SBP GROUP

SBP GROUP

Search This Blog

Total Pageviews

ਜ਼ਿਲ੍ਹਾ ਐਸਏਐਸ ਨਗਰ ਵਿੱਚ ਝੋਨੇ ਦੀ ਸਿੱਧੀ ਬਿਜਾਈ ਦਾ ਟੀਚਾ ਪੂਰਾ ਕੀਤਾ ਜਾਵੇਗਾ : ਅਮਿਤ ਤਲਵਾੜ

   ਐਸ.ਏ.ਐਸ. ਨਗਰ 09 ਮਈ :  ਅਮਿਤ ਤਲਵਾੜ, ਡਿਪਟੀ ਕਮਿਸ਼ਨਰ , ਐਸ.ਏ.ਐਸ ਨਗਰ ਦੀ ਪ੍ਰਧਾਨਗੀ ਹੇਠ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਮੂਹ ਖੇਤੀਬਾੜੀ ਅਧਿਕਾਰੀਆਂ, ਜਿਲ੍ਹਾ ਵਿਕਾਸ ਪੰਚਾਇਤ ਅਫਸਰ ਅਤੇ ਜਿਲ੍ਹਾ ਸਿੱਖਿਆ ਅਫਸਰ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਮੁੱਖ ਖੇਤੀਬਾੜੀ ਅਫਸਰ ਤੋ ਜਿਲ੍ਹੇ ਵਿੱਚ ਝੋਨੇ ਦੀ ਸਿੱਧੀ ਬਿਜਾਈ ਲਈ ਉਪਲਬੱਧ ਮਸ਼ੀਨਰੀ ਦਾ ਜਾਇਜਾ ਲਿਆ। 


         ਡਿਪਟੀ ਕਮਿਸ਼ਨਰ ਵੱਲੋਂ ਕੀਤੀ ਸਮੀਖਿਆ ਮੀਟਿੰਗ ਦੌਰਾਨ  ਸ੍ਰੀ ਰਾਜੇਸ਼ ਕੁਮਾਰ ਰਹੇਜਾ, ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕੇ ਜਿਲ੍ਹੇ ਵਿੱਚ ਇਕ ਲੱਕੀ ਸੀਡ ਡਰਿੱਲ, 21 ਸਿੱਧੀ ਬਿਜਾਈ ਵਾਲੀ ਮਸ਼ੀਨਾਂ ਉਪਲਬੱਧ ਹਨ ਪ੍ਰੰਤੂ ਹਰੇਕ ਸੋਸਾਇਟੀ ਵਿੱਚ ਲਗਭੱਗ ਜੀਰੋ ਟਿੱਲ ਡਰਿੱਲ ਮਸ਼ੀਨ ਉਪਲਬੱਧ ਹੈ ਜਿਸ ਦੀ ਥੋੜੀ ਜਿਹੀ ਤਬਦੀਲੀ ਕਰਕੇ ਝੋਨੇ ਦੀ ਸਿੱਧੀ ਬਿਜਾਈ ਲਈ ਵਰਤਿਆ ਜਾ ਸਕਦਾ ਹੈ।  ਇਸ ਸਬੰਧ ਵਿੱਚ ਡਿਪਟੀ ਰਜਿਸਟ੍ਰਾਰ ਕੋਆਪ੍ਰੈਟਿਵ ਸੋਸਾਇਟੀ ਨੇ ਦੱਸਿਆ ਕਿ ਉਹਨਾਂ ਕੋਲ ਸੋਸਾਇਟੀਆਂ ਵਿੱਚ ਕਾਫੀ ਮਸ਼ੀਨਾਂ ਦੀ ਸੋਧ ਕਰਵਾਈ ਹੋਈ ਹੈ ਅਤੇ ਬਾਕੀ ਰਹਿੰਦੀ ਮਸ਼ੀਨਾਂ ਦੀ ਸੋਧ ਜਲਦੀ ਕਰਵਾ ਦਿੱਤੀ ਜਾਵੇਗੀ। 

ਡਿਪਟੀ ਕਮਿਸ਼ਨਰ ਵੱਲੋਂ ਸਮੂਹ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕੇ ਪਿੰਡਵਾਰ ਅਸਲ ਮਸ਼ੀਨਾਂ ਦੀ ਗਿਣਤੀ ਕਰਕੇ ਜਲਦ ਹੀ ਰੋਡ ਮੈਪ ਬਣਾਇਆ ਜਾਵੇ ਅਤੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਪਿੰਡ ਪੱਧਰੀ ਕੈਂਪਾਂ ਵਿੱਚ ਪ੍ਰੈਰਿਤ ਕਰਦੇ ਹੋਏ ਮਸ਼ੀਨਾਂ ਦੀ ਉਪਲਬੱਧਤਾ ਯਕੀਨੀ ਬਣਾਈ ਜਾਵੇ। ਉਹਨਾਂ ਇਹ ਵੀ ਕਿਹਾ ਕਿ ਕਿਸਾਨਾਂ ਨੂੰ ਤਕਨੀਕੀ ਪੱਖੋਂ ਮੁਕੰਮਲ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਲਈ ਕਾਮਯਾਬੀ ਪ੍ਰਾਪਤ ਕਰ ਸਕਣ। ਡੀ.ਡੀ.ਪੀ.ਓ ਵੱਲੋਂ ਭਰੋਸਾ ਦੁਆਇਆ ਕਿ ਉਹਨਾਂ ਕੋਲ ਉਪਲਬੱਧ ਸ਼ਾਮਲਾਟ ਜਮੀਨ ਜਿਥੇ ਝੋਨਾ ਹੁੰਦਾ ਹੈ ਉਸ ਵਿੱਚ ਝੋਨੇ ਦੀ ਸਿੱਧੀ ਬਿਜਾਈ ਖੇਤੀਬਾੜੀ ਮਹਿਕਮੇ ਦੇ ਸਹਿਯੋਗ ਨਾਲ ਕਰਵਾਈ ਜਾਵੇਗੀ। ਡਿਪਟੀ ਕਮਿਸ਼ਨਰ ਵੱਲੋਂ ਮੁੱਖ ਖੇਤੀਬਾੜੀ ਅਫਸਰ ਨੂੰ ਹਦਾਇਤ ਕੀਤੀ ਕਿ ਸਕੂਲੀ ਬੱਚਿਆ ਰਾਂਹੀ ਕਿਸਾਨਾਂ ਤੱਕ ਝੋਨੇ ਦੀ ਸਿੱਧੀ ਬਿਜਾਈ ਦੇ ਸੰਦੇਸ਼ ਦੇਣ ਲਈ ਇੱਕ ਲੱਖ ਇਸ਼ਤਿਆਰ ਛਾਪੇ ਜਾਣ ਅਤੇ ਇਸੇ ਤਰਾਂ ਇੱਕ ਲੱਖ ਇਸ਼ਤਿਆਰ ਪੰਚਾਇਤਾਂ ਨੂੰ ਵੰਡਣ ਲਈ ਡੀ.ਡੀ.ਪੀ.ਓ ਦੇ ਹਵਾਲੇ ਕੀਤੇ ਜਾਣ। 

         ਉਹਨਾਂ ਇਹ ਵੀ ਕਿਹਾ ਕਿ ਸਮੂਹ ਗਰਾਮ ਪਿੰਡਾਂ ਦੇ ਗੁਰੂਦਵਾਰਾ ਸਾਹਿਬਾਂ ਤੋਂ ਝੋਨੇ ਦੀ ਸਿੱਧੀ ਬਿਜਾਈ ਲਈ ਸੰਦੇਸ਼ ਜਾਰੀ ਕਰਵਾਇਆ ਜਾਵੇ। ਡਿਪਟੀ ਕਮਿਸ਼ਨਰ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਵੱਲੋਂ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਵਰਗੇ  ਸ਼ਲਾਘਾਯੋਗ ਉਪਰਾਲੇ ਨੂੰ ਕਾਮਯਾਮ ਬਣਾਉਣ ਲਈ ਹਰ ਤਰਾਂ ਦਾ ਸਹਿਯੋਗ ਦਿੱਤਾ ਜਾਵੇ, ਅਜਿਹਾ ਕਰਨ ਨਾਲ ਕਿਸਾਨ ਸਮਾਜ ਵੱਲੋਂ ਆਉਦਿਆਂ ਪੀੜਿਆਂ ਲਈ ਵੱਡਮੁੱਲਾਂ ਪਾਣੀ ਬਚਾਇਆ ਜਾ ਸਕੇਗਾ।

No comments:


Wikipedia

Search results

Powered By Blogger