SBP GROUP

SBP GROUP

Search This Blog

Total Pageviews

ਰਾਸ਼ਟਰਪਤੀ ਦੀ ਆਮਦ ਦੌਰਾਨ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਕਿਲੋਮੀਟਰ ਖੇਤਰ ਦੇ ਆਲੇ-ਦੁਆਲੇ ਦਾ ਏਰੀਆ ਨੋ ਫਲਾਇੰਗ ਜੋਨ ਘੋਸ਼ਿਤ : ਜ਼ਿਲ੍ਹਾ ਮੈਜਿਸਟਰੇਟ

ਐਸ.ਏ.ਐਸ. ਨਗਰ 29 ਨਵੰਬਰ : ਭਾਰਤ ਦੇ ਰਾਸ਼ਟਰਪਤੀ ਹਰਿਆਣਾ ਅਤੇ ਚੰਡੀਗੜ੍ਹ ਵਿਖੇ ਦੌਰੇ ਤੇ ਆ ਰਹੇ ਹਨ। ਉਨ੍ਹਾਂ ਦੀ ਆਮਦ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਲੇ ਦੁਆਲੇ  ਦੇ ਏਰੀਏ ਨੂੰ ਅਤੇ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਸ੍ਰੀ ਅਮਿਤ ਤਲਵਾੜ, ਜ਼ਿਲ੍ਹਾ ਮੈਜਿਸਟਰੇਟ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 3 ਕਿਲੋਮੀਟਰ ਦੇ ਖੇਤਰ ਅਤੇ ਇਸ ਦੇ ਆਲੇ-ਦੁਆਲੇ ਦੇ ਏਰੀਏ ਵਿੱਚ ਡਰੋਨ ਉਡਾਏ ਜਾਣ ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਉਨ੍ਹਾਂ ਵੱਲੋਂ ਇਸ ਨੂੰ ਨੋ ਫਲਾਇੰਗ ਜੋਨ (No flying Zone) ਘੋਸ਼ਿਤ ਕੀਤਾ ਗਿਆ ਹੈ।


 ਉਨ੍ਹਾਂ ਕਿਹਾ ਕਿ ਇਸ ਏਰੀਆ ਵਿੱਚ ਕਿਸੇ ਵੀ ਕਿਸਮ ਦੇ ਫਲਾਇੰਗ ਆਬਜੈਕਟ ਡਰੋਨ ਅਤੇ ਅਨਮੈਨਡ ਏਰੀਅਲ ਵਾਹਨ(Flying object Drone and Unmanned Aerial Vehicles (UAVs)) ਦੇ ਉਡਾਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ।

ਉਨ੍ਹਾਂ ਹੁਕਮ ਜਾਰੀ ਕਰਦਿਆ ਕਿਹਾ ਕਿ ਇਹ ਹੁਕਮ ਅੱਜ ਤੋਂ ਹੀ ਸ਼ੁਰੂ ਹੋ ਕੇ 30 ਨਵੰਬਰ 2022 ਤੱਕ ਉਕਤ ਏਰੀਏ ਵਿੱਚ ਲਾਗੂ ਹੋਣਗੇ।

No comments:


Wikipedia

Search results

Powered By Blogger