ਐੱਸ ਏ ਐੱਸ ਨਗਰ 27 ਨਵੰਬਰ : ਸਿੱਖਿਆ ਮੰਤਰੀ ਪੰਜਾਬ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਕੱਲ੍ਹ ਇੱਥੇ ਸ਼ਿਵਾਲਿਕ ਪਬਲਿਕ ਸਕੂਲ ਦੇ ਗਰਾਉਂਡ ਵਿੱਚ 'ਖ਼ਾਸ ਲੋੜਾਂ ਵਾਲੇ ਬੱਚਿਆਂ' ਦੀ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਕਰਵਾਈਆਂ ਗਈਆਂ।
ਜਾਣਕਾਰੀ ਦਿੰਦਿਆਂ 'ਖਾਸ ਲੋੜਾਂ ਵਾਲੇ ਬੱਚਿਆਂ' ਦੀ ਜ਼ਿਲ੍ਹਾ ਇੰਚਾਰਜ ਐਜ਼ੂਕੇਟਰ ਮਨਜੀਤ ਕੌਰ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਆਪਣੀ ਖੇਡਾਂ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਹਨਾਂ ਦਸਿਆ ਕਿ 35 ਈਵੈਂਟ ਦੀ ਖੇਡਾਂ ਕਰਵਾਈਆਂ ਗਈਆਂ ਜਿਨ੍ਹਾਂ ਵਿੱਚ ਓਵਰਾਲ ਖਰੜ-1 ਦੇ ਬੱਚਿਆਂ ਨੇ ਜਿੱਤ ਪ੍ਰਾਪਤ ਕੀਤੀ। ਉਹਨਾਂ ਦੱਸਿਆ ਕਿ ਪਹਿਲਾਂ ਇਹ ਮੁਕਾਬਲੇ ਬਲਾਕ ਪੱਧਰ ਤੇ ਕਰਵਾਏ ਗਏ ਸਨ। ਇਸ ਮੌਕੇ ਪਹੁੰਚੇ 'ਨਿਸ਼ਚੈ ਚੈਰੀਟੇਬਲ ਸੁਸਾਇਟੀ' ਜ਼ੀਰਕਪੁਰ ਦੇ ਮੈਨੇਜਿੰਗ ਡਾਇਰੈਕਟਰ ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਜਿੱਥੇ ਉਹਨਾਂ ਵੱਲੋਂ ਜੇਤੂ ਟੀਮਾਂ ਦੇ ਬੱਚਿਆਂ ਨੂੰ ਤਮਗੇ ਦੇਕੇ ਸਨਮਾਨਿਤ ਕੀਤਾ। ਉਹਨਾਂ ਵੱਲੋਂ ਬੱਚਿਆਂ ਲਈ ਟਰੈਕ ਸੂਟ,ਸਟੇਸ਼ਨਰੀ ਅਤੇ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ।
ਇਸ ਮੌਕੇ ਬੀਪੀਈਓ ਖਰੜ-1 ਸ਼੍ਰੀ ਜਤਿਨ ਮਿਗਲਾਨੀ,ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਦੇਵ ਕਰਨ ਸਿੰਘ,ਹਰਪ੍ਰੀਤ ਸਿੰਘ ਸੋਢੀ ਸੀਐਚਟੀ,ਕੋਮਲ ਜ਼ਿਲ੍ਹਾ ਦਫ਼ਤਰ, ਮਨਪ੍ਰੀਤ ਸਿੰਘ, ਪ੍ਰਿੰਸੀਪਲ ਅਨੂਪ ਕਿਰਨ ਅਤੇ ਜੋਤੀ ਸੋਨੀ,ਜ਼ਿਲ੍ਹਾ ਮੋਹਾਲੀ ਦੇ ਆਈਈਵੀ ਵਲੰਟੀਅਰਜ਼ ਅਤੇ ਬਲਾਕ ਆਈਈਆਰਟੀਜ਼,ਸਮਾਜ ਸੇਵੀ ਪ੍ਰਿਤਪਾਲ ਸਿੰਘ ਨੇ ਸ਼ਿਰਕਤ ਕੀਤੀ।
No comments:
Post a Comment