ਅੰਡਰ 14 ਮੁੰਡਿਆਂ ਦੀ ਕਬੱਡੀ ਲੀਗ ਮੈਚ ਸ਼ੁਰੂ
ਐੱਸ.ਏ.ਐੱਸ. ਨਗਰ 25 ਨਵੰਬਰ : ਪੰਜਾਬ ਦੇ ਸਿੱਖਿਆ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਕੂਲ ਸਿੱਖਿਆ ਵਿਭਾਗ ਪੰਜਾਬ ਦੀ ਖੇਡ ਨੀਤੀ ਤਹਿਤ ਅੱਜ ਇੱਥੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫੇਜ਼ 3 ਬੀ 1 ਮੁਹਾਲੀ ਵਿਖੇ ਪੰਜਵੇਂ ਦਿਨ ਕੁੜੀਆਂ ਦੀ ਕਬੱਡੀ ਦੇ ਫਾਈਨਲ ਮੈਚ ਹੋਏ ਅਤੇ ਕਬੱਡੀ ਅੰਡਰ 14 ਮੁੰਡਿਆਂ ਦੇ ਲੀਗ ਮੈਚ ਸ਼ੁਰੂ ਕਰਵਾਏ ਗਏ ।
ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ. ਬਲਜਿੰਦਰ ਸਿੰਘ ਨੇ ਦੱਸਿਆ ਕਿ ਅੱਜ ਦੇ ਕਬੱਡੀ ਕੁੜੀਆਂ ਦੇ ਫਾਈਨਲ ਮੈਚ ਵਿੱਚ ਸੰਗਰੂਰ ਦੀਆਂ ਕੁੜੀਆਂ ਨੇ ਬਰਨਾਲੇ ਦੀਆਂ ਕੁੜੀਆਂ ਨੂੰ ਹਰਾਕੇ ਟਰਾਫ਼ੀ ਤੇ ਕਬਜ਼ਾ ਕੀਤਾ।ਉਨ੍ਹਾਂ ਕਿਹਾ ਕਿ ਰਨਰ ਅੱਪ ਬਰਨਾਲਾ ਰਿਹਾ ਅਤੇ ਜ਼ਿਲ੍ਹਾ ਪਟਿਆਲਾ ਤੀਜੇ ਸਥਾਨ ਤੇ ਰਿਹਾ ਹੈ ।ਉਹਨਾਂ ਦੱਸਿਆ ਕਿ ਅੱਜ ਹੋਏ ਫਾਈਨਲ ਮੈਚ ਵਿੱਚ ਕੁੜੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਉਹਨਾਂ ਵੱਲੋਂ ਜੇਤੂ ਟੀਮਾਂ ਨੂੰ ਮੁਬਾਰਕਬਾਦ ਦਿੱਤੀ।
ਹੋਰ ਜਾਣਕਾਰੀ ਦਿੰਦਿਆਂ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈ.ਸਿ. ਕੰਚਨ ਸ਼ਰਮਾਂ ਅਤੇ ਡੀਐਮ ਖੇਡਾਂ ਪਰਮਵੀਰ ਕੌਰ ਨੇ ਦੱਸਿਆ ਕਿ ਪੰਜਾਬ ਦੇ 23 ਜ਼ਿਲ੍ਹਿਆਂ ਦੀ 550 ਕੁੜੀਆਂ ਅਤੇ ਮੁੰਡੇ ਕਬੱਡੀ ਵਿੱਚ ਭਾਗ ਲੈ ਰਹੇ ਹਨ ਅਤੇ ਇਹਨਾਂ ਨਾਲ ਪਹੁੰਚੇ ਇਹਨਾਂ ਦੇ ਕੋਚ ਅਧਿਆਪਕਾਂ ਵਿੱਚ 100 ਦੇ ਲਗਭਗ ਸਟਾਫ਼ ਵੀ ਇਹਨਾਂ ਨਾਲ ਪਹੁੰਚਿਆ ਹੈ।
ਟੂਰਨਾਮੈਂਟ ਜ਼ਿਲ੍ਹਾ ਰਿਹਾਇਸ਼ ਇੰਚਾਰਜ ਮੁੱਖ ਅਧਿਆਪਕਾ ਮਨਪ੍ਰੀਤ ਕੌਰ ਮਾਂਗਟ ਨੇ ਦੱਸਿਆ ਕਿ ਕੁੜੀਆਂ ਦੀ ਸੁਰੱਖਿਆ ਨੂੰ ਮੁੱਖ ਰੱਖਦਿਆਂ ਇਹਨਾਂ ਦੀ ਰਿਹਾਇਸ਼ ਦਾ ਪ੍ਰਬੰਧ ਨੇੜਲੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ, ਜਿਨ੍ਹਾਂ ਵਿੱਚ ਮਹਿਲਾ ਅਧਿਆਪਕਾਵਾਂ ਦਾ ਰਹਿਣਾ ਲਾਜ਼ਮੀ ਕੀਤਾ ਗਿਆ ਹੈ। ਇਨ੍ਹਾਂ ਦੀ ਰਿਹਾਇਸ਼ 'ਤੇ ਸਾਫ਼ ਸਫ਼ਾਈ ਦੇ ਪ੍ਰਬੰਧ ਦਾ ਖ਼ਾਸ ਧਿਆਨ ਰੱਖਿਆ ਗਿਆ।
ਜ਼ਿਲ੍ਹਾ ਮੈੱਸ ਇੰਚਾਰਜ ਪ੍ਰਿੰਸੀਪਲ ਪ੍ਰਵੀਨ ਕੁਮਾਰ ਅਤੇ ਹੈੱਡ ਮਾਸਟਰ ਸੰਜੀਵ ਕੁਮਾਰ ਨੇ ਦੱਸਿਆ ਕਿ ਬੱਚਿਆਂ ਦੇ ਖਾਣੇ ਦਾ ਪ੍ਰਬੰਧ ਵੀ ਖੇਡ ਸਥਾਨ ਦੇ ਨੇੜੇ ਚਲਾਇਆ ਜਾ ਰਿਹਾ ਹੈ,ਜਿੱਥੇ ਖਿਡਾਰੀਆਂ ਨੂੰ ਤਾਜ਼ਾ ਅਤੇ ਪੌਸ਼ਟਿਕ ਖਾਣਾ ਤਿਆਰ ਕਰਕੇ ਦਿੱਤਾ ਜਾ ਰਿਹਾ ਹੈ।
ਅੱਜ ਹੋਏ ਮੁੰਡਿਆਂ ਦੇ ਲੀਗ ਮੈਚ ਜਾਰੀ ਸਨ ਜਿਨ੍ਹਾਂ ਵਿੱਚ ਜ਼ਿਲ੍ਹਾ ਬਰਨਾਲਾ, ਸ਼੍ਰੀ ਫ਼ਤਹਿਗੜ੍ਹ ਸਾਹਿਬ, ਮਾਨਸਾ, ਫਿਰੋਜ਼ਪੁਰ ਅਤੇ ਜਲੰਧਰ ਨੇ ਆਪਣੇ ਲੀਗ ਮੈਚਾਂ ਵਿੱਚ ਜਿੱਤ ਦਰਜ ਕੀਤੀ।ਅੱਜ ਉਚੇਚੇ ਤੌਰ ਤੇ ਪਹੁੰਚੇ ਡਿਪਟੀ ਡਾਇਰੈਕਟਰ ਖੇਡਾਂ ਸੁਨੀਲ ਕੁਮਾਰ ਨੇ ਖਿਡਾਰੀਆਂ ਨਾਲ਼ ਜਾਣ ਪਛਾਣ ਕੀਤੀ ਅਤੇ ਮੁੰਡਿਆਂ ਦੀਆਂ ਟੀਮਾਂ ਨੂੰ ਵਧੀਆ ਖੇਡ ਖੇਡਣ ਲਈ ਪ੍ਰੇਰਿਤ ਕੀਤਾ।
ਇਸ ਮੌਕੇ ਸਟੇਟ ਕਮੇਟੀ ਵੱਲੋਂ ਹਰਿੰਦਰ ਸਿੰਘ ਗਰੇਵਾਲ, ਪ੍ਰਿੰਸੀਪਲ ਹਰਿੰਦਰ ਕੌਰ, ਭੁਪਿੰਦਰ ਸਿੰਘ, ਰਾਜਵੰਤ ਸਿੰਘ, ਗੁਰਸੇਵਕ ਸਿੰਘ, ਰਾਜਿੰਦਰ ਸਿੰਘ ਚਾਨੀ ਸਟੇਟ ਮੀਡੀਆ ਕੋਆਰਡੀਨੇਟਰ, ਦੇਵ ਕਰਨ ਸਿੰਘ, ਅਧਿਆਤਮ ਪ੍ਰਕਾਸ਼ ਅਤੇ ਡਿਊਟੀ ਦੇਣ ਵਾਲੇ ਖੇਡ ਲੈਕਚਰਾਰ ਅਤੇ ਅਧਿਆਪਕ ਮੌਜੂਦ ਸਨ।
No comments:
Post a Comment