SBP GROUP

SBP GROUP

Search This Blog

Total Pageviews

ਜਿਲ੍ਹਾ ਰੈਡ ਕਰਾਸ ਅਤੇ ਵਿਸ਼ਵਾਸ ਫਾਉਡੇਸ਼ਨ ਵੱਲੋਂ ਲਗਾਇਆ ਗਿਆ ਖੂਨਦਾਨ ਕੈਂਪ

ਡਾਕਟਰਾਂ ਦੀ ਟੀਮ ਵੱਲੋ ਕੁੱਲ 600 ਬਲੱਡ ਯੂਨਿਟ ਕੀਤੇ ਗਏ ਇੱਕਤਰ

ਐਸ.ਏ.ਐਸ.ਨਗਰ, 14 ਨਵੰਬਰ : ਡਿਪਟੀ ਕਮਿਸ਼ਨਰ  ਦੀ ਰਹਿਨੁਮਾਈ ਹੇਠ ਜਿਲ੍ਹਾ ਰੈਡ ਕਰਾਸ ਸ਼ਾਖਾ, ਐਸ.ਏ.ਐਸ.ਨਗਰ ਵਲੋ ਵਿਸਵਾਸ ਫਾਊਡੇਸ਼ਨ ਦੇ ਸਹਿਯੋਗ ਨਾਲ ਇਸ ਸਾਲ 5,000 ਬਲੱਡ ਯੂਨਿਟ ਇੱਕਤਰ ਕਰਨ ਦੇ ਮਕਸ਼ਦ ਨੂੰ ਮੁੱਖ ਰੱਖਦਿਆ ਹੋਇਆ ਲੜੀ ਤਹਿਤ ਸੈਕਟਰ-117, ਛੱਜੂ ਮਾਜਰਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੋਰਾਨ ਡਾਕਟਰਾਂ ਦੀ ਟੀਮ ਵਲੋ 32 ਯੂਨਿਟ ਇੱਕਤਰ ਕੀਤੇ ਗਏ। ਇਸੇ ਤਰ੍ਹਾਂ ਪਿਛਲੇ ਦਿਨਾਂ ਵਿੱਚ ਚੰਡੀਗੜ੍ਹ ਯੂਨੀਵਰਸਿਟੀ, ਘੜੂੰਆ ਵਿਖੇ ਦੋ ਦਿਨ ਖੂਨਦਾਨ ਕੈਂਪ ਲਗਾਏ ਗਏ। ਕੈਂਪ ਦੋਰਾਨ ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਵੱਲੋ ਕੁੱਲ 600 ਬਲੱਡ ਯੂਨਿਟ ਇੱਕਤਰ ਕੀਤੇ ਗਏ। ਕੈਂਪ ਦਾ ਉਦਘਾਟਨ ਸ੍ਰੀ ਤਰਸੇਮ ਚੰਦ, ਪੀ.ਸੀ.ਐਸ ਸਹਾਇਕ ਕਮਿਸ਼ਨਰ (ਜ) ਵਲੋ ਕੀਤਾ ਗਿਆ। ਕੈਪ ਦੋਰਾਨ ਸਹਾਇਕ ਕਮਿਸ਼ਨਰ (ਜ) ਐਸ.ਏ.ਐਸ.ਨਗਰ ਵੱਲੋ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਦਾ ਹੌਂਸਲਾ ਵਧਾਉਣ ਲਈ ਉਨ੍ਹਾਂ ਨੂੰ ਬੈਜ ਲਗਾਏ ਅਤੇ ਉਨ੍ਹਾਂ ਨਾਲ ਗਲਬਾਤ ਕੀਤੀ। ਰੈਡ ਕਰਾਸ ਸ਼ਾਖਾ ਅਤੇ ਵਿਸਵਾਸ ਫਾਊਡੇਸ਼ਨ ਵਲੋ ਸਾਂਝੇ ਤੌਰ ਤੇ ਖੂਨਦਾਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਮੇਮੇਟੋ ਦੇ ਕੇ ਸਨਮਾਨਿਤ ਕੀਤਾ ਗਿਆ।



ਇਸ ਮੋਕੇ ਗੱਲਬਾਤ ਕਮਲੇਸ਼ ਕੁਮਾਰ ਕੋਸ਼ਲ, ਸਕੱਤਰ ਰੈਡ ਕਰਾਸ ਨੇ ਦੱਸਿਆ ਕਿ ਇਸ ਸਾਲ ਦੋਰਾਨ ਹੁਣ ਤਕ ਇਸ ਸ਼ਾਖਾ ਵਲੋ 3107 ਬਲੱਡ ਯੂਨਿਟ ਇੱਕਤਰ ਕੀਤੇ ਜਾ ਚੁੱਕੇ ਹਨ, ਜਿਵੇ ਕਿ ਆਪ ਜਾਣਦੇ ਹੀ ਹੋ ਕਿ ਖੂਨਦਾਨ ਇੱਕ ਮਹਾਦਾਨ ਹੈ ਜਿਸ ਨਾਲ ਬਹੁਤ ਕੀਮਤੀ ਜਾਨਾਂ ਬਚਾਉਣੀਆਂ ਸੰਭਵ ਹੋ ਜਾਂਦੀਆ ਹਨ। ਖੂਨਦਾਨ ਸਭ ਤੋ ਉਤਮ ਦਾਨ ਹੈ। ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ, ਕਿਉਕਿ ਖੂਨ ਕਿਸੇ ਦਵਾਈ ਆਦਿ ਤੋਂ ਤਿਆਰ ਨਹੀ ਕੀਤਾ ਜਾ ਸਕਦਾ ਸਗੋ ਇਸ ਨੂੰ ਇਨਸਾਨ ਤੋਂ ਹੀ ਉਸਦੀ ਇੱਛਾ ਅਨੁਸਾਰ ਲਿਆ ਜਾ ਸਕਦਾ ਹੈ। ਇਸ ਲਈ ਕਮਲੇਸ ਕੁਮਾਰ ਕੋਸਲ ਸਕੱਤਰ ਰੈਡ ਕਰਾਸ ਵਲੋ ਐਸ.ਏ.ਐਸ.ਨਗਰ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਦੀ ਹੈ ਕਿ ਆਪਣੇ ਪਿੰਡ/ਸ਼ਹਿਰਾਂ ਵਿੱਚ ਵੱਧ ਤੋ ਵੱਧ ਖੂਨਦਾਨ ਕੈਂਪ ਲਗਾਏ ਜਾਣ ਤਾ ਜੋ ਖੂਨਦਾਨ ਨਾਲ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਅੰਤ ਵਿੱਚ ਸਕੱਤਰ ਕਮਲੇਸ਼ ਕੁਮਾਰ ਵਲੋ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ, ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੈ ਤਾ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦਾ ਹੈ।ਰੈਡ ਕਰਾਸ ਸ਼ਾਖਾ ਸੰਸਥਾ ਐਨ.ਜੀ.ਓ ਦੀ ਮਦਦ ਲਈ ਹਮੇਸਾ ਤੱਤਪਰ ਰਹੇਗੀ

No comments:


Wikipedia

Search results

Powered By Blogger