ਐਸ.ਏ.ਐਸ.ਨਗਰ 29 ਜੂਨ : ਕਰੋਨਾ ਵਾਇਰਸ ਨਾਲ ਮੌਤ ਹੋਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਨੂੰ ਪੰਜਾਬ ਸਰਕਾਰ ਵਲੋਂ 50 ਹਜਾਰ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਸੀ, ਇਸ ਦੇ ਮੱਦੇਨਜ਼ਰ ਸਬ ਡਵੀਜਨਲ ਮੈਜਿਸਟਰੇਟ ਮੋਹਾਲੀ ਅਤੇ ਡੇਰਾਬੱਸੀ ਵੱਲੋਂ ਦੱਸਿਆ ਗਿਆ ਕਿ ਕਾਫੀ ਮ੍ਰਿਤਕਾਂ ਦੇ ਪਰਿਵਾਰ ਮੁਆਵਜ਼ਾ ਲੈ ਚੁੱਕੇ ਹਨ ਪਰੰਤੂ ਕੁਝ ਪਰਿਵਾਰ ਇਸ ਤੋਂ ਵਾਝੇਂ ਹਨ ਜਿਨ੍ਹਾਂ ਲਈ ਦੋਵੇਂ ਸਬ ਡਵੀਜ਼ਨਲ ਮੈਜਿਸਟਰੇਂਟ ਵੱਲੋਂ 1 ਜੁਲਾਈ ਨੂੰ ਕੈਂਪ ਲਗਾਇਆ ਜਾ ਰਿਹਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆ ਸ੍ਰੀ ਹਰਬੰਸ ਸਿੰਘ ਐਸ.ਡੀ.ਐਮ. ਐਸ.ਏ.ਐਸ. ਨਗਰ ਦੱਸਿਆ ਕਿ ਕਮਰਾ ਨੰਬਰ 109, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਮੋਹਾਲੀ ਵਿਖੇ ਮੁਆਵਜ਼ਾ ਦੇਣ ਸਬੰਧੀ ਕੈਂਪ ਲਗਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ 1 ਜੁਲਾਈ ਦਿਨ ਸ਼ੁਕਰਵਾਰ ਨੂੰ
ਮ੍ਰਿਤਕ ਦੇ ਪਰਿਵਾਰਕ ਮੈਂਬਰ ਸਮੂਹ ਦਸਤਾਵੇਜ਼ ਸਮੇਤ ਮੁਆਵਜ਼ਾ ਹਾਸਿਲ ਕਰ ਸਕਦੇ ਹਨ।
ਸਬ ਡਜਵੀਨਲ ਮੈਜਿਸਟਰੈਂਟ ਡੇਰਾਬੱਸੀ ਸ੍ਰੀ ਹਿੰਮਾਸ਼ੂ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਦੇ ਦਫਤਰ ਵਿਖੇ ਵੀ ਡੇਰਾਬੱਸੀ ਸਬ ਡਵੀਜਨ ਨਾਲ ਸਬੰਧਤ ਮ੍ਰਿਤਕ ਦੇ ਪਰਿਵਾਰਕ ਮੈਂਬਰ ਸਮੂਹ ਦਸਤਾਵੇਜ਼ ਸਮੇਤ 1 ਜੁਲਾਈ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਤੱਕ ਕੈਂਪ ਵਿੱਚ ਸ਼ਾਮਿਲ ਹੋ ਕੇ ਮੁਆਵਜ਼ੇ ਹਾਸਿਲ ਕਰਨ ਲਈ ਬਿਨੈਪੱਤਰ ਜਮ੍ਹਾਂ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰ ਲੋੜੀਂਦੇ ਦਸਤਾਵੇਜ਼ ਜਿਵੇਂ ਕਿ ਮ੍ਰਿਤਕ ਵਿਅਕਤੀ ਦੀ ਪਛਾਣ ਦੀ ਕਾਪੀ, ਕਲੇਮ ਕਰਤਾ ਦਾ ਪਛਾਣ ਕਾਰਡ,ਕਲੇਮ ਕਰਤਾ ਅਤੇ ਮ੍ਰਿਤਕ ਵਿਅਕਤੀ ਦੇ ਸਬੰਧ ਦਾ ਪਛਾਣ ਕਾਰਡ, ਕੋਵਿਡ 19 ਟੈਸਟ ਦੀ ਪੋਜ਼ਟਿਵ ਰਿਪੋਰਟ ਦੀ ਕਾਪੀ, ਹਸਪਤਾਲ ਵੱਲੋਂ ਜਾਰੀ ਹੋਏ ਮੌਤ ਦੇ ਕਾਰਣਾਂ ਦਾ ਸੰਖੇਪ ਸਾਰ(ਜੇਕਰ ਮੌਤ ਹਸਪਤਾਲ ਵਿੱਚ ਹੋਈ ਹੋਵੇ), ਮਿ੍ਤਕ ਵਿਅਕਤੀ ਦਾ ਮੌਤ ਸਰਟੀਫਿਕੇਟ, ਕਾਨੂੰਨੀ ਵਾਰਸਾਂ ਸਬੰਧੀ ਸਰਟੀਫਿਕੇਟ, ਕਲੇਮ ਕਰਤਾ ਦੇ ਬੈਂਕ ਖਾਤਾ ਰੱਦ ਹੋਇਆ ਬੈਂਕ ਚੈੱਕ, ਮ੍ਰਿਤਕ ਵਿਅਕਤੀਆਂ ਦੇ ਕਾਨੂੰਨੀ ਵਾਰਸਾਂ ਦਾ ਇਤਰਾਜ਼ਹੀਣਤਾ ਸਰਟੀਫਿਕੇਟ (ਜ਼ਿਥੇ ਕਲੇਮਕਰਤਾ ਇੱਕ ਹੋਵੇ) , ਅੋਰੀਜ਼ਨਲ ਅਤੇ ਤਸਦੀਕਸ਼ੁਦਾ ਕਾਪੀਆਂ ਸਮੇਤ ਮੁਆਵਜ਼ਾ ਹਾਸਿਲ ਕਰਨ ਲਈ ਕੈਂਪ ਵਿੱਚ ਸ਼ਾਮਿਲ ਹੋਇਆ ਜਾਵੇ।
No comments:
Post a Comment