ਐਸ ਏ ਐਸ ਨਗਰ 4 ਜੁਲਾਈ : ਸੀਨੀਅਰ ਕਪਤਾਨ ਪੁਲਿਸ ਸ੍ਰੀ ਵਿਵੇਕਸ਼ੀਲ ਸੋਨੀ, ਐੱਸ ਪੀ ਟ੍ਰੈਫਿਕ ਸ. ਜਗਵਿੰਦਰ ਸਿੰਘ ਚੀਮਾ, ਡੀ ਐਸ ਪੀ ਟ੍ਰੈਫਿਕ ਸੁਰਿੰਦਰ ਮੋਹਨ ਦੇ ਹੁਕਮਾਂ ਤਹਿਤ ਐਮ.ਵੀ.ਆਈ ਸ. ਰਣਪ੍ਰੀਤ ਸਿੰਘ ਭਿਉਰਾ ਨਾਲ ਮਿਲ ਕੇ ਟ੍ਰੈਫ਼ਿਕ ਐਜੂਕੇਸ਼ਨ ਦੇ ਇੰਚਾਰਜ ਏ.ਐਸ.ਆਈ ਜਨਕ ਰਾਜ, ਮਹਿਲਾ ਸਿਪਾਹੀ ਹਰਜੀਤ ਕੌਰ ਵੱਲੋਂ ਹਾਈ ਸਕਿਊਰਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਦੀਆ ਫੀਸਾਂ ਅਤੇ ਫਿਟਿੰਗ ਕੇਂਦਰ ਭਾਗੋਮਾਜਰਾ ਵਿਖੇ ਆਪਣੀਆ ਗੱਡੀਆਂ ਪਾਸ ਕਰਵਾਉਣ ਆਏ ਆਮ ਲੋਕਾਂ , ਸਕੂਲ ਬੱਸਾਂ ਪਾਸ ਕਰਵਾਉਣ ਆਏ ਡਰਾਈਵਰਾਂ, ਟੈਕਸੀ ਡਰਾਈਵਰਾਂ, ਆਟੋ ਡਰਾਈਵਰਾਂ ਨਾਲ ਸੈਮੀਨਾਰ ਕੀਤਾ ਗਿਆ।
ਵਧੇਰੇ ਜਾਣਕਾਰੀ ਦਿੰਦਿਆਂ ਟ੍ਰੈਫ਼ਿਕ ਐਜੂਕੇਸ਼ਨ ਦੇ ਇੰਚਾਰਜ ਏਐਸਆਈ ਜਨਕ ਰਾਜ ਨੇ ਦੱਸਿਆ ਕਿ ਅੱਜ ਲੋਕਾਂ ਨੂੰ ਟਰੈਫਿਕ ਨਿਯਮਾਂ ਬਾਰੇ , ਵਾਤਾਵਰਣ ਦੀ ਸੰਭਾਲ ਅਤੇ ਨਸ਼ਿਆਂ ਦੀ ਰੋਕਥਾਮ ਬਾਰੇ ਵਿਸਥਾਰਪੂਰਵਕ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਾਹਨਾਂ ਦੇ ਸਾਰੇ ਕਾਗਜ਼ਾਤ ਪੂਰੇ ਰੱਖਣ ਬਾਰੇ, ਸਮੇਂ ਸਿਰ ਆਪਣੀਆਂ ਗੱਡੀਆਂ ਪਾਸ ਕਰਵਾਉਣ ਬਾਰੇ, ਹਾਈ ਸਕਿਊਰਟੀ ਨੰਬਰ ਪਲੇਟ ਲਗਵਾਉਣ ਬਾਰੇ, ਫਸਟ ਏਡ ਬੌਕਸ ਰੱਖਣ ਬਾਰੇ, ਅੱਗ ਬੁਝਾਊ ਸਿਲੰਡਰ ਰੱਖਣ ਬਾਰੇ, ਉਵਰ ਸਪੀਡ ਨਾ ਚਲਣ ਬਾਰੇ, ਕਮਰਸੀਅਲ ਵਾਹਨ ਓਵਰ ਲੋਡ ਨਾ ਚਲਾਉਣ ਬਾਰੇ,ਆਪਣੇ ਅੰਡਰ ਏਜ ਬੱਚਿਆ ਲਈ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਕਿਸੇ ਵੀ ਤਰਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ ਜਾਗਰੂਕ ਕੀਤਾ। ਉਨ੍ਹਾਂ ਦੱਸਿਆ ਕਿ ਕਮਰਸੀਅਲ ਵਾਹਨਾਂ ਤੇ ਰਿਫਲੈਕਟਰ ਟੇਪ ਲਗਵਾਉਣ ਬਾਰੇ, ਆਪਣੇ ਵਾਹਨਾਂ ਨੂੰ ਸੜਕ ਤੇ ਖੜਾ ਕਰਨ ਦੀ ਬਜਾਏ ਸਹੀ ਪਾਰਕਿੰਗ ਕਰਨ ਬਾਰੇ, ਖੱਬੇ-ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋ ਬਾਰੇ, ਲਾਲ ਬੱਤੀ ਦੀ ਉਲੰਘਣਾ ਨਾ ਕਰਨ ਬਾਰੇ, ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਕੇ ਕੋਈ ਵੀ ਵਾਹਨ ਨਾ ਚਲਾਉਣ ਬਾਰੇ, ਬੁਲਟ ਮੋਟਰਸਾਇਕਲ ਤੇ ਪਟਾਕੇ ਨਾ ਮਾਰਨ ਬਾਰੇ, ਪਰੈਸ਼ਰ ਹਾਰਨ ਦੀ ਵਰਤੋ ਨਾ ਕਰਨ ਬਾਰੇ ਅਤੇ ਵਾਹਨਾਂ ਦੇ ਸਾਰੇ ਕਾਗਜਾਤ ਪੂਰੇ ਰੱਖਣ ਦੀ ਅਪੀਲ ਕੀਤੀ ਗਈ ਹੈ ।


No comments:
Post a Comment