ਐਸ.ਏ.ਐਸ.ਨਗਰ, 01 ਦਸੰਬਰ : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਖੇਤੀਬਾੜੀ ਵਿਭਾਗ ਡੇਰਾਬੱਸੀ ਵਲੋਂ ਵੱਖ ਵੱਖ ਕਿਸਾਨਾਂ ਦੇ ਖੇਤਾਂ ਦਾ ਦੌਰਾ ਕੀਤਾ ਗਿਆ। ਦੌਰੇ ਦੌਰਾਨ ਕਈ ਕਿਸਾਨ ਵੀਰਾਂ ਦੇ ਖੇਤਾਂ ਵਿਚ ਗੁਲਾਬੀ ਸੁੰਡੀ ਦਾ ਹਮਲਾ ਵੇਖਣ ਨੂੰ ਮਿਲਿਆ। ਇਸ ਸਮੇਂ ਗੱਲਬਾਤ ਕਰਦਿਆਂ ਖੇਤੀਬਾੜੀ ਅਫਸਰ ਨੇ ਦਸਿਆ ਕਿ ਇਹ ਹਮਲਾ ਆਰਥਿਕ ਕਗਾਰ ਤੋਂ ਘੱਟ ਹੈ ਜਿਸ ਤੋਂ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਅਤੇ ਜੇਕਰ ਹਮਲਾ ਜ਼ਿਆਦਾ ਹੁੰਦਾ ਹੈ ਅਤੇ ਕਣਕ ਬੀਜੀ ਨੂੰ 20-25 ਦਿਨ ਹੋ ਗਏ ਹਨ ਅਤੇ ਕਣਕ ਨੂੰ ਪਾਣੀ ਲਾਉਣ ਵਾਲਾ ਹੈ ਤਾਂ ਇਹ ਪਾਣੀ ਦਿਨ ਵੇਲੇ ਹੀ ਲਾਇਆ ਜਾਵੇ ਤਾਂ ਜੋ ਇਹ ਸੁੰਡੀ ਤਰਕੇ ਪਾਣੀ ਦੀ ਸਤਾ ਦੇ ਉਪਰ ਆ ਜਾਵੇ ਅਤੇ ਇਸਨੂੰ ਪੰਛੀ ਆਪਣਾ ਸ਼ਿਕਾਰ ਬਣਾ ਲੈਣ ਜਿਸਦਾ ਕੁਦਰਤੀ ਤੌਰ ਤੇ ਖ਼ਾਤਮਾ ਹੋ ਜਾਂਦਾ ਹੈ।
ਉਹਨਾਂ ਅਗੇ ਦਸਿਆ ਕਿ ਇਸਦਾ ਕੰਟਰੋਲ ਕੈਮੀਕਲ ਦਵਾਈਆਂ ਜਿਵੇ 7 ਕਿਲੋ ਫਿਪਰੋਨਿਲ ਜਾਂ ਇਕ ਲੀਟਰ ਕਲੋਰੋਪਾਇਰੀਫੋਸ 20%EC ਨੂੰ 20 ਕਿਲੋ ਸਲਾਬੀ ਮਿੱਟੀ ਵਿਚ ਰਲਾ ਕੇ ਪਾਣੀ ਲਾਉਣ ਤੋਂ ਪਹਿਲਾ ਛਿੱਟਾ ਮਾਰ ਦੇਣਾ ਚਾਹੀਦਾ ਹੈ। ਜੇਕਰ ਇਸ ਸੁੰਡੀ ਦਾ ਹਮਲਾ ਕਣਕ ਬੀਜਣ ਤੋਂ ਥੋੜੇ ਦਿਨ ਬਾਅਦ ਹੋ ਜਾਵੇ ਜਿਸ ਸਮੇਂ ਕਣਕ ਨੂੰ ਪਾਣੀ ਲਾਉਣ ਦਾ ਸਮਾਂ ਨਾ ਆਇਆ ਹੋਵੇ ਤਾਂ ਇਸ ਸਮੇਂ 50 ਮਿਲੀਲੀਟਰ ਕੋਰਾਜਨ 18.5 SC ਨੂੰ 80-100 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰਨ ਨਾਲ ਇਸ ਸੁੰਡੀ ਦਾ ਖ਼ਾਤਮਾ ਕੀਤਾ ਜਾ ਸਕਦਾ ਹੈ। ਉਹਨਾਂ ਅੱਗੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦਾ ਨਿਰੰਤਰ ਦੌਰਾ ਕਰਦੇ ਰਹਿਣ ਅਤੇ ਕਿਸੇ ਵੀ ਹਮਲੇ ਦੀ ਸੂਰਤ ਵਿਚ ਖੇਤੀਬਾੜੀ ਵਿਭਾਗ ਨਾਲ ਸੰਪਰਕ ਕਰਨ।
No comments:
Post a Comment