Wednesday, July 27, 2022

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਥਾਈ ਲੋਕ ਅਦਾਲਤ ਦੇ ਮਹੀਨਾਵਾਰ ਮੁਲਾਂਕਣ ਸਬੰਧੀ ਹੋਈ ਮੀਟਿੰਗ

 ਐਸ.ਏ.ਐਸ. ਨਗਰ 27 ਜੁਲਾਈ : ਜਿਲ੍ਹਾ ਅਤੇ ਸੈਸ਼ਨਜ਼ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਦੀ ਪ੍ਰਧਾਨਗੀ ਹੇਠ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ), ਐਸ.ਏ.ਐਸ. ਨਗਰ ਦੀ ਮਹੀਨਾਵਾਰ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਸ੍ਰੀ ਕੁਲਜੀਤ ਪਾਲ ਸਿੰਘ, ਚੇਅਰਮੈਨ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ)ਸ੍ਰੀ ਸਵਰਨ ਸਿੰਘ ਧਾਲੀਵਾਲ,ਮੈਂਬਰ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਸ੍ਰੀਮਤੀ ਵੰਦਨਾ ਗੁਪਤਾ, ਮੈਂਬਰ, ਸਥਾਈ ਲੋਕ ਅਦਾਲਤ (ਜਨ ਉਪਯੋਗੀ ਸੇਵਾਵਾਂ) ਅਤੇ ਸ਼੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ. ਨਗਰ ਹਾਜ਼ਰ ਸਨ।



  ਜਾਣਕਾਰੀ ਦਿੰਦੇ ਹੋਏ ਸ੍ਰੀ ਹਰਪਾਲ ਸਿੰਘ, ਸੈਸ਼ਨਜ਼ ਜੱਜ ਐਸ.ਏ.ਐਸ. ਨਗਰ ਨੇ ਦੱਸਿਆ ਕਿ ਇਸ ਮੌਕੇ ਤੇ ਸਥਾਈ ਲੋਕ ਅਦਾਲਤ(ਜਨ-ਉਪਯੋਗੀ ਸੇਵਾਵਾਂ) ਦੀ ਮਹੀਨਾਵਾਰ ਕਾਰਗੁਜ਼ਾਰੀ ਦਾ ਮੁਲਾਂਕਣ ਕੀਤਾ ਗਿਆ । ਜਨ ਸੇਵਾਵਾਂ ਨਾਲ ਸਬੰਧਤ ਅਜਿਹੇ ਝਗੜੇ/ਸਿ਼ਕਾਇਤਾਂ/ਵਿਵਾਦ ਜਿਹੜੇ ਅਦਾਲਤਾਂ ਵਿੱਚ ਲੰਬਤ ਨਹੀਂ ਹਨ, ਸਬੰਧੀ ਦਰਖਾਸਤ ਸਾਦੇ ਕਾਗਜ਼ ਤੇ ਲਿਖ ਕੇ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਵਿੱਚ ਚੇਅਰਮੈਨ ਨੂੰ ਪੇਸ਼ ਕਰਨੀ ਹੁੰਦੀ ਹੈ ਅਤੇ ਇਸ ਲੋਕ ਅਦਾਲਤ ਵਿੱਚ ਇੱਕ ਕਰੋੜ ਰੁਪਏ ਤੋਂ ਘੱਟ ਦੇ ਝਗੜੇ/ਮੁੱਦੇ ਪੇਸ਼ ਕੀਤੇ ਜਾ ਸਕਦੇ ਹਨ। ਸਥਾਈ ਲੋਕ ਅਦਾਲਤ ਵਿੱਚ ਟ੍ਰਾਂਸਪੋਰਟ ਸਰਵਿਸਿਜ਼, ਪੋਸਟਲ, ਟੈਲੀਗ੍ਰਾਫ ਅਤੇ ਟੈਲੀਫੋਨ ਸਰਵਿਸਿਜ਼, ਪਾਣੀ, ਬਿਜਲੀ ਦੀ ਸਪਲਾਈ ਸਬੰਧੀ, ਪਲਲਿਕ ਕੰਜ਼ਰਵੈਂਸੀ ਅਤੇ ਸੈਨੀਟੇਸ਼ਨ,ਹਸਪਤਾਲ ਅਤੇ ਡਿਸਪੈਂਸਰੀ ਆਦਿ ਦੀ ਸਰਵਿਸਿਜ਼ ਸਬੰਧੀ, ਇੰਸ਼ੋਰੈਂਸ ਸਰਵਿਸਿਜ਼ ਸਬੰਧੀ, ਬੈਂਕਿੰਗ ਅਤੇ ਫਾਈਨਾਂਸ ਸਰਵਿਸਿਜ਼ ਸਬੰਧੀ, ਹੋਰ ਹਾਉਸਿੰਗ ਸਰਵਿਸਿਜ਼, ਐਲ.ਪੀ.ਜੀ., ਸਿੱਖਿਆ, ਪਬਲਿਕ ਡਿਸਟ੍ਰਿਬਿਊਸ਼ਨ,ਪੈਂਨਸ਼ਨ ਅਤੇ ਇਮੀਗ੍ਰੇਸ਼ਨ ਸਰਵਿਸਿਜ਼ ਸਬੰਧੀ ਕੇਸ ਲਗਾਏ ਜਾ ਸਕਦੇ ਹਨ।

ਉਨ੍ਹਾਂ ਦੱਸਿਆ  ਕਿ ਸਥਾਈ ਲੋਕ ਅਦਾਲਤ (ਜਨ-ਉਪਯੋਗੀ ਸੇਵਾਵਾਂ) ਰਾਹੀਂ ਲੋਕਾਂ ਨੂੰ ਛੇਤੀ ਅਤੇ ਸਸਤਾ ਨਿਆਂ ਮਿਲਦਾ ਹੈ ਅਤੇ ਕੇਸ ਲਗਾਉਣ ਲਈ ਕੋਈ ਕੋਰਟ ਫ਼ੀਸ ਨਹੀਂ ਲਗਦੀ ।

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger