ਐਸ.ਏ.ਐਸ.ਨਗਰ 01 ਦਸਬੰਰ : ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ.ਨਗਰ ਵੱਲੋਂ ਵਿਸ਼ਵ ਏਡਜ਼ ਦਿਵਸ ਤੇ ਜਿਲ੍ਹਾ ਕਚਹਿਰੀ ਕੰਪਲੈਕਸ ਵਿਖੇ ਕਰਮਚਾਰੀਆਂ ਤੇ ਸਫਾਈ ਸੇਵਕਾਂ ਨੂੰ ਏਡਜ਼ ਦੀ ਬਿਮਾਰੀ ਤੋਂ ਬਚਣ ਲਈ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਨੂੰ ਆਯੋਜਤ ਕਰਨ ਦਾ ਮਕਸਦ ਜਨਤਾ ਨੂੰ ਏਡਜ਼ ਵਰਗੀ ਭਿਆਨਕ ਬਿਮਾਰੀ ਨੂੰ ਵਧਣ ਤੋਂ ਰੋਕਣ ਅਤੇ ਇਸ ਦੇ ਸਮਾਜ ਤੇ ਪੈਣ ਵਾਲੇ ਪ੍ਰਭਾਵ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਸੀ।
ਇਸ ਮੌਕੇ ਤੇ ਸ੍ਰੀ ਬਲਜਿੰਦਰ ਸਿੰਘ, ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨੇ ਸੰਬੋਧਨ ਕਰਦਿਆਂ ਕਿਹਾ ਕਿ ਏਡਜ਼ ਇੱਕ ਅਜਿਹੀ ਲਾਇਲਾਜ ਬਿਮਾਰੀ ਹੈ ਜੋ ਪੀੜ੍ਹਤ ਵਿਅਕਤੀ ਦੇ ਨਾਲ ਰਹਿਣ, ਉਸ ਨੂੰ ਛੁਹਣ ਜਾਂ ਉਸ ਨਾਲ ਕੁਝ ਖਾਣ ਨਾਲ ਨਹੀਂ ਵੱਧਦੀ ਸਗੋਂ ਅਸੁਰੱਖਿਅਤ ਢੰਗ ਨਾਲ ਸਰੀਰਕ ਸਬੰਧ ਬਣਾਉਣ, ਨਸ਼ਿਆਂ ਆਦਿ ਦੀ ਵਰਤੋਂ ਸਮੇਂ ਇੱਕੋ ਹੀ ਸਰਿੰਜ ਦੀ ਵਰਤੋਂ ਕਰਨ ਅਤੇ ਕਿਸੇ ਗੈਰ ਸਿੱਖਿਅਤ ਵਿਅਕਤੀ ਵਲੋਂ ਇੱਕੋ ਹੀ ਸਰਿੰਜ ਨਾਲ ਬਿਮਾਰ ਵਿਅਕਤੀਆਂ ਨੂੰ ਟੀਕਾ ਲਗਾਉਣ ਨਾਲ ਵਧਦੀ ਹੈ। ਉਨ੍ਹਾਂ ਵਲੋਂ ਇਹ ਵੀ ਅਪੀਲ ਕੀਤੀ ਗਈ ਕਿ ਅਜਿਹੀ ਬਿਮਾਰੀ ਤੋਂ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਬਚਾਉਣ ਲਈ ਸਰਕਾਰ ਵਲੋਂ ਸਮੇਂ ਸਮੇਂ ਸਿਰ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਅਤੇ ਸੁਰੱਖਿਆ ਸਾਧਨਾਂ ਦੀ ਵਰਤੋਂ ਕੀਤੀ ਜਾਵੇ। ਇਸ ਤੋਂ ਇਲਾਵਾ ਵਿਸ਼ਵ ਏਡਜ਼ ਦਿਵਸ ਤੇ ਜਿਲ੍ਹੇ ਦੇ ਵੱਖ ਵੱਖ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਲੀਗਲ ਲਿਟਰੇਸੀ ਕਲੱਬਾਂ ਵਲੋਂ ਵੀ ਅਵੇਅਰਨੈਸ ਪ੍ਰੋਗਰਾਮ ਕੀਤੇ ਗਏ।
No comments:
Post a Comment