SBP GROUP

SBP GROUP

Search This Blog

Total Pageviews

ਅਰਸ਼ਦੀਪ ਦੇ ਮਾਤਾ ਪਿਤਾ ਨਾਲ ਆਪ ਆਗੂ ਬੱਬੀ ਬਾਦਲ ਨੇ ਕੀਤੀ ਮੁਲਾਕਾਤ

ਐਸ.ਏ.ਐਸ ਨਗਰ, 09 ਅਗਸਤ : ਅੰਤਰਰਾਸ਼ਟਰੀ  ਖੇਡ ਜਗਤ ਦੇ ਟੂਰਨਾਮੈਂਟਾ ਵਿੱਚ ਭਾਰਤ ਦੀ ਸ਼ਾਨ ਵਧਾਉਣ ਵਿੱਚ ਪੰਜਾਬੀ ਖਿਡਾਰੀਆਂ ਦਾ ਵੱਡਾ ਯੋਗਦਾਨ ਰਿਹਾ ਹੈ ਇਹਨਾ ਵਿਚਾਰਾਂ ਦਾ ਪ੍ਰਗਟਾਵਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਭਾਰਤ ਦੇ ਸਟਾਰ ਕ੍ਰਿਕਟਰ ਅਰਸ਼ਦੀਪ ਦੇ ਮਾਤਾ  ਬਲਜੀਤ ਕੌਰ ਪਿਤਾ ਦਰਸ਼ਨ ਸਿੰਘ ਔਲਖ ਨਾਲ ਮੁਲਾਕਾਤ ਦੌਰਾਨ ਆਖੇ ਉਨ੍ਹਾਂ ਕਿਹਾ ਕਿ ਚਾਹੇ ਉਲਪਿੰਕ, ਕਿ੍ਕਟ, ਹਾਕੀ ਜਾਂ ਕੋਈ ਵੀ ਗੇਮ ਹੋਵੇ ਪੰਜਾਬ ਖਾਸਕਰ ਸਿੱਖ ਖਿਡਾਰੀਆਂ ਨੇ ਦੇਸ਼ ਦੀ ਸ਼ਾਨ ਵਧਾਉਣ ਵਿੱਚ ਕੋਈ ਕਸਰ ਨਹੀਂ ਛੱਡੀ  ।


 ਬੱਬੀ ਬਾਦਲ ਨੇ ਕੌਮੀ ਖਿਡਾਰੀਆਂ ਦੀ ਪ੍ਰਸੰਸਾ ਕਰਦੇ ਹੋਏ ਦਾਅਵਾ ਕੀਤਾ ਕਿ ਜਿਵੇਂ ਪ੍ਰਮਾਤਮਾ ਨੂੰ ਪਾਉਣ ਵਾਸਤੇ ਮਨ ਮਾਰਕੇ ਭਗਤੀ ਕਰਨੀ ਪੈਂਦੀ ਹੈ ਉਸ ਤਰ੍ਹਾਂ ਇਕ ਖਿਡਾਰੀ ਨੂੰ ਬਾਕੀ ਸਭ ਅਰਮਾਨਾਂ ਦਾਂ ਤਿਆਗ ਕਰਕੇ ਅਪਣੀ ਖੇਡ ਵੱਲ ਸਮਰਪਿਤ ਹੋਣਾ ਪੈਂਦਾ ਹੈ ‌। ਉਹਨਾਂ ਕਿਹਾ ਕਿ ਹਾਰ ਜਿੱਤ ਬਣੀ ਆਈ ਹੈ, ਅਰਸ਼ਦੀਪ ਸਿੰਘ ਉੱਭਰਦਾ ਸਿਤਾਰਾ ਹੈ,ਜਿਸ ਨੇ ਥੋੜ੍ਹੇ ਅਰਸੇ ਵਿੱਚ ਡੂੰਘੀ ਛਾਪ ਛੱਡੀ ਜੋ ਦੇਸ਼ ਵਾਸੀਆਂ ਲਈ ਮਾਣ ਵਾਲੀ ਗੱਲ ਹੈ ਉਨ੍ਹਾਂ ਅਰਸ਼ਦੀਪ ਦੇ ਮਾਤਾ ਪਿਤਾ ਨੂੰ ਪੂਰਾ ਸਮਰਥਨ ਦੇਣ ਦਾ ਭਰੋਸਾ ਦਿੱਤਾ।ਇਸ ਮੌਕੇ ਉਨ੍ਹਾਂ ਨਾਲ ਪ੍ਰਗਟ ਸਿੰਘ, ਕਰਨੈਲ ਸਿੰਘ, ਰਘਬੀਰ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਇੰਦਰਜੀਤ ਕੌਰ, ਕਰਤਾਰ ਸਿੰਘ, ਲਖਬੀਰ ਸਿੰਘ, ਹਰਜੀਤ ਸਿੰਘ, ਜਰਨੈਲ ਸਿੰਘ ਹੇਮਕੁੰਟ, ਹਰਪਾਲ ਸਿੰਘ, ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਜਗਦੀਪ ਸਿੰਘ, ਤਰਨਪ੍ਰੀਤ ਸਿੰਘ ਆਦਿ ਹਾਜ਼ਰ ਸਨ।

No comments:


Wikipedia

Search results

Powered By Blogger