ਭਲਕੇ ਹੋਣਗੇ ਕੁਆਰਟਰ,ਸੈਮੀਫਾਈਨਲ ਮੁਕਾਬਲੇ
ਐੱਸ ਏ ਐੱਸ ਨਗਰ: ਮਿਤੀ 20 ਦਸੰਬਰ : ਅੱਜ ਸਪੋਰਟਸ ਕੰਪਲੈਕਸ ਸੈਕਟਰ 78 ਮੁਹਾਲੀ ਵਿਖੇ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਬਲਜਿੰਦਰ ਸਿੰਘ ਦੀ ਅਗਵਾਈ ਵਿੱਚ 'ਰਾਜ ਪੱਧਰੀ ਸਕੂਲ ਖੇਡਾਂ' ਦੇ ਟੇਬਲ ਟੈਨਿਸ ਅੰਡਰ-17/19 ਮੁੰਡਿਆਂ ਦੇ ਮੈਚ ਸ਼ੁਰੂ ਹੋਏ। ਜਾਣਕਾਰੀ ਦਿੰਦਿਆਂ ਡਿਸਟਿਕ ਮੈਂਟਰ (ਡੀ ਐਮ) ਸਪੋਰਟਸ ਪਰਮਵੀਰ ਕੌਰ ਨੇ ਦੱਸਿਆ ਕਿ ਇਹ ਮੁਕਾਬਲੇ ਮਿਤੀ 18-23 ਦਸੰਬਰ ਤੱਕ ਚੱਲਣਗੇ ।ਜਿਸ ਵਿੱਚ ਟੇਬਲ ਟੈਨਿਸ ਕੁੜੀਆਂ ਅੰਡਰ-17/19 ਦੇ ਮੁਕਾਬਲੇ ਕੱਲ੍ਹ ਸੰਪੰਨ ਹੋ ਚੁੱਕੇ ਹਨ ਅਤੇ ਅੱਜ ਮੁੰਡਿਆਂ ਦੇ ਅੰਡਰ-17/19 ਦੇ ਲੀਗ ਮੁਕਾਬਲੇ ਸ਼ੁਰੂ ਕਰਵਾਏ ਗਏ। ਉਹਨਾਂ ਦੱਸਿਆ ਕਿ ਅੱਜ ਹੋਏ ਲੀਗ ਮੈਚਾਂ ਵਿੱਚੋਂ ਵਿੱਚ ਜ਼ਿਲ੍ਹਾ ਲੁਧਿਆਣਾ,ਜਲੰਧਰ,ਬਠਿੰਡਾ,ਮੋਹਾਲੀ, ਬਰਨਾਲਾ ਨੇ ਆਪੋ ਆਪਣੇ ਗਰੁੱਪ ਵਿੱਚ ਜਿੱਤ ਪ੍ਰਾਪਤ ਕਰਕੇ ਕੁਆਰਟਰ ਫਾਈਨਲ ਲਈ ਪ੍ਰਵੇਸ਼ ਕੀਤਾ। ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ, ਡਿਪਟੀ ਡੀਈਓ ਡਾ.ਕੰਚਨ ਸ਼ਰਮਾਂ ਪ੍ਰਿੰਸੀਪਲ ਪ੍ਰਵੀਨ ਕੁਮਾਰ ਸਹੌੜਾਂ,ਹੈੱਡ ਮਾਸਟਰ ਸੰਜੀਵ ਕੁਮਾਰ ਮੌਲੀ ਬੈਦਵਾਨ,ਮਨਪ੍ਰੀਤ ਕੌਰ ਮਾਂਗਟ ਲਾਂਡਰਾਂ,ਸ਼ਿਖਾ ਗੁਪਤਾ ਫੇਸ 6, ਸ਼ਮਸ਼ੇਰ ਸਿੰਘ,ਦੇਵ ਕਰਨ ਸਿੰਘ ਅਤੇ ਡਿਊਟੀ ਦੇਣ ਵਾਲੇ ਸਪੋਰਟਸ ਲੈਕਚਰਾਰ ਅਤੇ ਫਿਜ਼ੀਕਲ ਐਜੂਕੇਸ਼ਨ ਅਧਿਆਪਕ ਮੌਜੂਦ ਸਨ।
No comments:
Post a Comment