SBP GROUP

SBP GROUP

Search This Blog

Total Pageviews

10 ਲੱਖ ਰੁਪਏ ਠੱਗਣ ਦੇ ਮਾਮਲੇ ਵਿਚ ਭਗਵੰਤ ਮਾਨ ਨੂੰ ਅਪੀਲ ਕਈ ਸਾਲਾਂ ਤੋਂ ਠੋਕਰਾਂ ਖਾ ਰਹੇ ਗਰੀਬ ਪਰਿਵਾਰ ਵਲੋਂ ਇਨਸਾਫ਼ ਦੀ ਮੰਗ

 ਦੋਸ਼ੀਆਂ ਨੂੰ ਬਚਾਉਣ ਵਾਲੇ ਪੁਲਿਸ ਅਧਿਕਾਰੀ ਖ਼ਿਲਾਫ਼ ਕਾਰਵਾਈ ਦੀ ਮੰਗ
ਮੋਹਾਲੀ, 20 ਮਈ :
ਆਮ ਆਦਮੀ ਪਾਰਟੀ ਵਲੋਂ ਚੋਣਾਂ ਤੋਂ ਪਹਿਲਾਂ ਕੀਤਾ ਗਿਆ ਪੰਜਾਬ ਦੀ ਜਨਤਾ ਨਾਲ ਇਹ ਵਾਅਦਾ ਕੀਤਾ ਗਿਆ ਸੀ ਕਿ ਪੰਜਾਬ ਨੂੰ ਭਿ੍ਰਸ਼ਟਾਚਾਰ ਮੁਕਤ ਬਣਾਵਾਂਗੇ, ਪਰੰਤੂ ਸਰਕਾਰ ਬਣਨ ਤੋਂ ਬਾਅਦ ਇਨਾਂ ਦਾਅਵਿਆਂ ਦੀ ਫੂਕ ਨਿਕਲਦੀ ਜਾਪ ਰਹੀ ਹੈ। ਪਟਿਆਲਾ ਜ਼ਿਲੇ ਦੇ ਨਾਭਾ ਬਲਾਕ ਵਿਚ ਇਕ ਗਰੀਬ ਪਰਿਵਾਰ ਵਲੋਂ ਉਹਨਾਂ ਨਾਲ ਨਾਭਾ ਦੇ ਇਕ ਡੀਐਸਪੀ ਦੀ ਸ਼ਹਿ ’ਤੇ ਕੀਤੀ ਗਈ 10 ਲੱਖ ਰੁਪਏ ਤੋਂ ਵੱਧ ਦੀ ਠੱਗੀ ਨੇ ਪਰਿਵਾਰ ਦਾ ਆਉਣ ਵਾਲਾ ਭਵਿੱਖ ਧੁੰਦਲਾ ਕਰ ਦਿੱਤਾ ਹੈ। ਵਾਰ-ਵਾਰ ਅਫ਼ਸਰਾਂ ਕੋਲ ਇਨਸਾਫ਼ ਲਈ ਅਰਜੋਈਆਂ ਕਰਨ ਦੇ ਬਾਵਜੂਦ ਪੀੜਤ ਪਰਿਵਾਰ ਨੂੰ ਅਜੇ ਤੱਕ ਇਨਸਾਫ਼ ਨਹੀਂ ਮਿਲਿਆ। ਹੁਣ ਉਹਨਾਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਉਹਨਾਂ ਦਾ ਵਾਅਦਾ ਯਾਦ ਕਰਵਾਉਂਦਿਆਂ ਇਨਸਾਫ਼ ਦੀ ਅਪੀਲ ਕੀਤੀ ਗਈ ਹੈ।




ਮਾਮਲਾ ਕੀ ਹੈ :
ਪੁਲਿਸ ’ਤੇ ਭਿ੍ਰਸ਼ਟਾਚਾਰੀ ਹੋਣ ’ਤੇ ਆਮ ਲੋਕਾਂ ਉਪਰ ਜ਼ਿਆਦਾਤੀਆਂ ਕਰਨ ਦੇ ਮਾਮਲੇ ਅਸੀਂ ਰੋਜ਼ਾਨਾ ਸੁਣਦੇ ਹਾਂ। ਅਜਿਹਾ ਹੀ ਧੋਖਾਧੜੀ ਦਾ ਇਕ ਮਾਮਲਾ ਪਿੰਡ ਤੁੰਗਾ (ਨਾਭਾ) ਦੀ ਇਕ ਵਿਧਵਾ ਪਰਮਜੀਤ ਕੌਰ ਅਤੇ ਉਸਦੇ ਪਰਿਵਾਰ ਨਾਲ ਵਾਪਰਨ ਦਾ ਸਾਹਮਣੇ ਆਇਆ ਹੈ।
ਅੱਜ ਇਥੇ ਮੋਹਾਲੀ ਪ੍ਰੈਸ ਕਲੱਬ ਵਿਖੇ ਇਕ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਪੀੜਤ ਵਿਧਵਾ ਪਰਮਜੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੇਰੇ ਬੈਂਕ ਖਾਤਾ ਨਾਭਾ ਬੈਂਕ ਵਿਚ ਹੈ ਅਤੇ ਮੈਂ ਆਪਣੇ ਖਰਚੇ ਲਈ ਬੈਂਕ ਵਿਚੋਂ 10 ਹਜ਼ਾਰ ਰੁਪਏ ਪੈਸੇ ਕਢਵਾਉਣ ਜਾਣਾ ਸੀ। ਉਹਨਾਂ ਦਸਿਆ ਕਿ ਚਮਕੌਰ ਸਿੰਘ ਅਗੇਤੀ ਵਾਸੀ ਦਾ ਉਹਨਾਂ ਦੇ ਘਰ ਆਉਣਾ-ਜਾਣਾ ਸੀ ਅਤੇ ਉਸ ਦੇ ਕਹਿਣ ’ਤੇ ਮੈਂ ਉਸ ਨੂੰ ਭਰੋਸਾ ਕਰਕੇ ਖਾਲੀ ਚੈਕ ਸਾਈਨ ਕਰਕੇ ਦੇ ਦਿੱਤਾ। ਉਹਨਾਂ ਅੱਗੇ ਦਸਿਆ ਕਿ ਉਕਤ ਵਿਅਕਤੀ ਨੇ ਧੋਖਾਧੜੀ ਨਾਲ ਉਸ ਦੇ ਬੈਂਕ ਖਾਤੇ ਵਿਚੋਂ ਬਿਨਾਂ ਦੱਸੇ 10.40 ਲੱਖ ਰੁਪਏ ਕਢਵਾ ਲਏ। ਉਹਨਾਂ ਅੱਗੇ ਦਸਿਆ ਕਿ ਮੈਨੂੰ ਇਸ ਮਾਮਲੇ ਦਾ ਉਦੋਂ ਪਤਾ ਲੱਗਿਆ ਜਦੋਂ ਉਹ ਦੁਬਾਰਾ ਦੋ-ਢਾਈ ਮਹੀਨੇ ਬਾਅਦ ਬੈਂਕ ਪੈਸੇ ਕਢਵਾਉਣ ਗਏ। ਜਦੋਂ ਪਿੰਡ ਦੇ ਮੋਹਤਬਰ ਵਿਅਕਤੀਆਂ ਦੀ ਮੌਜੂਦਗੀ ਵਿਚ ਚਮਕੌਰ ਸਿੰਘ ਅਗੇਤੀ ਕੋਲੋਂ ਪੈਸੇ ਵਾਪਸ ਦੇਣ ਦੀ ਗੱਲ ਕੀਤੀ ਗਈ ਤਾਂ ਉਸ ਨੇ ਸਭ ਦੀ ਮੌਜੂਦਗੀ ਵਿਚ ਪਰਮਜੀਤ ਕੌਰ ਦੇ ਪੁੱਤਰ ਸੁਖਦੇਵ ਸਿੰਘ ਨੂੰ ਮਾਵਾਂ-ਭੈਣਾਂ ਦੀਆਂ ਗਾਲਾਂ ਕੱਢੀਆਂ ਅਤੇ ਪੈਸੇ ਵਾਪਸ ਨਾ ਮੋੜਨ ਦੀ ਗੱਲ ਕਹੀ।
ਇਸ ਉਪਰੰਤ ਪਰਮਜੀਤ ਕੌਰ ਨੇ ਦਸਿਆ ਕਿ ਜਦੋ ਉਹਨਾਂ ਡੀ.ਐਸ.ਪੀ. ਨਾਭਾ ਰਾਜੇਸ਼ ਛਿੱਬੜ ਨੂੰ ਇਸ ਧੋਖਾਧੜੀ ਸਬੰਧੀ ਸ਼ਿਕਾਇਤ ਨੰ: 437/ਐਸਪੀ/ਐਸਡੀ/ਪੀ, ਮਿਤੀ 15.9.2021 (ਯੂ.ਆਈ.ਡੀ. ਨੰ: 2138758) ਕੀਤੀ ਤਾਂ ਉਸ ਉਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਉਹਨਾਂ ਦੋਸ਼ ਲਾਇਆ ਕਿ ਇਹ ਮਾਮਲਾ ਮਾਣਯੋਗ ਅਦਾਲਤ ਵਿਚ ਹੋਣ ਦੇ ਬਾਵਜੂਦ ਉਕਤ ਪੁਲਿਸ ਅਧਿਕਾਰੀ ਕਥਿਤ ਤੌਰ ’ਤੇ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਹਨਾਂ ਅੱਗੇ ਦਸਿਆ ਕਿ ਅਸੀਂ ਐਸਐਸਪੀ ਪਟਿਆਲਾ ਅੱਗੇ ਪੇਸ਼ ਹੋ ਕੇ ਉਹਨਾਂ ਅੱਗੇ ਇਸ ਮਾਮਲੇ ਨੂੰ ਸੁਲਝਾਉਣ ਦੀ ਗੁਹਾਰ ਲਾਈ। ਉਪਰੰਤ ਡੀਐਸਪੀ ਨਾਭਾ ਨੇ ਦੋਸ਼ੀਆਂ ਨਾਲ ਮਿਲੀਭੁਗਤ ਕਰਕੇ 5.1.2022 ਨੂੰ ਪਰਚਾ ਡਿਸਮਿਸ ਕਰਨ ਦੀ ਰਿਪੋਰਟ ਐਸਐਸਪੀ ਨੂੰ ਪੇਸ਼ ਕਰ ਦਿੱਤੀ, ਜੋ ਕਿ ਸ਼ਰੇਆਮ ਸਾਡੇ ਨਾਲ ਧੋਖਾ ਕੀਤਾ ਗਿਆ। ਇਸ ਤੋਂ ਬਾਅਦ ਪਰਿਵਾਰ ਪੁਲਿਸ  ਦੇ ਉਚ ਅਫਸਰਾਂ ਕੋਲ ਆਪਣੀ ਬੇਗੁਨਾਹੀ ਦਾ ਸਬੂਤ ਦੇ ਕੇ ਇਨਸਾਫ਼ ਦੀ ਮੰਗ ਕਰਦਾ ਰਿਹਾ। ਪਟਿਆਲਾ ਦੇ ਐਸਐਸਪੀ, ਆਈਜੀ, ਡੀਜੀਪੀ, ਏਡੀਜੀਪੀ, ਐਡੀਸ਼ਨਲ ਚੀਫ਼ ਸੈਕਟਰੀ (ਗ੍ਰਹਿ) ਕੋਲ ਪਾਈਆਂ ਅਪੀਲਾਂ ਦੀ ਅਜੇ ਤੱਕ ਸਿਰਫ਼ ਜਾਂਚ ਹੀ ਚੱਲ ਰਹੀ ਹੈ ਅਤੇ ਕਈ ਮਹੀਨਿਆਂ ਤੋਂ ਸਿਲਸਿਲਾ ਜਾਰੀ ਹੈ। ਹੁਣ ਇਸ ਗਰੀਬ ਪਰਿਵਾਰ ਵਲੋਂ ਮੋਹਾਲੀ ਵਿਚ ਕਾਨਫਰੰਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਉਚ ਪੁਲਿਸ ਅਫ਼ਸਰਾਂ ਤੋਂ ਮੰਗ ਕੀਤੀ ਹੈ ਕਿ ਉਪਰੋਕਤ ਡੀਐਸਪੀ ਖਿਲਾਫ ਦੋਸ਼ੀਆਂ ਨੂੰ ਬਚਾਉਣ ਲਈ ਬਣਦੀ ਕਾਰਵਾਈ ਕਰਕੇ ਸਾਨੂੰ ਇਨਸਾਫ਼ ਦਿਵਾਇਆ ਜਾਵੇ।

ਡੀ.ਐਸ.ਪੀ. ਨਾਭਾ ਦਾ ਬਿਆਨ :
ਦੂਜੇ ਪਾਸੇ ਡੀ.ਐਸ.ਪੀ. ਨਾਭਾ ਰਾਜੇਸ਼ ਛਿੱਬੜ ਨਾਲ ਜਦੋਂ ਫੋਨ ’ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਅਜੇ ਇਨਕੁਆਰੀ ਚੱਲ ਰਹੀ ਹੈ। ਇਸ ਮਾਮਲੇ ਵਿਚ ਇਕ ਵਿਅਕਤੀ ਦੀ ਗਿ੍ਰਫਤਾਰੀ ਕੀਤੀ ਸੀ, ਪਰ ਬਾਅਦ ਵਿਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਜਾਂਚ ਤੋਂ ਇਸ ਮਾਮਲੇ ਵਿਚ ਅੱਗੇ ਕਾਰਵਾਈ ਨਹੀਂ ਕੀਤੀ ਜਾਵੇਗੀ। ਸੁਖਦੇਵ ਸਿੰਘ ਅਤੇ ਉਸ ਦਾ ਪਰਿਵਾਰ ਕਈ ਉਚ ਪੁਲਿਸ ਅਫਸਰਾਂ ਕੋਲ ਪਹੁੰਚ ਕਰ ਚੁੱਕਾ ਹੈ ਅਤੇ ਇਸ ਮਾਮਲੇ ਦੀ ਪੜਤਾਲ ਚੱਲ ਰਹੀ ਹੈ।


No comments:


Wikipedia

Search results

Powered By Blogger