SBP GROUP

SBP GROUP

Search This Blog

Total Pageviews

ਵਿਧਾਇਕ ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਹਲਕਾ ਮੁਹਾਲੀ ਦੇ ਪਿੰਡਾਂ ਦਾ ਧੰਨਵਾਦੀ ਦੌਰਾ ਜਾਰੀ

 ਪਿੰਡ ਠਸਕਾ, ਹੁਸੈਨਪੁਰ, ਤਾਲੋੜੀ  ਅਤੇ ਮਨਾਣਾ  ਵਿਖੇ  ਲੋਕਾਂ ਵੱਲੋਂ ਕੁਲਵੰਤ ਸਿੰਘ ਦਾ ਭਰਵਾਂ ਸਵਾਗਤ

 ਮੋਹਾਲੀ 01 ਅਪ੍ਰੈਲ :  ਵਿਧਾਨ ਸਭਾ ਹਲਕਾ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਵੱਲੋਂ ਹਲਕੇ ਦੇ ਲੋਕਾਂ ਦਾ ਧੰਨਵਾਦ ਕਰਨ ਦੇ ਲਈ ਪਿੰਡਾਂ ਵਿੱਚ ਧੰਨਵਾਦੀ ਦੌਰਾ ਜਾਰੀ ਹੈ।  ਉਥੇ ਇਨ੍ਹਾਂ ਸਮਾਗਮਾਂ ਵਿੱਚ  ਹਲਕੇ ਦੇ ਲੋਕਾਂ ਦੀ ਤਰਫੋਂ  ਵਿਧਾਇਕ ਕੁਲਵੰਤ ਸਿੰਘ ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ  । ਇਸੇ ਲੜੀ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਪਿੰਡ ਠਸਕਾ, ਹੁਸੈਨਪੁਰ ਅਤੇ ਮਨਾਣਾ ਵਿਖੇ ਆਪ ਮੁਹਾਰੇ ਹਲਕੇ ਦੇ ਲੋਕਾਂ ਵੱਲੋਂ ਅਤੇ ਪੰਚਾਇਤਾਂ ਵੱਲੋਂ ਰੱਖੇ ਗਏ  ਸਮਾਗਮਾਂ ਵਿੱਚ ਸ਼ਮੂਲੀਅਤ ਕੀਤੀ ।


 ਇਨ੍ਹਾਂ ਸਮਾਗਮਾਂ ਵਿੱਚ ਲੋਕਾਂ ਵੱਲੋਂ ਕੀਤੇ ਗਏ ਸ਼ਾਨਦਾਰ ਸਵਾਗਤ ਤੋਂ ਗਦ-ਗਦ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਵਿਧਾਨ ਸਭਾ ਵਿਧਾਨ ਸਭਾ ਚੋਣਾਂ ਦੇ ਦੌਰਾਨ ਪਿੰਡ ਠਸਕਾ, ਹੁਸੈਨਪੁਰ ਅਤੇ ਮਨਾਣਾ ਦੇ ਲੋਕਾਂ ਨੇ  ਉਸ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ । ਜਿਸ ਨੂੰ ਉਹ ਕਦੀ ਨਹੀਂ ਭੁੱਲ ਸਕਦੇ ਅਤੇ  ਪਿੰਡ ਠਸਕਾ ਮਨਾਣਾ ਅਤੇ ਹੁਸੈਨਪੁਰ ਦੇ ਲੋਕਾਂ ਦੇ ਹਮੇਸ਼ਾ ਰਿਣੀ ਰਹਿਣਗੇ  ।ਕਿਉਂਕਿ ਇਨ੍ਹਾਂ ਪਿੰਡਾਂ ਦੇ ਲੋਕਾਂ ਨੇ ਵੀ ਵੱਖ ਵੱਖ ਗਰੁੱਪ ਬਣਾ ਕੇ ਆਪ ਮੁਹਾਰੇ ਆਪੋ- ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ ਅਤੇ ਵਿਰੋਧੀਆਂ ਦੀਆਂ ਜ਼ਿਆਦਤੀਆਂ ਦਾ  ਠੋਕਵਾਂ ਜਵਾਬ ਦਿੱਤਾ  ।     ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਦੇ ਕੋਲ ਹੁਣ ਕੋਈ ਮੁੱਦਾ ਨਹੀਂ ਰਹਿ ਗਿਆ, ਜਿਸਦੇ ਕਾਰਨ ਉਹ ਤਰ੍ਹਾਂ- ਤਰ੍ਹਾਂ  

ਦੀਆਂ ਗੱਲਾਂ ਬਣਾ ਕੇ ਲੋਕਾਂ ਨੂੰ ਸਿਰਫ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪ੍ਰੰਤੂ ਲੋਕ ਪਹਿਲਾਂ ਹੀ ਇਨ੍ਹਾਂ ਚੋਣਾਂ ਵਿੱਚ ਵਿਰੋਧੀਆਂ ਨੂੰ ਕਰਾਰਾ ਜਵਾਬ ਦੇ ਚੁੱਕੇ ਹਨ ਅਤੇ ਉਹ ਹੁਣ ਸਾਡੇ ਕੋਲੋਂ ਹਲਕੇ ਦਾ ਵਿਕਾਸ ਅਤੇ ਵਿਕਾਸਮੁਖੀ ਪ੍ਰੋਜੈਕਟਾਂ ਨੂੰ ਲਿਆਂਦੇ ਜਾਣ ਦੀ ਉਮੀਦ ਕਰਦੇ ਹਨ ਅਤੇ ਉਹ ਹਲਕੇ ਦੇ ਲੋਕਾਂ ਨੂੰ ਇਹ ਭਰੋਸਾ ਦਿਵਾਉਂਦੇ ਹਾਂ, ਕਿ ਉਹ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਅਤੇ ਦਾਅਵਿਆਂ ਨੂੰ ਅਮਲੀ ਜਾਮਾ  ਪਹਿਨਾਉਣ ਜਾ ਰਹੇ ਹਨ  । ਕੁਲਵੰਤ ਸਿੰਘ ਵਿਧਾਇਕ ਨੇ ਕਿਹਾ ਕਿ ਉਹ ਪਹਿਲਾਂ ਹੀ ਬਤੌਰ ਮੇਅਰ ਜਿੱਥੇ ਮੋਹਾਲੀ ਸ਼ਹਿਰ ਦੇ ਨਾਲ- ਨਾਲ ਪਿੰਡਾਂ ਦੇ ਵਿੱਚ ਹੁੰਦੇ ਧਾਰਮਿਕ,ਸਮਾਜਿਕ ਸਮਾਗਮਾਂ ਵਿਚ ਹਿੱਸਾ ਲੈਂਦੇ ਰਹੇ ਹਨ, ਉਥੇ ਇਨ੍ਹਾਂ ਚੋਣਾਂ ਦੌਰਾਨ  ਹਲਕੇ ਭਰ ਦੇ ਪਿੰਡਾਂ ਅਤੇ ਸ਼ਹਿਰ ਦੀ ਫੇਰੀ ਦੌਰਾਨ  ਹੋਈਅਾਂ ਮੀਟਿੰਗਾਂ ਅਤੇ ਇਕੱਤਰਤਾਵਾਂ ਦੇ ਦੌਰਾਨ ਲੋਕਾਂ ਵੱਲੋਂ ਜਿਹੜੀਆਂ ਮੁਸ਼ਕਲਾਂ ਅਤੇ ਸਮੱਸਿਆਵਾਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦੀਆਂ ਗਈਆਂ ਹਨ, ਉਨ੍ਹਾਂ ਦਾ ਪੜਾਅ- ਦਰ +ਪੜਾਅ ਉਹ  ਪੱਕਾ ਹੱਲ ਕੱਢਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ  । ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਲਿੰਕ ਸੜਕਾਂ  ਦੀ ਮੁਰੰਮਤ ਸੰਬੰਧੀ ਵਿਸਥਾਰਪੂਰਵਕ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ  । ਪਿੰਡ ਠਸਕਾ ਵਿਖੇ ਸਮਾਗਮ ਦੌਰਾਨ ਸੁਰਮੁਖ ਸਿੰਘ,  ਮੇਵਾ ਸਿੰਘ, ਗੁਰਪ੍ਰੀਤ ਸਿੰਘ ਜਦਕਿ ਪਿੰਡ   ਮਨਾਣਾ   ਵਿਖੇ ਅਵਤਾਰ ਸਿੰਘ ਸਰਪੰਚ, ਕਾਕਾ ਮਨਾਣਾ, ਲਾਡੀ- ਮੈਂਬਰ ਪੰਚਾਇਤ, ਸੁਪਿੰਦਰ- ਕਬੱਡੀ ਸਟਾਰ, ਕੁਲਵਿੰਦਰ ਸਿੰਘ  ਸਮੇਤ ਵੱਡੀ ਗਿਣਤੀ ਵਿੱਚ ਇਲਾਕੇ ਦੇ ਪਤਵੰਤੇ ਸੱਜਣ ਵੀ ਹਾਜ਼ਰ ਸਨ  । 

ਇਸੇ ਤਰ੍ਹਾਂ ਪਿੰਡ  ਉਹ ਪਿੰਡ ਹੁਸੈਨਪੁਰ ਵਿਖੇ ਸਾਬਕਾ ਸਰਪੰਚ ਕਰਮ ਸਿੰਘ', ਕ੍ਰਿਸ਼ਨ ਸਿੰਘ  , ਕੈਪਟਨ ਹਰਦਿਆਲ ਸਿੰਘ ਤਾਰਾ ਸਿੰਘ,  ਗੁਰਦੇਵ ਸਿੰਘ, ਪ੍ਰੋ ਕੁਲਵੀਰ ਸਿੰਘ ਤੋ ਇਲਾਵਾ ਅਵਤਾਰ ਸਿੰਘ ਮੌਲੀ, ਸਾਬਕਾ ਕੌਂਸਲਰ ਹਰਪਾਲ ਸਿੰਘ ਚੰਨਾ, ਸਾਬਕਾ ਕੌਂਸਲਰ ਆਰਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ, ਕੁਲਦੀਪ ਸਿੰਘ ਸਮਾਣਾ  ਸਮੇਤ ਵੱਡੀ ਗਿਣਤੀ ਵਿਚ ਇਲਾਕੇ ਦੇ ਬਸ਼ਿੰਦੇ ਵੀ ਹਾਜ਼ਰ ਸਨ  । 




No comments:


Wikipedia

Search results

Powered By Blogger