ਐਸ.ਏ.ਐਸ. ਨਗਰ 16 ਮਾਰਚ : ਅਪਸਕੇਲਿੰਗ ਆਫ ਆਪਦਾ ਮਿੱਤਰਾ ਕਮਿਊਨਿਟੀ ਵਾਲੰਟੀਅਰਜ਼ ਟਰੇਨਿੰਗ ਪ੍ਰੋਗਰਾਮ ਰਾਹੀਂ ਆਪਦਾ ਮਿੱਤਰਾ ਕਮਿਊਨਿਟੀ ਵਾਲੰਟੀਅਰਜ਼ ਦੀ ਅਪ-ਸਕੇਲਿੰਗ ਦੀ ਟਰੇਨਿੰਗ ਡਾਇਰੈਕਟਰ (ਪ੍ਰੋਫੈਸਰ ਜੇ.ਐਸ.ਭਾਟੀਆ) ਦੀ ਨਿਗਰਾਨੀ ਵਿੱਚ ਸਰਕਾਰੀ ਕਾਲਜ ਫੇਜ 6, ਵਿੱਚ 01 ਮਾਰਚ ਤੋਂ 15 ਮਾਰਚ ਤੱਕ ਕਰਵਾਈ ਗਈ।ਇਸ ਟਰੇਨਿੰਗ ਪ੍ਰੋਗਰਾਮ ਵਿੱਚ 200 ਵਲੰਟੀਅਰਜ਼ ਨੇ ਹਿੱਸਾ ਲਿਆ।ਇਸ 12 ਦਿਨਾਂ ਦੀ ਟਰੇਨਿੰਗ ਵਿੱਚ ਵਾਲਟੀਅਰਜ਼ ਨੂੰ ਆਰੰਭਿਕ ਚਿਕਿਤਸਾ, ਹੜ,ਸੀ.ਬੀ.ਆਰ.ਐਨ. ਐਮਰਜੈਂਸੀਜ਼, ਮੌਕ ਡਰਿੱਲ ਜਿਵੇਂ ਕਿ ਫਾਇਰ, ਭੁਚਾਲ ਅਤੇ ਹੋਰ ਆਪਦਾਵਾਂ ਜੋ ਕਿ ਪੰਜਾਬ ਵਿੱਚ ਵਾਪਰਨੀਆਂ ਸੰਭਵ ਹਨ, ਬਾਰੇ ਪੜ੍ਹਾਇਆ ਗਿਆ। ਇਹ ਪ੍ਰੋਗਰਾਮ ਐਨ.ਡੀ.ਐਮ.ਏ. ਦਿੱਲੀ ਅਤੇ ਐਸ.ਡੀ.ਐਮ.ਏ.ਪੰਜਾਬ ਵੱਲੋਂ ਸਪਾਂਸਰ ਕੀਤਾ ਗਿਆ ਅਤੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟਰੇਸ਼ਨ (ਮਗਸੀਪਾ) ਨੇ ਆਯੋਜਿਤ ਕੀਤਾ।
ਬੁਲਾਰੇ ਅਨੁਸਾਰ ਇਸ ਟਰੇਨਿੰਗ ਦੇ ਵਾਲੰਟੀਅਰਜ਼ ਦਾ ਟਰੇਨਿੰਗ ਤੋਂ ਪਹਿਲਾਂ ਇਮਤਿਹਾਨ ਲਿਆ ਗਿਆ ਸੀ। ਟਰੇਨਿੰਗ ਤੋਂ ਬਾਅਦ ਸਾਰੇ ਵਾਲੇਟੀਅਰਜ਼ ਤੋਂ ਫੀਡ ਬੈਕ ਲਿਆ ਗਿਆ।ਸਾਰੇ ਵਾਲਟੀਅਰਜ਼ ਨੇ ਇਸ ਟਰੇਨਿੰਗ ਪ੍ਰਤੀ ਆਪੋ ਆਪਣੇ ਤਜਰਬੇ ਸਾਂਝੇ ਕੀਤੇ। ਇਸ ਟ੍ਰੇਨਿੰਗ ਦੇ ਸਮਾਪਤੀ ਸਮਾਰੋਹ ਵਿਚ ਸ੍ਰੀਮਤੀ ਅਰਵਿੰਦ ਕੌਰ ਵਾਈਸ ਪ੍ਰਿੰਸੀਪਲ ਸਰਕਾਰੀ ਕਾਲਜ ਫੇਜ਼ 6 ਮੋਹਾਲੀ ਨੇ ਹਿੱਸਾ ਲਿਆ ਅਤੇ ਵਾਲੰਟੀਅਰਜ਼ ਨੂੰ ਉਤਸ਼ਾਹਿਤ ਕੀਤਾ ਅਤੇ ਦੱਸਿਆ ਕਿ ਆਪਦਾ ਮਿੱਤਰਾ ਸਬੰਧੀ ਪ੍ਰਸ਼ਾਸਨ ਨਾਲ ਕਿਵੇਂ ਤਾਲਮੇਲ ਕੀਤਾ ਜਾਵੇਗਾ।ਇਸ ਤੋਂ ਇਲਾਵਾ ਡਾਇਰੈਕਟਰ, ਆਪਦਾ ਮਿੱਤਰਾ ਪੰਜਾਬ ਪ੍ਰੋਫੈਸਰ ਜੇ.ਐਸ.ਭਾਟੀਆ ਨੇ ਇਸ ਸੈਸ਼ਨ ਨੂੰ ਸਮਾਪਤ ਕਰਦਿਆਂ ਹੋਇਆਂ ਸੰਬੋਧਨ ਕੀਤਾ ਅਤੇ ਸਾਰੇ ਕੋਆਰਡੀਨੇਟਰਾਂ ਅਤੇ ਵਾਲੰਟੀਅਰਜ਼ ਨੂੰ ਸਨਮਾਨਿਤ ਕੀਤਾ।ਇਸ ਤੋਂ ਇਲਾਵਾ ਸ੍ਰੀਮਤੀ ਆਸ਼ਿਕਾ ਜੈਨ, ਆਈ.ਏ.ਐਸ. ਡਿਪਟੀ ਕਮਿਸ਼ਨਰ ਅਤੇ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਦਾ 12 ਦਿਨਾਂ ਦੇ ਇਸ ਆਪਦਾ ਮਿੱਤਰਾ ਪ੍ਰੋਗਰਾਮ ਸਬੰਧੀ ਨਿਰਦੇਸ਼/ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।ਸਮਾਪਤੀ ਸਮਾਰੋਹ ਦੌਰਾਨ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਸਾਰੇ ਮਹਿਮਾਨਾਂ ਅਤੇ ਇਨਸਟਰਕਟਰਾਂ ਨੇ ਵਾਲੰਟੀਅਰਜ਼ ਨੂੰ ਸੰਬੋਧਨ ਕੀਤਾ।
No comments:
Post a Comment