ਐਸ.ਏ.ਐਸ.ਨਗਰ, 03 ਨਵੰਬਰ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਖਰੜ ਵੱਲੋਂ ਕਿਸਾਨਾਂ ਨੂੰ ਵਧੀਆ ਮਿਆਰੀ ਕਣਕ ਦਾ ਬੀਜ ਮੁਹਈਆ ਕਰਵਾਉਣ ਲਈ ਉਪਰਾਲਿਆਂ ਹਿੱਤ ਡਾ: ਗੁਰਬਚਨ ਸਿੰਘ ਮੁੱਖ ਖੇਤੀਬਾੜੀ ਅਫਸਰ ਐਸ ਏ ਐਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਡਾ: ਸੰਦੀਪ ਕੁਮਾਰ ਰਿਣਵਾ ਦੀ ਅਗਵਾਈ ਵਿਚ ਬਲਾਕ ਖਰੜ ਵਿੱਚ ਪੈਂਦੇ ਬੀਜ ਡੀਲਰਾਂ ਦੀ ਚੈਕਿੰਗ ਕੀਤੀ ਗਈ|
ਇਸ ਕੰਮ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਅਤੇ ਬੀਜ ਡੀਲਰਾਂ ਵੱਲੋਂ ਕਿਸਾਨਾਂ ਨੂੰ ਵੇਚੇ ਜਾ ਰਹੇ ਕਣਕ ਦੇ ਬੀਜਾਂ ਦੇ ਕਾਗਜ਼ਾਤ ਚੈੱਕ ਕੀਤੇ ਗਏ | ਇਸ ਦੌਰਾਨ ਸਮੂਹ ਡੀਲਰਾਂ ਨੂੰ ਕਣਕ ਦਾ ਬੀਜ ਵੇਚਣ ਵੇਲੇ ਬਿੱਲ ਕੱਟ ਕੇ ਦੇਣ ਅਤੇ ਵਾਜਬ ਰੇਟ ਤੇ ਬੀਜ ਵੇਚਣ ਦੀਆਂ ਹਦਾਇਤਾਂ ਕੀਤੀਆਂ ਗਈਆਂ | ਮੌਕੇ ਤੇ ਹਾਜਰ ਖਰੀਦਦਾਰ ਕਿਸਾਨਾਂ ਨਾਲ ਵੀ ਕਣਕ ਦੀ ਬਿਜਾਈ ਸਬੰਧੀ ਨੁਕਤੇ ਸਾਂਝੇ ਕੀਤੇ ਗਏ, ਇਸ ਮੌਕੇ ਵੱਖ ਵੱਖ ਟੀਮਾਂ ਵਿਚ ਡਾਕਟਰ ਮਨਦੀਪ ਕੌਰ ਏ. ਡੀ. ਓ., ਡਾ: ਬੂਟਾ ਸਿੰਘ ਏ.ਡੀ. ਓ. ਸ੍ਰੀ ਹਰਚੰਦ ਸਿੰਘ ਆਦਿ ਸ਼ਾਮਲ ਸਨ।
No comments:
Post a Comment