SBP GROUP

SBP GROUP

Search This Blog

Total Pageviews

ਵੱਡੇ ਫ਼ਰਕ ਨਾਲ ਕਰਨਗੇ ਗੁਰਮੇਲ ਸਿੰਘ ਘਰਾਚੋਂ -ਜਿੱਤ ਦਰਜ : ਕੁਲਦੀਪ ਸਿੰਘ ਸਮਾਣਾ

  ਕੁਲਵੰਤ ਸਿੰਘ ਦੇ  ਜਥੇ ਵੱਲੋਂ ਕੈਬਨਿਟ ਮੰਤਰੀ ਧਾਲੀਵਾਲ ਦੇ ਨਾਲ ਕੀਤਾ ਜਾ ਰਿਹਾ ਹੈ  ਘਰ- ਘਰ ਚੋਣ ਪ੍ਰਚਾਰ    

ਮੋਹਾਲੀ 14 ਜੂਨ ;    ਲੋਕ ਸਭਾ ਹਲਕਾ ਸੰਗਰੂਰ ਦੇ  ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ ਚੋਣ ਪ੍ਰਚਾਰ ਲਈ ਵਿਧਾਨ ਸਭਾ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਵੱਲੋਂ  ਰਵਾਨਾ ਕੀਤੇ ਗਏ ਜਥੇ ਵੱਲੋਂ ਚੋਣ ਪ੍ਰਚਾਰ ਸਿਖਰ ਤੇ ਹੈ  ।ਮੁਹਾਲੀ ਹਲਕੇ ਤੋਂ ਧੂਰੀ ਪੁੱਜੇ ਜਥੇ ਦੇ ਵੱਲੋਂ ਕੁਲਦੀਪ ਸਿੰਘ ਸਮਾਣਾ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਮਿਲ ਕੇ ਘਰ- ਘਰ  ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅਤੇ ਗੁਰਮੇਲ ਸਿੰਘ ਘਰਾਚੋਂ ਨੂੰ ਵੱਡੇ ਅੰਤਰ ਨਾਲ ਜਿਤਾਉਣ ਦੀ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ  । 


ਇਸ ਚੋਣ ਦੌਰੇ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਆਪ ਨੇਤਾ ਅਤੇ ਵਿਧਾਇਕ  ਕੁਲਵੰਤ ਸਿੰਘ ਦੇ ਭਰਾ- ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ  ਪੂਰੇ ਪੰਜਾਬ ਵਿਚ ਸਰਕਾਰ ਬਣਿਆਂ ਹਾਲੇ ਕੁਝ ਸਮਾਂ ਹੀ ਬੀਤਿਆ ਹੈ ਪ੍ਰੰਤੂ ਵਿਕਾਸ ਦੀ ਰਫ਼ਤਾਰ ਨੇ ਤੇਜ਼ੀ ਫੜ ਲਈ ਹੈ ਅਤੇ ਹਰ ਵਰਗ ਦੇ ਲੋਕਾਂ ਲਈ ਵਿਕਾਸਮੁਖੀ ਸਕੀਮਾਂ ਅਤੇ ਨਵੇਂ ਪ੍ਰਾਜੈਕਟ ਲਿਆਂਦੇ ਜਾ ਰਹੇ ਹਨ।  ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਸਰਬਪੱਖੀ ਵਿਕਾਸ ਦੀ ਆਸ  ਵੱਜ ਗਈ ਹੈ ਅਤੇ ਉਹ ਗੁਰਮੇਲ ਸਿੰਘ ਘਰਾਚੋਂ ਨੂੰ ਵੱਡੀ ਗਿਣਤੀ ਵਿੱਚ ਵੋਟਾਂ ਪਾ ਕੇ ਲੋਕ ਸਭਾ ਮੈਂਬਰ ਬਣਾ  ਪਾਰਲੀਮੈਂਟ ਵਿੱਚ ਭੇਜਣਗੇ  । ਆਪ ਨੇਤਾ ਕੁਲਦੀਪ ਸਿੰਘ ਸਮਾਣਾ ਨੇ ਕਿਹਾ ਕਿ ਪੂਰੇ ਲੋਕ ਸਭਾ ਹਲਕੇ ਸੰਗਰੂਰ ਦੇ ਵਿਚ ਜਿੱਥੇ ਆਪ ਦੇ ਵਰਕਰਾਂ ਅਤੇ ਸਮਰਥਕਾਂ ਵੱਲੋਂ ਆਪ ਮੁਹਾਰੇ ਜ਼ਿੰਮੇਵਾਰੀਆਂ  ਸੰਭਾਲ ਲਈਆਂ ਹਨ,  ਉਥੇ ਲੋਕਾਂ ਉਥੇ ਵੱਡੀ ਗਿਣਤੀ ਵਿੱਚ ਅੌਰਤਾਂ ਅਤੇ ਨੌਜਵਾਨਾਂ ਦੇ ਵਫ਼ਦ ਵੱਲੋਂ ਵੀ ਘਰ -ਘਰ ਚੋਣ ਪ੍ਰਚਾਰ ਆਪ ਉਮੀਦਵਾਰ  ਦੇ ਹੱਕ ਵਿਚ ਕੀਤਾ ਜਾ ਰਿਹਾ ਹੈ । ਕੁਲਦੀਪ  ਸਿੰਘ ਸਮਾਣਾ ਨੇ ਕਿਹਾ ਕਿ ਆਪ ਨੇਤਾ - ਗੁਰਮੇਲ ਸਿੰਘ ਘਰਾਚੋਂ ਦੀ ਚੋਣ ਮੁਹਿੰਮ ਇਸ ਕਦਰ ਤੇਜ਼ ਹੁੰਦੀ ਜਾ ਰਹੀ ਹੈ ਕਿ ਵਿਰੋਧੀ ਪਾਰਟੀਆਂ ਸਕਤੇ ਵਿੱਚ ਹਨ  ,ਵਿਰੋਧੀ ਪਾਰਟੀ ਦੇ ਉਮੀਦਵਾਰਾਂ ਅਤੇ ਸਮਰਥਕਾਂ ਨੂੰ ਇਹ ਸਮਝ ਨਹੀਂ ਆ ਰਹੀ ਕਿ ਉਹ ਕਿਸ ਚੋਣ ਰਣਨੀਤੀ ਦੇ ਤਹਿਤ ਕੰਮ ਕਰਨ ਅਤੇ ਲੋਕਾਂ ਵਿੱਚ ਜਾਣ,  ਕਿਉਂਕਿ ਲੋਕਾਂ ਵੱਲੋਂ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਤਰ੍ਹਾਂ -ਤਰ੍ਹਾਂ ਦੇ ਸਵਾਲ ਕੀਤੇ ਜਾ ਰਹੇ ਹਨ  ਅਤੇ ਇਨ੍ਹਾਂ ਸਵਾਲਾਂ ਦਾ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਕੋਲ ਕੋਈ ਜਵਾਬ ਹੀ ਨਹੀਂ ਹੈ  । 

ਸੰਗਰੂਰ ਲੋਕ ਸਭਾ ਹਲਕੇ ਤੋਂ ਆਪ ਦੇ ਉਮੀਦਵਾਰ ਗੁਰਮੇਲ ਸਿੰਘ ਘਰਾਚੋਂ ਦੇ  ਹੱਕ ਵਿੱਚ ਘਰ- ਘਰ ਚੋਣ ਪ੍ਰਚਾਰ ਕਰਨ ਦੌਰਾਨ   ਕੈਬਿਨੇਟ ਮੰਤਰੀ- ਧਾਲੀਵਾਲ ਦੇ ਨਾਲ ਕੁਲਦੀਪ ਸਿੰਘ ਸਮਾਣਾ, ਤੋਂ ਇਲਾਵਾ ਮੋਹਾਲੀ ਵਿਧਾਨ ਸਭਾ ਹਲਕੇ ਤੋਂ ਜਥੇ ਵਿੱਚ ਗਏ  -ਆਰ. ਪੀ. ਸ਼ਰਮਾ, ਅਕਬਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੋਰ, ਹਰਵਿੰਦਰ ਸਿੰਘ ਸੈਣੀ,    ਹਰਪਾਲ ਸਿੰਘ ਬਰਾੜ, ਗੁਰਪਾਲ ਸਿੰਘ ਗਰੇਵਾਲ, ਅਮਰਜੀਤ ਸਿੰਘ ਸਿੱਧੂ, ਅਤੇ ਹੋਰ ਵੀ ਹਾਜ਼ਰ ਸਨ  । 



No comments:


Wikipedia

Search results

Powered By Blogger