SBP GROUP

SBP GROUP

Search This Blog

Total Pageviews

ਚੰਡੀਗੜ੍ਹ ਦੀ ਤਰਜ਼ 'ਤੇ ਮੋਹਾਲੀ 'ਚ ਬਣਨਗੇ ਗੋਲ ਚੌਂਕ: ਵਿਧਾਇਕ ਕੁਲਵੰਤ ਸਿੰਘ

ਸੜਕ ਦੁਰਘਟਨਾਵਾਂ ਦੇ ਮੱਦੇਨਜ਼ਰ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ 'ਚ ਚੁੱਕਿਆ ਮੁੱਦਾ

ਮੁਹਾਲੀ, 06 ਮਾਰਚ : ਲੰਮੇ ਸਮੇਂ ਤੋਂ ਚੱਲੀ ਆ ਰਹੀ ਟ੍ਰੈਫਿਕ ਅਤੇ ਸੜਕ ਦੁਰਘਟਨਾਵਾਂ ਨਾਲ ਨਜਿੱਠਣ ਲਈ ਹਲਕਾ ਮੋਹਾਲੀ ਦੇ 'ਆਪ' ਵਿਧਾਇਕ ਕੁਲਵੰਤ ਸਿੰਘ ਨੇ ਪੰਜਾਬ ਵਿਧਾਨ ਸਭਾ ਵਿੱਚ ਪੂਰੀ ਦ੍ਰਿੜਤਾ ਨਾਲ ਮੁੱਦਾ ਚੁੱਕਿਆ। 

ਇਸ ਦੌਰਾਨ ਵਿਧਾਇਕ ਕੁਲਵੰਤ ਸਿੰਘ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਏਅਰਪੋਰਟ ਚੌਂਕ ਤੋਂ ਲੈ ਕੇ ਖਰੜ ਤੱਕ ਟਰੈਫਿਕ ਪ੍ਰਭਾਵਿਤ ਚੌਂਕਾਂ ਦਾ ਮਸਲਾ ਹੱਲ ਕਰਨ ਲਈ ਮੁੱਦਾ ਉਠਾਇਆ। ਇਸ ਮੌਕੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਮੁਹਾਲੀ ਦੇ ਕਈ ਅਤਿ-ਸੰਵੇਦਨਸ਼ੀਲ ਚੌਂਕ ਹਨ ਜਿਨ੍ਹਾਂ 'ਤੇ ਰੋਜ਼ਾਨਾ ਸੜਕ ਦੁਰਘਟਨਾਵਾਂ ਵਾਪਰਦੀਆਂ ਹਨ, ਜਿਨ੍ਹਾਂ ਨੂੰ ਰੋਕਣ ਲਈ ਢੁੱਕਵੇਂ ਪ੍ਰਬੰਧ ਕਰਨ ਦੀ ਲੋੜ ਹੈ | 


ਜਿੱਥੇ ਕੁਲਵੰਤ ਸਿੰਘ ਸਮੇਂ-ਸਮੇਂ 'ਤੇ ਹਲਕਾ ਵਾਸੀਆਂ ਨਾਲ ਕੀਤੇ ਗਏ ਵਾਅਦਿਆਂ ਨੂੰ ਪੂਰੇ ਕਰਨ ਲਈ ਯਤਨਸ਼ੀਲ ਹਨ, ਉਥੇ ਹੀ ਅੱਜ ਉਨ੍ਹਾਂ ਨੇ ਵਿਧਾਨ ਸਭਾ ਵਿਚ ਮੁਹਾਲੀ ਸ਼ਹਿਰ ਬਾਰੇ ਟਰੈਫਿਕ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਸ਼ਹਿਰ ਵਿੱਚ ਚੰਡੀਗੜ੍ਹ ਦੀ ਤਰਜ਼ 'ਤੇ ਟ੍ਰੈਫਿਕ ਨੂੰ ਧਿਆਨ ਵਿੱਚ ਰੱਖਦੇ ਹੋਏ ਗੋਲ ਚੌਂਕ ਬਣਾਉਣ ਦੀ ਮੰਗ ਰੱਖੀ

ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਵਿਧਾਨ ਸਭਾ ਵਿੱਚ ਮੁਹਾਲੀ ਸ਼ਹਿਰ ਲਈ 16 ਚੌਂਕ ਬਣਾਉਣ ਦੀ ਮੰਗ ਰੱਖੀ, ਮੰਗ ਨੂੰ ਜਾਇਜ਼ ਦੱਸਦੇ ਹੋਏ ਸਬੰਧਿਤ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜਿਹੜੀਆਂ ਮੰਗਾਂ ਦਾ ਜਿਕਰ ਵਿਧਾਇਕ ਕੁਲਵੰਤ ਸਿੰਘ ਵਲੋਂ ਕੀਤਾ ਗਿਆ ਹੈ ਉਨ੍ਹਾਂ ਨੂੰ 3 ਪੜਾਵਾਂ ਵਿਚ ਮੁਕੰਮਲ ਕੀਤਾ ਜਾਵੇਗਾ ।


No comments:


Wikipedia

Search results

Powered By Blogger