SBP GROUP

SBP GROUP

Search This Blog

Total Pageviews

ਸਰ੍ਹੋਂ ਜਾਤੀ ਦੀਆਂ ਫਸਲਾਂ ਦੀਆਂ ਬੀਮਾਰੀਆਂ ਤੋਂ ਸੁਚੇਤ ਰਹਿਣ ਕਿਸਾਨ -: ਖੇਤੀਬਾੜੀ ਅਫ਼ਸਰ ਡੇਰਾਬੱਸੀ

ਐਸ.ਏ.ਐਸ ਨਗਰ 16 ਜਨਵਰੀ  : ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਬਲਾਕ ਡੇਰਾ ਬੱਸੀ ਦੇ  ਖੇਤੀਬਾੜੀ ਵਿਭਾਗ ਵੱਲੋਂ ਵੱਖ - ਵੱਖ ਪਿੰਡਾਂ ਵਿੱਚ ਫ਼ਸਲਾਂ ਦੇ ਨਰੀਖਣ ਕੀਤੇ ਜਾ ਰਹੇ ਹਨ ਇਸ ਸਮੇਂ ਗੱਲਬਾਤ ਕਰਦਿਆਂ ਡਾ: ਹਰਸੰਗੀਤ ਸਿੰਘ ਖੇਤੀਬਾੜੀ ਅਫ਼ਸਰ ਡੇਰਾਬੱਸੀ ਨੇ ਦੱਸਿਆ ਕਿ ਬਲਾਕ ਡੇਰਾਬੱਸੀ ਵਿਖੇ ਇਸ ਸਾਲ ਲਗਭਗ 1175 ਹੈਕਟੇਅਰ ਰਕਬਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਹੇਠ ਬੀਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਫਸਲਾਂ ਨੂੰ ਬਿਮਾਰੀਆਂ ਦਾ ਹਮਲਾ ਤਾਪਮਾਨ ਅਤੇ ਹਵਾ ਵਿੱਚ ਨਮੀ ਜਿਹੜੀ ਕਿ ਉਨ੍ਹਾਂ ਬੀਮਾਰੀਆਂ ਲਈ ਢੁਕਵੀਂ ਹੈ ਤਾਂ ਇਹ ਹਮਲਾ ਬੁਹਤ  ਜਲਦੀ ਵਧਦਾ ਹੈ|  ਜਿਵੇਂ ਕਿ  ਹੁਣ ਦਾ ਤਾਪਮਾਨ  ਚਿੱਟੀ ਕੁੰਗੀ ਲਈ ਬਹੁਤ ਢੁਕਵਾਂ ਹੈ ਅਤੇ ਉਨ੍ਹਾਂ ਦੁਆਰਾ ਖੇਤਾਂ ਦੇ ਦੌਰੇ ਕਰਨ ਤੋਂ ਪਤਾ ਲੱਗਾ ਕਿ ਇਹ ਹਮਲਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਉਪਰ ਦੇਖਣ ਨੂੰ ਮਿਲ ਰਿਹਾ ਹੈ  ਪ੍ਰੰਤੂ ਇਸ ਮੌਸਮ ਵਿਚ ਜਦੋਂ ਤਾਪਮਾਨ 6 ਡਿਗਰੀ ਸੈਲਸੀਅਸ ਤੋਂ 15 ਡਿਗਰੀ ਸੈਂਟੀਗ੍ਰੇਡ ਤਕ ਹੋਵੇ ਤਾਂ ਇਨ੍ਹਾਂ ਫ਼ਸਲਾਂ ਨੂੰ ਲੱਗਣ ਵਾਲਾ ਝੁਲਸ ਰੋਗ ਅੱਗੇ ਨਹੀਂ ਵਧਦਾ ਅਤੇ ਜਦੋਂ ਵੀ ਤਾਪਮਾਨ ਵਧਣਾ ਸ਼ੁਰੂ ਹੁੰਦਾ ਹੈ ਤਾਂ ਇਸ ਦਾ ਅਸਰ ਬਹੁਤ ਜਲਦੀ ਸਾਰੀ ਫਸਲ ਨੂੰ ਹੋ ਜਾਂਦਾ ਹੈ।  ਇਸ ਲਈ  ਕਿਸਾਨ ਵੀਰਾਂ ਨੂੰ ਉਨ੍ਹਾਂ ਵੱਲੋਂ ਅਪੀਲ ਹੈ ਕਿ ਉਹ ਅੱਜ ਕੱਲ੍ਹ ਦੇ ਦਿਨਾਂ ਵਿੱਚ ਖੇਤਾਂ ਦਾ ਦੌਰਾ ਕਰਨ ਅਤੇ ਜੇਕਰ ਪੱਤੇ ਦੇ ਉਪਰਲੇ ਪਾਸੇ ਕਾਲੇ ਰੰਗ ਦੇ ਛੋਟੇ-ਛੋਟੇ ਦਾਗ ਹਨ ਤਾਂ ਇਹ ਨਿਸ਼ਾਨੀ ਸਰੋਂ ਦੇ ਝੁਲਸ ਰੋਗ ਦੀ ਹੈ ਇਸ ਬਿਮਾਰੀ ਨਾਲ ਫ਼ਸਲ  ਦਾ ਨੁਕਸਾਨ 40% ਤੋ ਉਪਰ ਹੋ ਸਕਦਾ ਹੈ । ਇਸ ਤੋਂ ਉਲਟ ਇਹ ਤਾਪਮਾਨ ਚਿੱਟੀ ਕੁੰਗੀ ਲਈ ਬਹੁਤ ਢੁਕਵਾਂ ਹੈ |


ਇਹ ਕੂੰਗੀ ਇਸ ਮੌਸਮ ਵਿੱਚ ਛੇਤੀ ਵਧਦੀ ਹੈ |  ਜੇਕਰ ਇਸ ਫ਼ਸਲ ਦੇ ਪੱਤੇ ਦੇ ਉਤਲੇ ਪਾਸੇ ਹਰੇ ਰੰਗ ਦੇ ਧੱਬੇ ਹਨ ਤਾਂ ਇਹ ਉਸ ਪੱਤੇ ਦੇ ਹੇਠਲੇ ਪਾਸੇ ਚਿੱਟੇ ਰੰਗ  ਦਾ ਜੰਗਾਲ ਜਿਹਾ ਹੋਵੇਗਾ ਇਹ ਚਿੱਟੀ ਕੁੰਗੀ ਹੁੰਦੀ ਹੈ |  ਇਨ੍ਹਾਂ ਦੋਹਾਂ ਤਰਾਂ ਦੀਆਂ ਕੂੰਗੀਆਂ ਲਈ ਕਿਸਾਨ ਵੀਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਫ਼ਸਲ ਬੀਜਣ ਤੋਂ 60 ਅਤੇ ਫਿਰ ਦੁਬਾਰਾ 80 ਦਿਨ ਬਾਅਦ  ਰੈਡੋਮਿੱਲ ਗੋਲਡ 250 ਗ੍ਰਾਮ 100 ਲੀਟਰ ਪਾਣੀ ਵਿਚ ਮਿਲਾ ਕੇ ਇਸ  ਦਵਾਈ ਦੀ ਸਪਰੇ ਕਰਨ ਨਾਲ ਇਹ ਬਿਮਾਰੀਆਂ ਆਉਂਦੀਆਂ ਹੀ ਨਹੀਂ ਪ੍ਰੰਤੂ ਜੇਕਰ ਕਿਸੇ ਕਿਸਾਨ ਦੇ ਖੇਤ ਵਿਚ ਇਹ ਬਿਮਾਰੀ ਨਜ਼ਰ ਆ ਰਹੀ ਹੈ ਤਾਂ ਤੁਰੰਤ ਸਪਰੇ  ਕਰਨ ਦੀ ਜ਼ਰੂਰਤ ਹੈ |  ਉਨ੍ਹਾਂ ਕਿਸਾਨ ਵੀਰਾਂ ਨੂੰ ਦੱਸਿਆ ਕਿ ਜੇਕਰ ਉਨ੍ਹਾਂ ਗੋਭੀ ਸਰ੍ਹੋਂ ,ਰਾਇਆ, ਅਫਰੀਕਨ  ਸਰੋਂ ਬੀਜੀ ਹੋਈ ਹੈ ਤਾਂ ਉਹ ਚਿੱਟੀ ਕੁੰਗੀ ਦੇ ਹਮਲੇ ਤੋਂ ਨਾ ਘਬਰਾਨ ਕਿਉਂਕਿ ਇਹ ਕੁੰਗੀ ਇਨ੍ਹਾਂ ਕਿਸਮਾਂ ਨੂੰ ਨਹੀਂ ਲੱਗਦੀ ਇਸ ਤੋਂ ਇਲਾਵਾ ਸਰ੍ਹੋਂ ਜਾਤੀ ਦੀਆਂ ਫ਼ਸਲਾਂ ਨੂੰ ਤਣੇ ਦੇ ਗਲਣੇ  ਦਾ ਰੋਗ ਲੱਗਦਾ ਹੈ |
ਇਹ ਬੀਮਾਰੀ ਵੀ ਅੱਜ ਕੱਲ ਦੇ ਤਾਪਮਾਨ ਵਿੱਚ ਹੁੰਦੀ ਹੈ |  ਜੇਕਰ ਹਵਾ ਵਿੱਚੋਂ ਨਮੀ ਜ਼ਿਆਦਾ ਹੋਵੇ ਤਾਂ ਇਹ ਬਿਮਾਰੀ ਜਿਆਦਾ ਵੱਧਦੀ ਹੈ ।    
ਇਸ ਲਈ ਖੇਤਾਂ  ਵਿੱਚ ਨਮੀ ਨੂੰ ਕਾਬੂ ਵਿੱਚ ਰੱਖਿਆ ਜਾਵੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਖੇਤੀਬਾੜੀ ਵਿਭਾਗ ਨਾਲ ਰਾਬਤਾ  ਕਰਨ  ਤਾਂ ਜੋ ਇਨ੍ਹਾਂ ਸਮੱਸਿਆਵਾਂ ਤੋਂ ਬਚਿਆ ਜਾ ਸਕੇ |

No comments:


Wikipedia

Search results

Powered By Blogger