ਪੰਜਾਬ ਵਿੱਚ ਸੰਗਠਨ ਦੀ ਮਜ਼ਬੂਤੀ ਰਿਹਾ ਮੀਟਿੰਗ ਦਾ ਮੁੱਖ ਏਜੰਡਾ
ਚੰਡੀਗੜ੍ਹ, 23 ਜੁਲਾਈ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਅੱਜ ਸੂਬਾ ਸਕੱਤਰ ਅਤੇ ਲੋਕ ਸਭਾ ਇੰਚਾਰਜਾਂ ਨਾਲ ਇੱਕ ਮੀਟਿੰਗ ਕੀਤੀ ਅਤੇ ਸੰਗਠਨ ਨਾਲ ਜੁੜੇ ਵੱਖ-ਵੱਖ ਮੁੱਦਿਆਂ 'ਤੇ ਵਿਚਾਰ-ਚਰਚਾ ਕੀਤੀ।
ਇਸ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸੰਗਠਨ ਮਜ਼ਬੂਤੀ ਅਤੇ ਨਾਲ ਹੀ ਭਗਵੰਤ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਵੱਲੋਂ ਕੀਤੇ ਜਾਂਦੇ ਲੋਕ ਭਲਾਈ ਕੰਮਾਂ ਅਤੇ ਫ਼ੈਸਲਿਆਂ ਨੂੰ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ ਰਣਨੀਤੀ ਤਿਆਰ ਕਰਨਾ ਰਿਹਾ।
ਇਸ ਮੌਕੇ ਹਾਜ਼ਿਰ ਸਾਰੇ ਪਾਰਟੀ ਅਹੁਦੇਦਾਰਾਂ ਨੇ ਹਰਚੰਦ ਸਿੰਘ ਬਰਸਟ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰ 'ਤੇ ਵਲੰਟੀਅਰਾਂ ਦੇ ਮਸਲੇ ਸੁਣਨ ਅਤੇ ਹੱਲ ਕਰਨ ਲਈ, ਪਾਰਟੀ ਨੂੰ ਜ਼ਮੀਨੀ ਪੱਧਰ 'ਤੇ ਹੋਰ ਮਜ਼ਬੂਤ ਕਰਨ ਲਈ ਇੱਕ ਵਿਸਤ੍ਰਿਤ ਵਿਧੀ 'ਤੇ ਆਪਣੇ ਵਿਚਾਰ ਪੇਸ਼ ਕੀਤੇ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਮਾਨ ਸਰਕਾਰ ਵੱਲੋਂ ਕੀਤੇ ਜਾਂਦੇ ਲੋਕ ਪੱਖੀ ਕੰਮਾਂ ਨੂੰ ਹੇਠਲੇ ਪੱਧਰ ਤੱਕ ਪੰਹੁਚਾਉਣ ਲਈ ਸਹੀ ਢੰਗ ਨਾਲ ਜੰਗੀ ਪੱਧਰ ਉੱਤੇ ਕੰਮ ਕੀਤਾ ਜਾਵੇਗਾ ਅਤੇ ਹਰ ਹਫਤੇ ਵਲੰਟੀਆਰਾਂ ਨਾਲ ਜਿਲਾ ਪੱਧਰੀ ਮੀਟਿੰਗ ਦਾ ਸਿਲਸਿਲਾ ਸ਼ੁਰੂ ਕੀਤਾ ਜਾਵੇਗਾ ਤਾਂ ਕਿ ਜਮੀਨੀ ਪੱਧਰ ਉੱਤੇ ਵਲੰਟੀਆਰਾਂ ਅਤੇ ਆਮ ਲੋਕਾਂ ਦੀ ਸਮੱਸਿਆਂ ਜਾ ਹੱਲ ਕੀਤਾ ਜਾ ਸਕੇ।
ਇਸ ਮੀਟਿੰਗ ਵਿੱਚ ਡਾ. ਸਨੀ ਆਹਲੂਵਾਲੀਆ, ਰਾਜਵਿੰਦਰ ਕੌਰ ਥਿਆੜਾ, ਸ਼ਮਿੰਦਰ ਸਿੰਘ ਖਿੰਡਾ, ਅਮਨ ਸਿੰਘ ਮੋਹੀ, ਨਵਜੋਤ ਸਿੰਘ ਜਰਗ, ਮੰਗਲ ਸਿੰਘ, ਬਲਜੀਤ ਸਿੰਘ ਖਹਿਰਾ, ਰਾਜੀਵ ਕੁਮਾਰ ਅਤੇ ਰਾਕੇਸ਼ ਪੁਰੀ ਮੌਜੂਦ ਰਹੇ।


No comments:
Post a Comment