ਖਰੜ, 23 ਜੁਲਾਈ : ਧਰਤੀ
ਤੇ ਮਨੁੱਖੀ ਹੋਂਦ ਨੂੰ ਬਚਾਉਣ ਅਤੇ ਸਾਫ਼ ਵਾਤਾਵਰਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ
ਤਾਂ ਜੋ ਵਿਗੜ ਰਹੇ ਵਾਤਾਵਰਣ ਨੂੰ ਬਚਾਇਆ ਜਾ ਸਕੇ ਇਹਨਾਂ ਵਿਚਾਰਾਂ ਦਾ ਪ੍ਰਗਟਾਵਾਂ ਸ੍ਰੀ
ਚਮਕੌਰ ਸਾਹਿਬ ਤੋਂ ਵਿਧਾਇਕ ਡਾ.ਚਰਨਜੀਤ ਸਿੰਘ ਨੇ ਪੰਜਾਬ ਦੇ ਮੁੱਖ ਭਗਵੰਤ ਸਿੰਘ ਮਾਨ
ਵੱਲੋਂ ਸ਼ਹੀਦੇ ਆਜ਼ਮ ਭਗਤ ਸਿੰਘ ਜੀ ਦੀ ਯਾਦ ਨੂੰ ਸਮਰਪਿਤ ਪੰਜਾਬ ਵਿੱਚ ਬੂਟੇ ਲਗਾਉਣ ਦੀ
ਮੁਹਿੰਮ ਤਹਿਤ ਅੱਜ ਪਿੰਡ ਘੜੂੰਆਂ ਵਿਖੇ ਬੂਟੇ ਲਗਾਉਂਦਿਆਂ ਆਖੇ ਉਨ੍ਹਾਂ ਕਿਹਾ ਕਿ
ਧਰਤੀ ਤੇ ਜੀਵਨ ਅਤੇ ਸਾਫ ਵਾਤਾਵਰਨ ਲਈ ਰੁੱਖਾਂ ਦੀ ਹੋਂਦ ਜਰੂਰੀ ਹੈ ਜਿਸ ਲਈ ਸਮਾਜ ਨੂੰ
ਵਾਤਾਵਰਨ ਸਬੰਧੀ ਜਾਗਰੂਕ ਹੋਕੇ ਅਪਣੀ ਜਿੰਮੇਵਾਰੀ ਨਿਭਾਉਣੀ ਪਵੇਗੀ ਤਾਂ ਜੋ ਹਰਿਆਵਲ ਤੋਂ
ਨਿਗੁਣੀ ਹੋ ਚੁੱਕੀ ਸਾਡੀ ਇਸ ਧਰਤੀ ਨੂੰ ਬਚਾਇਆ ਜਾ ਸਕੇ ਅਤੇ ਆਉਣ ਵਾਲੀਆਂ ਪੀੜ੍ਹੀਆਂ
ਦਾ ਭਵਿੱਖ ਸੁਰੱਖਿਅਤ ਕੀਤਾ ਜਾ ਸਕੇ।
ਉਨ੍ਹਾਂ ਕਿਹਾਂ ਕਿ ਕੋਰੋਨਾ ਕਾਲ ਵਿੱਚ ਆਕਸੀਜਨ ਦੀ
ਕਮੀ ਕਾਰਨ ਗਈਆਂ ਜਾਨਾ ਅਤੇ ਅੱਜ ਅੱਤ ਦੀ ਪੈ ਰਹੀ ਗਰਮੀ ਤੋਂ ਵੱਡਾ ਸਬਕ ਲੈਣ ਦੀ ਲੋੜ ਹੈ
ਕਿ ਬੂਟਿਆਂ ਦੀ ਸਾਡੀ ਜ਼ਿੰਦਗੀ ਵਿਚ ਕੀ ਮਹੱਤਤਾ ਹੈ। ਡਾ.ਚਰਨਜੀਤ ਸਿੰਘ ਨੇ ਕਿਹਾ ਕਿ
ਆਪ ਪਾਰਟੀ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੇ ਦਿਸ਼ਾਂ ਨਿਰਦੇਸ਼ਾਂ
ਅਨੁਸਾਰ ਪੂਰੇ ਪੰਜਾਬ ਵਿੱਚ ਸਾਹਿਰਾ ਅਤੇ ਪਿੰਡਾਂ ਵਿੱਚ ਰੁੱਖ ਲਗਾਉਣ ਦੀ ਮੁਹਿੰਮ
ਚਲਾਉਣ ਦੇ ਨਾਲ ਨਾਲ ਵਾਤਾਵਰਣ ਦੀ ਸਾਂਭ ਸੰਭਾਲ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ
ਤਾਂ ਜੋ ਹਰੇਕ ਵਿਅਕਤੀ ਵੱਧ ਤੋਂ ਵੱਧ ਬੂਟੇ ਲਾਵੇ ਤਾਂ ਜੋ ਅਸੀਂ ਆਪਣੀਆਂ ਆਉਣ ਵਾਲੀਆਂ
ਪੀੜ੍ਹੀਆਂ ਦਾ ਜੀਵਨ ਬਚਾ ਸਕੀਏ ਇਸ ਮੌਕੇ ਉਨ੍ਹਾਂ ਨਾਲ ਗਗਨਪ੍ਰੀਤ ਸਿੰਘ, ਜਗਤਾਰ ਸਿੰਘ
ਘੜੂੰਆਂ, ਗੁਰਪ੍ਰੀਤ ਸਿੰਘ, ਐਨ.ਪੀ.ਰਾਣਾ, ਕੁਲਦੀਪ ਸਿੰਘ ਖੇੜੀ, ਮੇਹਰਬਾਨ ਸਿੰਘ,
ਬਰਿੰਦਰਜੀਤ ਸਿੰਘ ਬਾਠ ਪੀ.ਏ.,ਸੋਹਣ ਸਿੰਘ ਬੰਟੀ, ਦਲਜੀਤ ਸਿੰਘ ਬੰਟੀ, ਜਸਵੰਤ ਸਿੰਘ,
ਅਰਸ਼ਦ ਖਾਨ, ਜਰਨੈਲ ਸਿੰਘ,ਸਿੰਕਦਰ ਸਿੰਘ,ਬੰਤ ਸਿੰਘ, ਹਰਜੀਤ ਸਿੰਘ ਗੋਲਡੀ,ਜਸਵਿੰਦਰ
ਸਿੰਘ, ਰੁਪਿੰਦਰ ਸਿੰਘ, ਅਮਰਜੀਤ ਸਿੰਘ, ਪਰਮਜੀਤ ਸਿੰਘ, ਇੰਦਰਜੀਤ ਸਿੰਘ, ਪਰਮਿੰਦਰ
ਸਿੰਘ, ਮਨਦੀਪ ਸਿੰਘ, ਰਾਜਵਿੰਦਰ ਸਿੰਘ ਰੋਕੀ, ਰਣਧੀਰ ਸਿੰਘ, ਗੁਰਦਿਆਲ ਸਿੰਘ, ਗੁਰਮੀਤ
ਸਿੰਘ, ਚੰਨਪ੍ਰੀਤ ਸਿੰਘ, ਅਵਤਾਰ ਸਿੰਘ, ਗੁਰਵਿੰਦਰ ਸਿੰਘ ਢੀਂਡਸਾ, ਸੰਦੀਪ ਸਿੰਘ,
ਕੁਲਵੰਤ ਸਿੰਘ, ਆਦਿ ਹਾਜ਼ਰ ਸਨ।
ਫੋਟੋ ਕੈਪਸ਼ਨ -ਪਿੰਡ ਘੜੂੰਆਂ ਵਿਖੇ ਬੂਟੇ ਲਗਾਉਦੇ ਹੋਏ ਹਲਕਾ ਵਿਧਾਇਕ ਡਾ.ਚਰਨਜੀਤ ਸਿੰਘ ਨਾਲ ਜਗਤਾਰ ਸਿੰਘ ਘੜੂੰਆਂ, ਗਗਨਪ੍ਰੀਤ, ਗੁਰਪ੍ਰੀਤ।


No comments:
Post a Comment