ਐਸ.ਏ.ਐਸ.ਨਗਰ, 29 ਨਵੰਬਰ : ਪੰਜਾਬ ਹੁਨਰ ਵਿਕਾਸ ਮਿਸ਼ਨ ਵੱਲੋਂ ਅੱਜ ਦਸਮੇਸ਼ ਖਾਲਸਾ ਕਾਲਜ, ਜੀਰਕਪੁਰ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ ਹੈ। ਇਸ ਰੋਜ਼ਗਾਰ ਮੇਲੇ ਵਿੱਚ 11 ਨਾਮੀ ਕੰਪਨੀਆਂ ਵਲੋਂ ਭਾਗ ਲਿਆ ਗਿਆ। ਇਸ ਰੁਜ਼ਗਾਰ ਮੇਲੇ ਵਿੱਚ 334 ਉਮੀਦਵਾਰਾਂ ਨੇ ਭਾਗ ਲਿਆ। ਜਿਨਾਂ ਵਿੱਚੋਂ 107 ਉਮੀਦਵਾਰਾਂ ਦੀ ਨੌਕਰੀ ਲਈ ਚੋਣ ਕੀਤੀ ਗਈ ਅਤੇ 166 ਉਮੀਦਵਾਰ ਸਾਰਟਲਿਸਟ ਕੀਤੇ ਗਏ। ਜਾਣਕਾਰੀ ਦਿੰਦੇ ਹੋਏ ਬਲਾਕ ਥੀਮੈਟੀਕ ਐਕਸਪਰਟ (ਟ੍ਰੇਨਿੰਗ ਐਂਡ ਪਲੇਸਮੈਂਟ) ਮਾਨਸੀ ਭਾਂਬਰੀ ਨੇ ਦੱਸਿਆ ਕਿ ਇਸ ਰੁਜ਼ਗਾਰ ਮੇਲੇ ਵਿੱਚ ਸੌਰਵ ਕੈਮੀਕਲ, ਕਰੀਟੀਕਲ ਕੇਅਰ ਯੂਨੀਫਾਈਡ ਪ੍ਰਾ: ਲਿਮ:, ਏਰੀਅਲ ਟੈਲੀਕਾਮ,ਐਡਵਾਮੈਡ ਹਸਪਤਾਲ,ਵੀ ਕੇਅਰ, ਸਟਾਰ ਹੈਲਥ ਇੰਸੋਰੈਂਸ ਆਦਿ ਕੰਪਨੀਆਂ ਵਲੋਂ ਭਾਗ ਲਿਆ ਗਿਆ।
ਇਸ ਰੁਜ਼ਗਾਰ ਮੇਲੇ ਵਿੱਚ ਨੌਜਵਾਨਾਂ ਨੂੰ ਰੋਜ਼ਗਾਰ ਪ੍ਰਾਪਤੀ ਚ ਮਦਦ ਮਿਲੀ ਹੈ। ਇਸ ਮੌਕੇ ਵਿਸ਼ੇਸ਼ ਰੂਪ ਚ ਪਹੁੰਚੇ ਦਸਮੇਸ ਖਾਲਸਾ ਕਾਲਜ, ਜੀਰਕਪੁਰ ਦੇ ਪ੍ਰਿੰਸੀਪਲ ਡਾ. ਕਰਨਵੀਰ ਸਿੰਘ ਨੇ, ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਰੁਜ਼ਗਾਰ ਮੇਲਾ ਲਗਾਉਣ ਦੀ ਸਲਾਘਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਅਹਿਮ ਉਪਰਾਲੇ ਕੀਤੇ ਜਾ ਰਹੇ ਹਨ। ਜਿਨਾਂ ਦਾ ਲੋਕਾਂ ਨੂੰ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨਾਂ ਦੱਸਿਆ ਕਿ ਭਵਿੱਖ ਵਿੱਚ ਵੀ ਅਜਿਹੇ ਹੋਰ ਰੁਜ਼ਗਾਰ ਮੇਲੇ ਲਗਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕੀਤਾ ਜਾਵੇਗਾ।
No comments:
Post a Comment