ਐਸ.ਐਸ.ਨਗਰ 01 ਜੁਲਾਈ : ਸੀਨੀਅਰ ਕਪਤਾਨ ਪੁਲਿਸ ਵਿਵੇਕਸ਼ੀਲ ਸੋਨੀ ਐਸ.ਪੀ ਟਰੈਫਿਕ ਜਗਵਿੰਦਰ ਸਿੰਘ ਚੀਮਾ ਅਤੇ ਡੀ.ਐਸ.ਪੀ ਸੁਰਿੰਦਰ ਮੋਹਨ ਦੇ ਹੁਕਮਾਂ ਤਹਿਤ ਟ੍ਰੈਫਿਕ ਐਜੂਕੇਸ਼ਨ ਸੈੱਲ ਵੱਲੋਂ ਏ.ਐਸ.ਆਈ ਜਨਕ ਰਾਜ ਅਤੇ ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਆਟੋ ਡਰਾਈਵਰਾਂ ਅਤੇ ਜੇ.ਸੀ.ਬੀ ਦੇ ਡਰਾਈਵਰਾਂ ਨਾਲ ਨੇੜੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ ਸੋਹਾਣਾ ਵਿਖੇ ਸੈਮੀਨਾਰ ਕੀਤਾ ਗਿਆ। ਜਿਸ ਵਿੱਚ ਆਟੋ ਡਰਾਈਵਰਾਂ ਅਤੇ ਆਮ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ, ਵਾਤਾਵਰਣ ਦੀ ਸੁਰੱਖਿਅਤ ਬਾਰੇ ਅਤੇ ਨਸ਼ਿਆ ਦੇ ਮਾੜੇ ਪ੍ਰਭਾਵ ਬਾਰੇ ਵਿਸਤਾਰਪੂਰਵਕ ਜਾਣਕਾਰੀ ਦਿੱਤੀ।
ਜਾਣਕਾਰੀ ਦਿੰਦੇ ਹੋਏ ਏ.ਐਸ.ਆਈ ਜਨਕ ਰਾਜ ਨੇ ਦੱਸਿਆ ਕਿ ਬੱਸ ਸਟੈਂਡ ਸੋਹਾਣਾ ਵਿਖੇ ਆਟੋ ਡਰਾਇਵਰਾ ਨੂੰ ਗਲਤ ਪਾਸੇ ਖੜੇ ਆਟੋਆਂ ਨੂੰ ਸਾਈਡ ਤੇ ਖੜਾ ਕੇ ਸਵਾਰੀ ਚੁੱਕਣ ਅਤੇ ਸੜਕ ਵਿਚਾਲੇ ਆਟੋ ਖੜੇ ਨਾ ਕਰਨ ਦੀ ਅਪੀਲ ਕੀਤੀ ਗਈ ਤਾਂ ਜੋ ਆਮ ਲੋਕਾਂ ਨੂੰ ਲੰਘਣ ਵਿਚ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਨੂੰ ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਓਵਰ ਲੋਡ ਸਵਾਰੀ ਨਾ ਬਿਠਾਉਣ ਬਾਰੇ, ਫਸਟ ਏਡ ਬਾਕਸ ਰੱਖਣ ਬਾਰੇ, ਅੱਗ ਬੁਝਾਊ ਸਿਲੰਡਰ ਰੱਖਣ ਬਾਰੇ,ਡਰਾਈਵ ਕਰਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰਨ ਦੀ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਵੀ ਵਿਸਥਾਪੂਰਵਕ ਜਾਣਕਾਰੀ ਦਿੱਤੀ । ਇਸ ਤੋਂ ਇਲਾਵਾ ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਅਤੇ ਆਪਣੇ ਵਾਹਨਾਂ ਦੇ ਸਾਰੇ ਕਾਗਜ਼ ਪੂਰੇ ਰੱਖਣ ਦੀ ਵੀ ਅਪੀਲ ਕੀਤੀ ਗਈ ।
No comments:
Post a Comment