ਹਰਿਆਣਾ ਦੇ ਰਾਜਪਾਲ ਸ੍ਰੀ ਬੰਡਾਰੂ ਦੱਤਾਤ੍ਰੇਅ ਨੇ ਮੁੱਖ ਮਹਿਮਾਨ ਵਜੋਂ ਇਸ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ, ਗੁਬਾਰੇ ਛੱਡ ਕੇ ਅਤੇ ਕੇਕ ਕੱਟ ਕੇ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ।
ਚੰਡੀਗੜ੍ਹ 20 ਦਸੰਬਰ : ਚਰਚ ਆਫ ਗਲੋਰੀ ਐਂਡ ਵਿਜ਼ਡਮ ਚੰਡੀਗੜ੍ਹ ਨਿਊ ਆਫ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੀ ਤਰਫੋਂ ਪ੍ਰੋਫਿਟ ਬਜਿੰਦਰ ਸਿੰਘ ਜੀ ਦੀ ਅਗਵਾਈ ਹੇਠ ਬੂਥਗੜ੍ਹ ਮੋਹਾਲੀ ਸਿਸਵਾਂ ਰੋਡ ਤੋਂ ਚੰਡੀਗੜ੍ਹ ਤੱਕ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਪੰਜਾਬ ਅਤੇ ਹੋਰਾਂ ਪਰਾਂਤਾ ਤੋਂ ਪਹੁੰਚ ਪ੍ਰਭੂ (ਪ੍ਰਭੂ) ਯਿਸੂ ਮਸੀਹ ਦਾ ਜਨਮ ਦਿਨ ਮਨਾਇਆ। ਪ੍ਰੋਗਰਾਮ ਵਿੱਚ ਮੁਖ ਮਹਿਮਾਨ ਦੇ ਤੋਰ ਤੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ,ਪੂਰਵ ਕੇਂਦਰ ਮੰਤਰੀ ਧਰਮੇਂਦਰ ਪ੍ਰਧਾਨ ਅਤੇ ਪ੍ਰੋਫਿਟ ਬਜਿੰਦਰ ਸਿੰਘ ਮਨਿਸਟਰੀ ਦੇ ਪ੍ਰਧਾਨ ਅਬਤਰ ਸਿੰਘ, ਚੇਅਰਮੈਨ ਸੰਜੀਵ ਕੁਮਾਰ , ਰਾਜ ਕੁਮਾਰ, ਸਚੀਵ ਰਾਜੇਸ਼ ਚੌਧਰੀ, ਬੱਬਲੂ ਥੋਬਾ, ਪਰਮਜੀਤ ਕੰਗ,ਮਾਈਨਰਿਟੀ ਕਮਿਸ਼ਨ ਦੇ ਪ੍ਰਧਾਨ ਟੋਨੀ, ਪੰਜਾਬ ਸਟੇਟ ਕਮਿਸ਼ਨ ਫਾਰ ਮਾਈਨਰਿਟੀ ਪੰਜਾਬ ਸਰਕਾਰ ਕੇ ਨੁਮਾਇੰਦੇ ਈਸਾ ਦਾਸ ਨੇ ਕੇਕ ਕੱਟ ਕੇ ਅਤੇ ਹਵਾ ਵਿੱਚ ਗੁਬਾਰੇ ਛੱਡਕੇ ਸ਼ੋਭਾ ਯਾਤਰਾ ਦਾ ਉਦਘਾਟਨ ਕੀਤਾ |
ਇਸ ਮੌਕੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੇ ਹਜਾਰਾਂ ਸ਼ਰਧਾਲੂਆ ਨੂੰ ਸਟੇਜ ਤੋਂ ਸੰਬੋਧਨ ਕਰਦੇ ਹੋਏ ਉਹਨ੍ਹਾਂ ਨੂੰ ਕਿਸੇ ਧਰਮ ਜਾਤੀ ਦਾ ਨਹੀਂ ਬਲਕਿ ਮਾਨਵਤਾ ਦੀ ਸੇਵਾ ਕਰਨਾ ਪਰਮ ਕਾਰਜ ਦਸਿਆ ਅਤੇ ਸਾਰੇ ਸ਼ਰਧਾਲੂਆ ਦੇ ਸ਼ਰਧਾ ਭਾਵ ਨੂੰ ਦੇਖਕੇ ਖੁਸ਼ੀ ਜ਼ਾਹਿਰ ਕੀਤੀ |ਇਸ ਮੌਕੇ ਉਹਨ੍ਹਾਂ ਨੇ ਕਿਹਾ ਕੇ ਮਾਨਵਤਾ ਇਨਸਾਨ ਦਾ ਸਬਤੋ ਵੱਡਾ ਧਰਮ ਹੈ ਅਤੇ ਖਾਸ ਕਰਕੇ ਔਰਤਾਂ ਨੂੰ ਨੂੰ ਹਰ ਵਰਗ ਚ ਅੱਗੇ ਆਣ ਨੂੰ ਪ੍ਰੇਰਿਤ ਕੀਤਾ | ਕਿਹਾ ਕੇ ਔਰਤਾਂ ਨੂੰ ਜੀਵਨ ਵਿੱਚ ਸ਼ਿਕ੍ਸ਼ਾ ਹੋਣੀ ਬਹੁਤ ਜਰੂਰੀ ਹੈ ਕਿਉਕਿ ਇਕ ਸ਼ਿਕ੍ਸ਼ਾ ਹੀ ਇਕ ਸਾਧਨ ਹੈ ਜਿਸਦੇ ਨਾਲ ਉਹ ਸੰਸਾਰ ਵਿੱਚ ਕੀਤੇ ਵੀ ਆਪਣਾ ਨਾਮ ਕਮਾ ਸਕਦੀ ਹੈ | ਇਸ ਮੌਕੇ ਪ੍ਰੋਫਿਟ ਬਜਿੰਦਰ ਸਿੰਘ ਅਤੇ ਉਹਨ੍ਹਾਂ ਦੀ ਸਮੁੱਚੀ ਟੀਮ ਨੇ ਹਰਿਆਣਾ ਦੇ ਰਾਜਪਾਲ ਬੰਡਾਰੂ ਦੱਤਾਤ੍ਰੇਅ ਨੂੰ ਸਮ੍ਰਿਤੀ ਨਿਸ਼ਾਨ ਭੇਂਟ ਕਰਕੇ ਉਹਨ੍ਹਾਂ ਦਾ ਸਵਾਗਤ ਕੀਤਾ ਅਤੇ ਪ੍ਰੋਗਰਾਮ ਵਿੱਚ ਪਹੁੰਚਣ ਲਈ ਦਿਲੋਂ ਧੰਨਵਾਦ ਕੀਤਾ |
ਜ਼ਿਕਾਰਯੋਗ ਹੈ ਕੇ ਸ਼ੋਭਾ ਯਾਤਰਾ ਚਰਚ ਦੀ ਥਾਂ ਤੋਂ ਸ਼ੁਰੂ ਹੋਕੇ ਚੰਡੀਗੜ੍ਹ ਪਹਿਲਾ ਤੋਂ ਨਿਰਥਾਰਤ ਰਸਤੇ ਤੋਂ ਹੁੰਦੀ ਹੋਈ ਲੰਗੀ ਜਿਥੇ ਸ਼ਰਧਾਲੂਆ ਵਲੋਂ ਸ਼ੋਭਾ ਯਾਤਰਾ ਦਾ ਜ਼ੋਰਦਾਰ ਸਵਾਗਤ ਕੀਤਾ ਗਿਆ ਅਤੇ ਇਸ ਮੌਕੇ ਸ਼ਰਧਾਲੂਆ ਨੇ ਪ੍ਰਭੂ ਯਿਸ਼ੂ ਮਸੀਹ ਨੂੰ ਯਾਦ ਕਰਦੇ ਹੋਏ ਝੁਮਦੇ ਨਜ਼ਰ ਆਏ | ਇਸਤੋਂ ਇਲਾਵਾ ਸ਼ੋਭਾ ਯਾਤਰਾ ਵਿੱਚ ਪ੍ਰੋਫਿਟ ਬਜਿੰਦਰ ਸਿੰਘ ਜੀ ਨੇ ਲੱਖਾਂ ਦੀ ਤਾਦਾਦ ਵਿੱਚ ਇਕੱਠੇ ਹੋਏ ਸ਼ਰਧਾਲੂਆ ਨੂੰ ਪ੍ਰਭੂ ਯਿਸ਼ੂ ਮਸੀਹ ਦੇ ਜਨਮਦਿਨ ਦੀ ਵਧਾਈ ਦਿਤੀ ਅਤੇ ਸਾਰਿਆਂ ਨੂੰ ਪ੍ਰਭੂ ਦੇ ਸੰਦੇਸ਼ ਦੇ ਮੁਤਾਬਿਕ ਈਸ਼ਵਰ ਨਾਲ ਇਕਾਏਕ ਹੋਣ ਲਈ ਪ੍ਰਾਰਥਨਾ ਅਤੇ ਅਧਿਆਤਮਿਕ ਸ਼ਬਦਾਂ ਨਾਲ ਸੰਬੋਧਿਤ ਕੀਤਾ | ਪੂਰੇ ਪੰਜਾਬ ਅਤੇ ਵਿਸ਼ਵ ਸ਼ਾਂਤੀ ਲਈ ਪ੍ਰਾਰਥਨਾ ਕੀਤੀ | ਸ਼ੋਭਾ ਯਾਤਰਾ ਵਿੱਚ ਬਹੁਤ ਦੀ ਦਿਲ ਲੁਭਾਨ ਅਤੇ ਮਨਮੋਹਕ ਦ੍ਰਿਸ਼ ਦੇਖਣ ਲਾਇਕ ਸੀ |
ਰਾਹਗੀਰ ਆਪਣੀ ਗੱਡੀਆਂ ਨੂੰ ਰੋਕ ਰਹੇ ਸੁਣ ਅਤੇ ਝਾਕੀਆਂ ਦੀ ਫੋਟੋਆਂ ਲੈ ਰਹੇ ਸੀ, ਵਿਭਿਨ ਸਮਿਤੀਆਂ ਦੇ ਨੇਤਾਵਾ ਵਲੋਂ ਕਈ ਤਰਾਂ ਦੇ ਲੰਗਰ, ਚਾਹ ਪਕੌੜੇ,ਪੂੜੀ ਛੋਲੇ, ਅਤੇ ਬੀਰਾਣੀ ਆਦਿ ਦਾ ਅਟੂਟ ਲੰਗਰ ਲਗਾਇਆ ਹੋਇਆ ਸੀ | ਸਬ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਗਿਆ ਅਤੇ ਗੱਡੀਆਂ ਨੂੰ ਗੁਬਾਰੇ, ਮਾਲਾ, ਅਤੇ ਰੰਗ ਬਿਰੰਗੀ ਚੀਜਾਂ ਨਾਲ ਸਜਾਇਆ ਗਿਆ ਸੀ |ਪ੍ਰੋਗਰਾਮ ਵਿੱਚ ਪਾਸਟਰ ਅਤੇ ਕ੍ਰਿਸਟ ਲੀਡਰਾ ਨੇ ਹਾਜ਼ਰੀ ਲਵਾਈ |ਇਸ ਮੌਕੇ ਤੇ ਪੰਜਾਬ ਕ੍ਰਿਸਚਣ ਫੈਡਰੇਸ਼ਨ ਦੇ ਚੇਅਰਮੈਨ ਆਰਿਫ਼ ਚੋਹਾਨ, ਪ੍ਰਧਾਨ ਪੀਟਰ ਚੀਦਾ, ਆਮ ਆਦਮੀ ਪਾਰਟੀ ਦੇ ਨੇਤਾ ਸਨੀ ਬਾਵਾ, ਸੰਤ ਬਲਜਿੰਦਰ ਜੋਨ, ਬਿਸ਼ਪ ਲਾਲ ਮਸੀਹ ਸਮੂਏਲ, ਸੋਨੀ ਪਾਸਟਰ, ਪਾਸਟਰ ਪੂਰਨ, ਪਾਸਟਰ ਕੁਲਵਿੰਦਰ, ਦੇ ਇਲਾਵਾ ਹੋਰ ਰਾਜਾਂ ਤੋਂ ਪਹੁੰਚੇ ਪਾਸਟਰ ਆਦਿ ਨੇ ਹਿੱਸਾ ਲੀਤਾ |
No comments:
Post a Comment