ਮੋਹਾਲੀ 25 ਮਈ : ਪ੍ਰਦੂਸ਼ਿਤ ਹੋ ਚੁੱਕੇ ਵਾਤਾਵਰਣ ਨੂੰ ਸਾਫ ਕਰਨਾ ਸਮੇਂ ਦੀ ਮੁੱਖ ਲੋਡ਼ ਹੈ, ਕਿਉਂਕਿ ਜਦੋਂ ਤੱਕ ਵਾਤਾਵਰਨ ਦੂਸ਼ਿਤ ਰਹੇਗਾ, ਉਦੋਂ ਤਕ ਸਮੁੱਚੀ ਕਾਇਨਾਤ ਵਿਚਲੇ ਵਿਅਕਤੀ ਤੰਦਰੁਸਤ ਨਹੀਂ ਰਹਿ ਸਕਣਗੇ, ਇਹ ਗੱਲ ਮੁਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ।
ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਪੀ.ਡਬਲਿਊ.ਡੀ. ਨਰਸਰੀ ਫੇਸ -ਇੱਕ ਦਾ ਦੌਰਾ ਮੋਹਾਲੀ ਵਿਚਲੇ ਵਾਤਾਵਰਨ ਪ੍ਰੇਮੀਆਂ ਦੀ ਮੰਗ ਤੇ ਕੀਤਾ । ਸ਼ਹਿਰ ਦੇ ਵਾਤਾਵਰਨ ਪ੍ਰੇਮੀਆਂ ਨੇ ਪਿਛਲੇ ਹਫ਼ਤੇ ਹੀ ਵਿਧਾਇਕ ਕੁਲਵੰਤ ਸਿੰਘ ਨੂੰ ਸੈਕਟਰ-79 ਸਥਿਤ ਦਫਤਰ ਵਿਖੇ ਇਸ ਨਰਸਰੀ ਦੀ ਤਰਸਯੋਗ ਹਾਲਤ ਸਬੰਧੀ ਮੰਗ ਪੱਤਰ ਦਿੱਤਾ ਸੀ ,ਜ਼ਿਕਰਯੋਗ ਹੈ ਕਿ ਇਸ ਨਰਸਰੀ ਦੀ ਹਾਲਤ ਬੇਹੱਦ ਤਰਸਯੋਗ ਬਣੀ ਹੋਈ ਸੀ, ਜੋ ਕਿ ਪਿਛਲੇ 10 ਵਰ੍ਹਿਆਂ ਤੋਂ ਲਗਭਗ ਬੰਦ ਹੋਣ ਕਿਨਾਰੇ ਸੀ , ਸਰਕਾਰੀ ਦਫ਼ਤਰਾਂ ਦੇ ਵਿਚ ਵੀ ਪ੍ਰਾਈਵੇਟ ਨਰਸਰੀਆਂ ਵੱਲੋਂ ਹੀ ਫੁੱਲ- ਬੂਟੇ ਭੇਜੇ ਜਾਂਦੇ ਸਨ, ਜਦਕਿ ਇਸ ਸਰਕਾਰੀ ਨਰਸਰੀ ਨੂੰ ਚਲਦਾ ਕਰਨ ਲਈ ਕਿਸੇ ਵੀ ਨੇਤਾ ਨੇ ਸੁਹਿਰਦਤਾ ਨਹੀਂ ਵਿਖਾਈ ।
ਜ਼ਿਕਰਯੋਗ ਹੈ ਕਿ ਨਰਸਰੀ ਦੇ ਲਈ ਜ਼ਰੂਰੀ ਮਾਲੀ ਵੀ ਇੱਥੇ ਉਪਲਬਧ ਨਹੀਂ ਹਨ ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਸ ਨਰਸਰੀ ਨੂੰ ਸਹੀ ਮਾਅਨਿਆਂ ਵਿੱਚ ਚੱਲਦਾ ਕੀਤਾ ਜਾਵੇਗਾ ।ਵਾਤਾਵਰਨ ਪ੍ਰੇਮੀਆਂ ਦੀ ਮੰਗ ਤੇ ਵਿਧਾਇਕ ਕੁਲਵੰਤ ਸਿੰਘ ਨੇ ਸਬੰਧਤ ਵਿਭਾਗ ਦੇ ਮੰਤਰੀ ਈ.ਟੀ..ਓ.- ਹਰਭਜਨ ਸਿੰਘ ਨਾਲ ਵੀ ਮੌਕੇ ਤੇ ਗੱਲਬਾਤ ਕੀਤੀ ਅਤੇ ਇਸ ਨਰਸਰੀ ਨੂੰ ਚਲਦਾ ਕਰਨ ਦੇ ਲਈ ਲਈ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ ।ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਉਹ 15 ਦਿਨ ਬਾਅਦ ਫਿਰ ਇਸ ਨਰਸਰੀ ਦਾ ਦੌਰਾ ਕਰਨਗੇ ।
ਪੱਤਰਕਾਰਾਂ ਵੱਲੋਂ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕੁਲਵੰਤ ਸਿੰਘ ਨੇ ਸਪੱਸ਼ਟ ਕਿਹਾ ਕਿ ਆਪ ਦੀ ਸਰਕਾਰ ਵੱਲੋਂ ਨਾਜਾਇਜ਼ ਕਬਜ਼ੇ ਪੰਜਾਬ ਭਰ ਦੇ ਵਿੱਚ ਛੁਡਾਏ ਜਾ ਰਿਹੈ ਜਾ ਰਹੇ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਇਹ ਮੁਹਿੰਮ ਜਾਰੀ ਰਹੇਗੀ ।
ਕਬਜ਼ਾਧਾਰੀਆਂ ਨੂੰ ਆਪਣੇ ਜ਼ਿਹਨ ਵਿੱਚੋਂ ਇਹ ਗੱਲ ਘਰ ਕਰ ਲੈਣੀ ਚਾਹੀਦੀ ਹੈ ਕਿ
ਨਾਜਾਇਜ਼ ਕਬਜ਼ਾ ਭਾਵੇਂ ਸਰਕਾਰੀ ਜ਼ਮੀਨ ਤੇ ਹੋਵੇ ਜਾਂ ਫਿਰ ਪ੍ਰਾਈਵੇਟ ਥਾਂ ਤੇ, ਨੂੰ ਹਰ ਹੀਲੇ ਛੁਡਾ ਲਿਆ ਜਾਵੇਗਾ ।ਉਨ੍ਹਾਂ ਕਿਹਾ ਕਿ ਆਮ ਤੌਰ ਤੇ ਜਿਹੜੇ ਕੰਮਾਂ ਦੀ ਸਮਾਜ ਦੇ ਲਈ ਤੁਰੰਤ ਲੋੜੀਂਦੀ ਹੈ, ਉਸਦੇ ਪ੍ਰਤੀ ਸਮੇਂ ਦੀਆਂ ਸਰਕਾਰਾਂ ਅਵੇਸਲਾਪਣ ਦਿਖਾਉਂਦੀਆਂ ਹਨ ਅਤੇ ਜੋ ਕੰਮ ਭਵਿੱਖ ਵਿੱਚ ਵੀ ਹੋ ਸਕਦੇ ਹਨ ਨੂੰ ਤੁਰੰਤ ਕਰਕੇ ਪਹਿਲੇ ਜ਼ਰੂਰੀ ਕੰਮਾਂ ਨੂੰ ਦਰਕਿਨਾਰ ਕਰ ਦਿੱਤਾ ਜਾਂਦਾ ਹੈ । ਕੁਲਵੰਤ ਸਿੰਘ ਨੇ ਕਿਹਾ ਕਿ ਸਮਾਜ ਲਈ ਤੁਰੰਤ ਜ਼ਰੂਰੀ ਅਤੇ ਲੋਕਾਂ ਦੀਆਂ ਲੋੜਾਂ ਦੇ ਮੁਤਾਬਕ ਕੰਮ ਨੂੰ ਦਰੁਸਤ ਕਰਨ ਦੇ ਲਈ ਅਮਲੀ ਜਾਮਾ ਪਹਿਨਾਉਣਾ ਚਾਹੀਦਾ ਹੈ ।ਕੁਲਵੰਤ ਸਿੰਘ ਨੇ ਕਿਹਾ ਕਿ ਇਸ ਸਰਕਾਰੀ ਨਰਸੀ ਨੂੰ ਹਰ ਹੀਲੇ ਚਾਲੂ ਕੀਤਾ ਜਾਵੇਗਾ ਅਤੇ ਉਹ ਪੰਦਰਾਂ ਦਿਨ ਬਾਅਦ ਇਸ ਨਰਸਰੀ
ਦੀ ਹਾਲਤ ਦਾ ਜਾਇਜ਼ਾ ਲੈਣ ਲਈ ਫਿਰ ਇਸ ਜਗ੍ਹਾ ਉੱਤੇ ਮੀਟਿੰਗ ਕਰਨਗੇ ।
ਇਸ ਮੌਕੇ ਤੇ
ਅਰਸ਼ਦੀਪ ਸਿੰਘ ,ਰਾਜਪ੍ਰੀਤ ਸਿੰਘ , ਐੱਸ ਡੀ ਓ ਸ਼ਿਵਪ੍ਰੀਤ ,ਐਸ ਡੀ ਓ ਰਮਨ ਸ਼ਰਮਾ ,ਜਸਵਿੰਦਰ ਸਿੰਘ ,ਸੁਮਿਤ ਸੋਢੀ ਆਪ ਵਰਕਰ ,ਗੁਰਮੇਲ ਸਿੰਘ ਆਪ ਵਰਕਰ , ਸਤਵਿੰਦਰ ਸਿੰਘ ਆਪ ਵਰਕਰ ,ਆਰ ਕੇ ਗੋਡ ,ਰਾਜੀਵ ਵਿਸ਼ਿਸ਼ਟ , ਰਾਹੁਲ ਮਹਾਜਨ ,ਅਮਿਤ ਕੋਟਕ ,ਐਲ.ਆਰ ਵੈਦਵਾਨ ,ਸੁਰੇਸ਼ ਕੁਮਾਰ ,ਗੁਰਵਿੰਦਰ ਸਿੰਘ ਅਤੇ ਦਿਲਦਾਰ ਸਿੰਘ ,
ਆਪ ਨੇਤਾ ਅਤੇ ਕੌਂਸਲਰ ਸੁਖਦੇਵ ਸਿੰਘ ਪਟਵਾਰੀ , ,ਸਾਬਕਾ ਕੌਂਸਲਰ- ਆਰ.ਪੀ ਸ਼ਰਮਾ, ਜਸਪਾਲ ਮਟੌਰ ਅਕਵਿੰਦਰ ਸਿੰਘ ਗੋਸਲ , ਬਿੱਲੂ ਸੋਹਾਣਾ ਵੀ ਹਾਜ਼ਰ ਸਨ ।
No comments:
Post a Comment