣ ਬਾਰੇ ਲੋਕਾਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ ਡਾਕਟਰਾਂ , ਹੈਲਥ ਐਕਸਪਰਟ ਅਤੇ ਮਾਡਲ ਨੇ ਇੱਥੇ ਇੱਕ ਮਾਲ ਵਿਚ ਵੈਲੇਂਟਾਈਨ ਡੇ ਪ੍ਰੋਗਰਾਮ ਦੇ ਦੌਰਾਨ ਇੱਕ ਰੈਂਪ ਵਾਕ ਵਿਚ ਭਾਗ ਲਿਆ | ਪ੍ਰੋਗਰਾਮ ਦਾ ਆਯੋਜਨ ਕਾਰਡਿਓਮਰਸੀਅਨ ਦੇ ਗਲੋਬਲ ਚੇਅਰਮੈਨ ਡਾ. ਦੀਪਕ ਪੁਰੀ ਵੱਲੋਂ ਕੀਤਾ ਗਿਆ ਸੀ, ਜਿਹੜੇ ਕਾਰਡਿਓਵੈਸਕੂਲਰ ਅਤੇ ਕਾਰਡਿਯਕ ਕੇਅਰ ਦਾ ਇੱਕ ਗਲੋਬਲ ਗਰੁੱਪ ਹੈ |
ਇਸ ਮੌਕੇ 'ਤੇ ਇੰਟਰੈਕਟਿਵ ਹੈਲਥ ਸੈਸ਼ਨ, ਯੋਗਾ, ਮਿਊਜਿਕ ਅਤੇ ਜੁੰਬਾ ਸਹਿਤ ਵਿਭਿੰਨ ਹੈਲਥ ਅਤੇ ਮਨੋਰੰਜਨ ਸਬੰਧੀ ਗਤੀਵਿਧੀਆਂ ਵੀ ਆਯੋਜਿਤ ਕੀਤੀਆਂ ਗਈਆਂ | ਇਸ ਮੌਕੇ 'ਤੇ ਮਿਸ ਯੂਨੀਵਰਸ 2021 ਹਰਨਾਜ ਕੌਰ ਸੰਧੂ ਦੇ ਮਾਤਾ ਪਿਤਾ ਨੂੰ ਵੀ ਸਨਮਾਨਤ ਕੀਤਾ ਗਿਆ |
ਕੋਵਿਡ ਮਹਾਮਾਰੀ ਦੇ ਦੌਰਾਨ ਸਿਹਤ ਅਤੇ ਫਿਟਨੈਸ ਵਿਸ਼ੇ 'ਤੇ ਇੱਕ ਹੈਲਥ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ, ਡਾ. ਦੀਪਕ ਪੁਰੀ ਨੇ ਕਿਹਾ ਕਿ ਅਸੀਂ ਮਹਾਮਾਰੀ ਦੇ ਤੀਜੇ ਸਾਲ ਵਿਚ ਹੌਲੀ ਹੌਲੀ ਫੇਫੜਿਆਂ, ਦਿਲ ਅਤੇ ਹੋਰ ਅੰਗਾਂ ਵਿਚ ਵਾਇਰਸ ਦੀਆਂ ਲੰਮੇਂ ਸਮੇਂ ਦੀਆਂ ਜਟਿਲਤਾਵਾਂ ਦੇ ਬਾਰੇ ਵਿਚ ਜਾਗਰੁਕ ਹੋ ਰਹੇ ਹਾਂ |
ਵਿਅੰਗਾਤਮਕ ਇਹ ਹੈ ਕਿ ਮਹਾਮਾਰੀ ਦੇ ਮਨੋਵਿਗਿਆਨਕ ਪ੍ਰਭਾਵਾਂ ਨੇ ਕਿਸੇ ਨੂੰ ਨਹੀਂ ਬਖ਼ਸ਼ਿਆ | ਉਨ੍ਹਾਂ ਨੇ ਦੱਸਿਆ ਕਿ ਸਾਰੇ ਕੋਵਿਡ ਦਿਸ਼ਾ ਨਿਰਦੇਸ਼ਾਂ ਦਾ ਸਖਤੀ ਨਾਲ ਪਾਣ ਕਰਕੇ ਮਹਾਮਾਰੀ ਦੇ ਬਾਵਜੂਦ ਇੱਕ ਆਮ ਤੰਦਰੁਸਤ ਤੇ ਖੁਸ਼ਹਾਲ ਜੀਵਨ ਕਿਵੇਂ ਬਤੀਤ ਕੀਤਾ ਸਕਦਾ ਹੈ |



ਇਸ ਮੌਕੇ 'ਤੇ, ਸ਼ੋਭਨਾ ਜਨੇਜਾ ਨੇ ਇੱਕ ਯੋਗਾ ਸੈਸ਼ਨ ਆਯੋਜਿਤ ਕੀਤਾ ਅਤੇ ਗਾਇਕਾਂ ਰਿਮਜ ਅਤੇ ਡਾ. ਨਵੀਨ ਨੇ ਮਿਊਜਿਕ ਦੇ ਸਿਹਤ ਲਾਭਾਂ ਦੇ ਬਾਰੇ ਵਿਚ ਜਾਗਰੁਕਤਾ ਫੈਲਾਉਣ ਦੇ ਲਈ ਇੱਕ ਮਿਊਜਿਕ ਸੈਸ਼ਨ ਆਯੋਜਿਤ ਕੀਤਾ | ਚਿਤਕਾਰਾ ਯੂਨੀਵਰਸਿਟੀ ਦੀ ਡੀਨ ਹੈਲਥ ਸਾਇੰਸੇਜ ਡਾ. ਸੋਨਿਕਾ ਅਤੇ ਚੰਡੀਗੜ੍ਹ ਗਰੁੱਪ ਆਫ ਕਾਲਜ ਵਿਚ ਹੈੱਡ ਬਾਇਓਕੈਮਿਸਟਰੀ ਡਾ. ਪਾਲਕੀ ਨੇ ਕੋਵਿਡ ਮਹਾਮਾਰੀ ਦੇ ਦੌਰਾਨ ਵਿਦਿਆਰਥੀਆਂ ਦੇ ਮੁੱਦਿਆਂ ਬਾਰੇ ਇੱਕ ਪੈਨਲ ਚਰਚਾ ਕੀਤੀ | ਸਰੀਰਕ ਗਤੀਵਿਧੀ ਦੇ ਲਾਭਾਂ ਬਾਰੇ ਜੋਰ ਦੇਣ ਦੇ ਲਈ ਕੋਮਲ ਵੱਲੋਂ ਇੱਕ ਡੀ-ਸਟ੍ਰੇਮਿੰਗ ਜੁੰਬਾ ਫਿਟਨਸ ਸੈਸ਼ਨ ਵੀ ਆਯੋਜਿਤ ਕੀਤਾ ਗਿਆ ਸੀ |
ਪ੍ਰੋਗਰਾਮ ਦੇ ਸਮਾਪਤੀ ਸਮਾਗਮ ਦੇ ਦੌਰਾਨ, ਮਿਸ, ਮਿਸੇਜ ਅਤੇ ਮਿਸਟਰ ਵੈਲੇਂਟਾਈਨ ਮੁਕਾਬਲੇ ਦੇ ਜੇਤੂਆਂ ਨੂੰ ਸਨਮਾਨਤ ਕੀਤਾ ਗਿਆ | ਇਸ ਦੌਰਾਨ ਡਾ. ਪੁਰੀ ਵੱਲੋਂ ਮੌਲ ਵਿਚ ਇੱਕ ਹਫਤੇ ਤੱਕ ਚੱਲਣ ਵਾਲੇ ਮੁਫਲ ਮਲਟੀ ਸਪੈਸ਼ੀਲਿਟੀ ਅਤੇ ਕਾਰਡਿਯਕ ਕੇਅਰ ਕੈਂਪ ਦਾ ਆਯੋਜਨ ਵੀ ਕੀਤਾ ਗਿਆ |


No comments:


Wikipedia

Search results

Powered By Blogger