Tuesday, July 26, 2022

ਡੇਰਾਬਸੀ ਹਲਕਾ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਮੁੱਖ ਮਹਿਮਾਨ ਵਜ਼ੋ ਕੀਤੀ ਸ਼ਿਰਕਤ

ਐਸ.ਏ.ਐਸ ਨਗਰ 26 ਜੁਲਾਈ :  ਉਜਵਲ ਭਾਰਤ ਉਜਵਲ ਭਵਿੱਖ ਊਰਜਾ 2047 ਦੇ ਤਹਿਤ ਊਰਜਾ ਵਿਭਾਗ ਭਾਰਤ ਸਰਕਾਰ, ਪੰਜਾਬ ਐਨਰਜੀ ਡਿਵੈਲਪਮੈਂਟ ਏਜੰਸੀ (ਪੇਡਾ) ਅਤੇ ਪੰਜਾਬ ਸਰਕਾਰ ਦੀਆ ਹਦਾਇਤਾ ਅਨੁਸਾਰ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ, ਪੰਜਾਬ ਰਾਜ ਪਾਵਰ ਟਰਾਂਸਮਿਸ਼ਨ ਲਿਮਟਿਡ ਅਤੇ ਜਿਲ੍ਹਾ ਪ੍ਰਸ਼ਾਸ਼ਨ ਮੋਹਾਲੀ ਦੇ ਸਹਿਯੋਗ ਨਾਲ ਅੱਜ ਗਿਆਨ ਜਯੋਤੀ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਮੋਹਾਲੀ ਵਿਖੇ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸ੍ਰੀ ਕੁਲਜੀਤ ਸਿੰਘ ਰੰਧਾਵਾਂ, ਐਮ.ਐਲ.ਏ ਡੇਰਾਬੱਸੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਮੁੱਖ ਮਹਿਮਾਨ ਤੋਂ ਇਲਾਵਾ ਸ੍ਰੀ ਬੱਬੀ ਬਾਦਲ, ਯੂਥ ਪ੍ਰਧਾਨ ਆਮ ਆਦਮੀ ਪਾਰਟੀ ਜਿਲ੍ਹਾ ਮੋਹਾਲੀ ਵੱਲੋਂ ਵੀ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ।




ਸਮਾਗਮ ਦੌਰਾਨ ਸ੍ਰੀ ਕੁਲਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆ ਕਿਹਾ ਕਿ ਅੱਜ ਇਹ ਸਮਾਗਮ ਉਜਵਲ ਭਾਰਤ, ਉਜਵਲ ਭਵਿੱਖ, ਬਿਜਲੀ ਮਹਾਂਉਤਸਵ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਉਲੀਕਿਆ ਗਿਆ ਹੈ ਅਤੇ ਇਸ ਸਮਾਗਮ ਦਾ ਮੁੱਖ ਮੰਤਵ ਬਿਜਲੀ ਨੂੰ ਦੇਸ਼ ਵਿੱਚ ਸਰਪਲੱਸ ਕਰਨਾ ਅਤੇ ਇਸ ਨੂੰ ਲੋੜ ਮੁਤਾਬਿਕ ਵਰਤਣਾ ਹੈ। ਉਨ੍ਹਾਂ ਕਿਹਾ ਕਿ ਬਿਜਲੀ ਦੇਸ਼ ਵਿੱਚ ਉਦੋਂ ਹੀ ਸਰਪਲੱਸ ਹੋਵੇਗੀ ਜਦੋਂ ਭਾਰਤ ਦਾ ਹਰੇਕ ਨਾਗਰਿਕ ਇਸ ਦੀ ਸੋਚ ਸਮਝ ਕੇ ਲੋੜ ਮੁਤਾਬਿਕ ਵਰਤੋਂ ਕਰੇਗਾ। ਉਨ੍ਹਾਂ ਕਿਹਾ ਕਿ ਹਰ ਇੱਕ ਘਰ ਵਿੱਚ ਬਿਜਲੀ ਤੇ ਚਲਣ ਵਾਲੇ ਉਪਕਰਨ ੳਦੋਂ ਹੀ ਵਰਤੋਂ ਵਿੱਚ ਲਿਆਂਦੇ ਜਾਣ ਜਦੋਂ ਉਨ੍ਹਾਂ ਦੀ ਅਸਲ ਵਿੱਚ ਜ਼ਰੂਰਤ ਹੋਵੇ ਅਜਿਹਾ ਕਰਨ ਨਾਲ ਹੀ ਅਸੀਂ ਆਪਣੇ ਦੇਸ਼ ਵਿੱਚ ਬਿਜਲੀ ਨੂੰ ਸਰਪਲਸ ਕਰ ਸਕਦੇ ਹਾਂ।

ਪ੍ਰੋਗਰਾਮ ਦੌਰਾਨ ਵਨ ਨੇਸ਼ਨ ਵਨ ਗਰਿੱਡ, ਨਵਿਆਉਣਯੋਗ ਊਰਜਾ, ਯੂਨੀਵਰਸਲ ਹਾਊਸਹੋਲਡ ਇਲੈਕਟ੍ਰੀਫਿਕੇਸ਼ਨ, ਗ੍ਰਾਮੀਣ ਬਿਜਲੀਕਰਨ, ਖਪਤਕਾਰ ਅਧਿਕਾਰਾਂ ਅਤੇ ਵੰਡ ਪ੍ਰਣਾਲੀ 'ਤੇ ਲਘੂ ਫਿਲਮਾਂ ਵੀ ਦਿਖਾਈਆਂ ਗਈਆਂ। ਸਮਾਗਮ ਦੌਰਾਨ ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਨੁੱਕੜ ਨਾਟਕ,ਸਕਿੱਟਾਂ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਕਰਵਾਏ ਗਏ। ਉਨ੍ਹਾਂ ਦੱਸਿਆ ਇਸ ਸਮਾਗਮ ਵਿੱਚ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਦਾ ਲਾਭ ਲੈਣ ਵਾਲੇ ਲਾਭਪਾਤਰੀ ਵੀ ਸ਼ਾਮਿਲ ਸਨ। ਜਿਨ੍ਹਾਂ ਵੱਲੋਂ ਪੰਜਾਬ ਰਾਜ ਵਿੱਚ ਕੀਤੇ ਬਿਜਲੀ ਸੁਧਾਰਾਂ ਦੇ ਕੰਮਾਂ ਦੀ ਸ਼ਲਾਘਾ ਵੀ ਕੀਤੀ ਗਈ। ਉਨ੍ਹਾਂ ਵੱਲੋਂ ਅਜਾਦੀ ਤੋਂ ਬਾਅਦ ਦੇਸ਼ ਵਿੱਚ ਆਈ ਬਿਜਲੀ ਦੇ ਬੁਨਿਆਦੀ ਢਾਂਚੇ ਦੀ ਮਜਬੂਤੀ ਅਤੇ ਰਾਜ ਵਿੱਚ ਹੋਣ ਵਾਲੇ ਬਿਜਲੀ ਸੁਧਾਰਾਂ ਦੇ ਕੰਮਾਂ ਸਬੰਧੀ ਲੋਕਾਂ ਨੂੰ ਜਾਣੂ ਕਰਵਾਇਆ ।  
|

ਇਸ ਮੌਕੇ ਐਸ.ਡੀ.ਐਮ ਐਸ.ਏ.ਐਸ ਨਗਰ ਸ੍ਰੀਮਤੀ ਸਰਬਜੀਤ ਕੌਰ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਵੰਡ ਹਲਕਾ ਮੋਹਾਲੀ ਦੇ ਨਿਗਰਾਨ ਇੰਜੀਨੀਅਰ ਇੰਜ: ਅਸ਼ਵਨੀ ਕੁਮਾਰ,ਬਿਜਲੀ ਵਿਭਾਗ ਦੇ ਵੱਖ-ਵੱਖ ਅਧਿਕਾਰੀ ਅਤੇ ਸਕੂਲੀ ਬੱਚੇ ਵਿਸ਼ੇਸ ਤੌਰ ਤੇ ਹਾਜ਼ਰ ਸਨ ।

--

No comments:

SBP GROUP

SBP GROUP

Search This Blog

Total Pageviews


Wikipedia

Search results

Powered By Blogger