ਐਸ.ਏ.ਐਸ ਨਗਰ 30 ਸਤੰਬਰ : ਡਿਪਟੀ ਕਮਿਸ਼ਨਰ ਐਸ.ਏ.ਐਸ ਨਗਰ ਦੇ ਦਿਸ਼ਾ-ਨਿਰਦੇਸ਼ ਅਨੁਸਾਰ ਅਤੇ ਡਾਂ ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫ਼ਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਮਾਜਰੀ ਵੱਲੋਂ ਪਿੰਡ ਕਾਦੀਮਾਜਰਾ ਵਿਖੇ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਦੀ ਸਾਂਭ-ਸੰਭਾਲ ਸਬੰਧੀ ਕਿਸਾਨ ਸਿਖਲਾਈ ਕੈੰਪ ਲਗਾਇਆ ਗਿਆ ਜਿਸ ਵਿਚ ਚੰਦਪੁਰ,ਖੈਰਪੁਰ,ਅੰਧਹੇੜੀ ਅਤੇ ਮਾਜਰੀ ਦੇ ਕਿਸਾਨਾਂ ਨੇ ਵੀ ਹਿੱਸਾ ਲਿਆ !
ਇਸ ਮੌਕੇ ਤੇ ਡਾਂ ਗੁਰਪ੍ਰੀਤ ਸਿੰਘ ਏ.ਡੀ.ੳ ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਜਾਗਰੂਕ ਕੀਤਾ ਅਤੇ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਆਪਣੇ ਪਰਿਵਾਰ ਅਤੇ ਵਾਤਾਵਰਨ ਨੂੰ ਪ੍ਰਦੂਸ਼ਣ ਤੋਂ ਬਚਾਓ I ਇਸਦੇ ਅਲਾਵਾ ਓਹਨਾ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਧਰਤੀ ਦੇ ਬਹੁਤ ਸਾਰੇ ਮਿੱਤਰ ਕੀੜੇ ਮਰ ਜਾਂਦੇ ਹਨ ਜੋ ਕਿ ਜ਼ਮੀਨ ਲਈ ਲਾਭਦਾਇਕ ਹੁੰਦੇ ਹਨ I ਇਸ ਮੌਕੇ ਕਿਸਾਨਾ ਨੂੰ ਨਵੀਂ ਤਕਨੀਕ ਨਾਲ ਤਿਆਰ ਸਮਾਰਟ ਸੁਪਰ ਸੀਡਰ ਦੇ ਬਾਰੇ ਵੀ ਜਾਣਕਾਰੀ ਦਿੱਤੀ I ਇਸਦੇ ਅਲਾਵਾ ਸ਼੍ਰੀ ਜਸਵੰਤ ਸਿੰਘ ਏ ਟੀ ਐਮ ਨੇ ਕਿਸਾਨਾ ਨੁੰ ਝੋਨੇ ਦੀ ਮਧਰੇ ਹੋਣ ਦੀ ਸਮਸਿਆ ਲਈ ਸਪਰੇ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਕਿਸਾਨਾਂ ਵਲੋਂ ਵੀ ਪਰਾਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਜਿਥੇ ਭਰਵਾ ਹੁੰਗਾਰਾ ਦਿੱਤਾ ਗਿਆ ਓਥੇ ਹੀ ਕਿਸਾਨਾਂ ਵਲੋਂ ਸਿਧੀ ਬਿਜਾਈ ਦੇ ਮਿਲਣ ਵਾਲੇ ਵਿਤੀ ਸਹਾਇਤਾ ਨੂੰ ਛੇਤੀ ਦੇਣ ਦੀ ਵੀ ਅਪੀਲ ਕਿੱਤੀ ਗਈ I ਕੈੰਪ ਵਿੱਚ ਆਏ ਹੋਏ ਕਿਸਾਨਾ ਨੂੰ 4 ਅਕਤੂਬਰ ਨੂੰ ਕਿਸਾਨ ਵਿਕਾਸ ਚੈਂਬਰ ਮੋਹਾਲੀ ਵਿੱਖੇ ਹੋ ਰਹੇ ਜ਼ਿਲਾ ਪੱਧਰੀ ਕਿਸਾਨ ਮੇਲੇ ਵਿਖੇ ਵੱਧ ਚੜ ਕੇ ਹਿਸਾ ਲੈਣ ਦੀ ਅਪੀਲ ਵੀ ਕਿੱਤੀ I ਇਸ ਕੈੰਪ ਵਿਚ ਸਰਪੰਚ ਨਿਰਮਲਜੀਤ ਸਿੰਘ ਕਾਦੀਮਾਜਰਾ, ਸਰਬਜੀਤ ਸਿੰਘ ਕਾਦੀਮਾਜਰਾ, ਸੁਰਿੰਦਰ ਸਿੰਘ ਕਾਦੀਮਾਜਰਾ , ਅਗਾਂਹਵਧੂ ਕਿਸਾਨ ਜਗਦੀਸ਼ ਸਿੰਘ ਖੈਰਪੁਰ ਕਿਸਾਨ ਹਰਜੀਤ ਸਿੰਘ, ਬੀਬੀ ਬਰਜਿੰਦਰ ਕੌਰ , ਬੀਬੀ ਕਰਮਜੀਤ ਕੌਰ ਤੇ ਹੋਰ ਕਿਸਾਨ ਬੀਬੀਆਂ ਅਤੇ ਭਰਾਵਾਂ ਨੇ ਸ਼ਿਰਕਤ ਕਿੱਤੀ I
No comments:
Post a Comment