ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ
ਐਸ.ਏ.ਐਸ. ਨਗਰ, 04 ਮਾਰਚ : ਬ੍ਰਹਮ ਕੁਮਾਰੀ ਆਸ਼ਰਮ ਫੇਜ਼-7 ਤੋਂ ਅੱਜ "ਸਲਿਊਸ਼ਨ ਬੇਸਡ ਮੀਡੀਆ ਟੂਵਰਡਜ਼ ਪ੍ਰੌਸਪਰਸ ਭਾਰਤ" ਮੁਹਿੰਮ ਦੀ ਸ਼ੁਰੂਆਤ ਕੀਤੀ ਗਈ । ਇਸ ਸਮਾਗਮ ਵਿੱਚ ਸੂਚਨਾ ਤੇ ਲੋਕ ਸੰਪਰਕ ਮੰਤਰੀ, ਪੰਜਾਬ ਸ਼੍ਰੀ ਅਮਨ ਅਰੋੜਾ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸਰਲ ਤਰੀਕੇ ਨਾਲ ਜ਼ਿੰਦਗੀ ਕਿਵੇਂ ਬਤੀਤ ਕੀਤੀ ਜਾ ਸਕਦੀ ਹੈ ਅਤੇ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਦਾ ਸਾਹਮਣਾ ਕਿਵੇਂ ਕੀਤਾ ਜਾ ਸਕਦਾ ਹੈ। ਇਸ ਦਾ ਚੰਗਾ, ਸੌਖਾ ਤੇ ਸਰਲ ਤਰੀਕਾ ਬ੍ਰਹਮ ਕੁਮਾਰੀ ਆਸ਼ਰਮ ਤੋਂ ਸਿੱਖਿਆ ਜਾ ਸਕਦਾ ਹੈ। ਇਸ ਮੌਕੇ ਉਨ੍ਹਾਂ ਮੀਡੀਆ ਸਬੰਧੀ ਚਲਾਈ "ਸਲੂਸ਼ਨ ਬੇਸਡ ਮੀਡੀਆ ਟੂਵਰਡਜ਼ ਪ੍ਰੋਸਪਰਸ
ਭਾਰਤ" ਮੁਹਿੰਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਹੈ ਕਿ ਮੀਡੀਆ ਸਾਡੇ ਲੋਕਤੰਤਰ ਦਾ ਚੌਥਾ ਥੰਮ ਮੰਨਿਆ ਜਾਂਦਾ ਹੈ। ਮੀਡੀਆ ਕਿਸੇ ਵੀ ਵਿਅਕਤੀ ਨੂੰ ਸ਼ੀਸ਼ਾ ਦਿਖਾਉਣ ਦਾ ਕੰਮ ਕਰਦਾ ਹੈ। ਅੱਜ ਦੇ ਸਮੇਂ ਵਿਚ ਮੀਡੀਆ ਵੱਲੋਂ ਸਕਾਰਾਤਮਕ ਪਹੁੰਚ ਅਪਣਾਏ ਜਾਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਕਰਾਤਮਕ ਸੋਚ ਰੱਖਦਿਆਂ ਜ਼ਿੰਮੇਵਾਰੀ ਸਚਾਈ, ਸਮਰਪਣ ਅਤੇ ਇਮਾਨਦਾਰੀ ਨਾਲ ਕੀਤਾ ਜਾਣ ਵਾਲਾ ਕੋਈ ਵੀ ਕੰਮ ਆਸਾਨੀ ਨਾਲ ਕੀਤਾ ਜਾ ਸਕਦਾ ਹੈ। ਇਸ ਮੌਕੇ ਉਹਨਾਂ ਨੇ ਬ੍ਰਹਮ ਕੁਮਾਰੀ ਆਸ਼ਰਮ ਦੇ ਪ੍ਰਬੰਧਕਾਂ ਅਤੇ ਆਏ ਹੋਏ ਮੀਡੀਆ ਕਰਮੀਆਂ ਦਾ ਧੰਨਵਾਦ ਕੀਤਾ ।
ਇਸ ਮੌਕੇ ਸੰਜੇ ਦਿਵੇਦੀ ਡਾਇਰੈਕਟਰ ਜਨਰਲ ਆਏ ਐਮ ਸੀ, ਨਿਊ ਦਿੱਲੀ, ਬੀ ਕੇ ਸੁਸ਼ਾਂਤ ਨੈਸ਼ਨਲ ਮੀਡੀਆ ਸਪੋਕਸਪਰਸਨ ਬ੍ਰਹਮ ਕੁਮਾਰੀ ਆਸ਼ਰਮ ਆਰਗੇਨਾਈਜੇਸ਼ਨ, ਸ਼੍ਰੀ ਦੀਪਕ ਧੀਮਾਨ ਐਡੀਟਰ ਜ਼ੀ ਟੀਵੀ, ਅਮਿਤ ਸ਼ਰਮਾ ਰੈਜ਼ੀਡੈਂਟ ਐਡੀਟਰ ਦੈਨਿਕ ਜਾਗਰਣ ਸਮੇਤ ਪਤਵੰਤੇ ਹਾਜ਼ਰ ਸਨ।
No comments:
Post a Comment