SBP GROUP

SBP GROUP

Search This Blog

Total Pageviews

ਖਰੜ ਵਿੱਚ ਵਿਰੋਧੀ ਪਾਰਟੀਆਂ ਨੂੰ ਪਿਆ ਵਕਤ। ਸ.ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਵੱਖ-ਵੱਖ ਪਾਰਟੀਆਂ ਨੂੰ ਅਲਵਿਦਾ ਆਖ ਕੇ ਨਿੱਤਰੇ ਲੋਕ।

ਖਰੜ, 09 ਫਰਵਰੀ: ਖਰੜ ਹਲਕੇ ਦੇ ਸ਼ਹੀਦ ਭਗਤ ਸਿੰਘ ਨਗਰ  ਕੁਰਾਲੀ ਵਿਖੇ ਸ.ਰਣਜੀਤ ਸਿੰਘ ਗਿੱਲ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਮੀਟਿੰਗ ਕੀਤੀ ਗਈ। ਇੱਥੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਲੋਕ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਸ.ਗਿੱਲ ਨੇ ਇਹਨਾਂ ਵਰਕਰਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਨੂੰ ਇਹਨਾਂ ਦੇ ਇਸ ਫੈਸਲੇ ਤੇ ਮਾਣ ਹੈ ਕਿ ਇਹਨਾਂ ਨੇ ਸਾਡੀ ਪਾਰਟੀ ਨੂੰ ਸਮਰਥਨ ਦਿੱਤਾ ਹੈ।ਲੋਕਾਂ ਦਾ ਸਾਡੀ ਪਾਰਟੀ ਵੱਲ ਰੁਖ਼ ਕਰਨਾ ਪਾਰਟੀ ਦੀ ਜਿੱਤ ਦਾ ਸੰਕੇਤ ਹੈ।ਅਸੀਂ ਹਲਕਾ ਨਿਵਾਸੀਆਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਰਕਾਰ ਆਉਣ 'ਤੇ ਅਸੀਂ ਪਾਰਟੀ ਦੇ 13 ਨੁਕਾਤੀ ਪ੍ਰੋਗਰਾਮ ਨੂੰ ਜਲਦੀ ਤੋਂ ਜਲਦੀ ਲਾਗੂ ਕਰਾਂਗੇ ਤਾਂ ਕਿ ਹਲਕੇ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਿਆ ਜਾ ਸਕੇ। ਅਸੀਂ ਸਿੱਖਿਆ,ਸਿਹਤ ਸੰਭਾਲ,ਪਾਣੀ ਦੇ ਪ੍ਰਬੰਧ ਅਤੇ ਹੋਰ ਕਾਰਜਾਂ ਨੂੰ ਤੇਜ਼ੀ ਨਾਲ ਕੀਤਾ ਜਾਵੇਗਾ।ਇਸ ਮੌਕੇ 'ਤੇ ਪਿੰਡ ਵਾਸੀਆਂ ਨੇ ਸ.ਗਿੱਲ ਨੂੰ ਪੂਰੇ ਉਤਸ਼ਾਹ ਨਾਲ ਚੋਣਾਂ ਵਿੱਚ ਸਮਰਥਨ ਦੇਣ ਦਾ ਐਲਾਨ ਕੀਤਾ।


ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਵਰਕਰ ਬਲਵੀਰ ਸਿੰਘ ਪੱਪੂ, ਸਤਨਾਮ ਸਿੰਘ ਸੱਤਾ, ਰਾਜਿੰਦਰ, ਜਸਵਿੰਦਰ, ਬੱਲਾ, ਰਣਜੀਤ ਸਿੰਘ, ਰਘਵੀਰ ਸਿੰਘ, ਬੱਬੂ, ਅਮਨ, ਸੁਰਜੀਤ ਸਿੰਘ, ਗੁਰਜੀਤ ਸਿੰਘ, ਜਸਵੀਰ ਸਿੰਘ, ਸੁਰਿੰਦਰ ਸਿੰਘ, ਹਰਦੀਪ ਸਿੰਘ, ਦੀਪੂ, ਸੁਖਰਾਜ, ਗੁਰਪ੍ਰੀਤ ਸਿੰਘ ਸੋਢੀ, ਰਣਜੀਤ ਸਿੰਘ ਸਨ।ਇਸ ਮੌਕੇ 'ਤੇ ਸ. ਰਣਜੀਤ ਸਿੰਘ ਗਿੱਲ ਨਾਲ ਯੂਥ ਅਕਾਲੀ ਆਗੂ ਲੱਕੀ ਵਜ਼ੀਦਪੁਰ ਅਤੇ ਨੋਨਾ ਪਡਿਆਲਾ ਸਮੇਤ ਅਕਾਲੀ ਬਸਪਾ ਲੀਡਰਸ਼ਿਪ ਮੌਜੂਦ ਰਹੀ।

No comments:


Wikipedia

Search results

Powered By Blogger