SBP GROUP

SBP GROUP

Search This Blog

Total Pageviews

ਸੀਜੀਸੀ ਲਾਂਡਰਾ ਵੱਲੋਂ ਸਿੱਖਿਆ ਅਤੇ ਲੇਬਰ ਸੁਧਾਰਾਂ ਤੇ ਸੈਮੀਨਾਰ ਦਾ ਆਯੋਜਨ

ਐਸ.ਏ.ਐਸ. ਨਗਰ (ਖਰੜ) 15 ਮਾਰਚ : ਸੀਜੀਸੀ ਲਾਂਡਰਾ ਵਿਖੇ ਅੱਜ ਸਿੱਖਿਆ ਅਤੇ ਲੇਬਰ ਸੁਧਾਰ ਵਿਸ਼ੇ ਸੰਬੰਧੀ ਇੱਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਗੋਸ਼ਠੀ ਦਾ ਮੁੱਖ ਉਦੇਸ਼ ਸਿੱਖਿਆ ਖੇਤਰ ਵਿੱਚ ਸੁਧਾਰ ਲਈ ਫੈਕਲਟੀ ਅਤੇ ਵਿਿਦਆਰਥੀਆਂ ਦੇ ਸੁਝਾਵ ਅਤੇ ਉਨ੍ਹਾਂ ਤੋਂ ਇਨਪੁੱਟ ਹਾਸਲ ਕਰਨਾ ਅਤੇ ਹਾਸਲ ਜਾਣਕਾਰੀ ਅਤੇ ਵਿਚਾਰਾਂ ਨੂੰ ਸਿੱਖਿਆ ਮੰਤਰਾਲੇ ਨਾਲ ਸਾਂਝਾ ਕਰਨ ਅਤੇ ਕਾਰਵਾਈ  ਕਰਨ ਲਈ ਵਿਚਾਰ ਕਰਨਾ ਸੀ।


ਸੈਸ਼ਨ ਕਨਵੀਨਰ, ਡਾ.ਰਾਜ ਕੁਮਾਰ ਵੇਰਕਾ, ਭਾਰਤੀ ਸਿਆਸਤਦਾਨ ਅਤੇ ਮੈਂਬਰ ਭਾਜਪਾ, ਅਤੇ ਡਾ.ਸੁਭਾਸ਼ ਸ਼ਰਮਾ, ਸੂਬਾ ਮੀਤ

ਪ੍ਰਧਾਨ ਭਾਜਪਾ, ਡਾਇਰੈਕਟਰ ਰੇਲਟੈੱਲ ਕਾਰਪੋਰੇਸ਼ਨ ਆਫ਼ ਇੰਡੀਆ ਆਦਿ ਨੇ ਸ਼ਿਰਕਤ ਕੀਤੀ। ਇਸ ਦੇ ਨਾਲ ਹੀ ਕਾਨਫਰੰਸ

ਵਿੱਚ ਸੀਜੀਸੀ ਲਾਂਡਰਾ, ਸੀਜੀਸੀ ਝੰਜੇੜੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਫੈਕਲਟੀ ਮੈਂਬਰਾਂ, ਵਿਿਦਆਰਥੀਆਂ ਅਤੇ ਪ੍ਰਬੰਧਕਾਂ

ਨੇ ਵੀ ਹਿੱਸਾ ਲਿਆ। ਇਸ ਮੌਕੇ ਸੰਸਥਾ ਦੇ 500 ਤੋਂ ਵੱਧ ਵਿਿਦਆਰਥੀ ਅਤੇ ਅਧਿਆਪਕ ਵੀ ਹਾਜ਼ਰ ਹੋਏ। ਹਾਜ਼ਰ ਪਤਵੰਤਿਆਂ

ਵਿੱਚ ਸੀਜੀਸੀ ਲਾਂਡਰਾ ਦੇ ਪ੍ਰਧਾਨ ਰਸ਼ਪਾਲ ਸਿੰਘ ਧਾਲੀਵਾਲ, ਡਾ.ਪੀਐਨ ਹਰੀਸ਼ਕੇਸ਼ਾ, ਕੈਂਪਸ ਡਾਇਰੈਕਟਰ, ਸੀਜੀਸੀ

ਲਾਂਡਰਾ, ਡਾ ਨੀਰਜ ਸ਼ਰਮਾ, ਕਾਰਜਕਾਰੀ ਨਿਰਦੇਸ਼ਕ, ਸੀਜੀਸੀ ਝੰਜੇੜੀ, ਡਾ.ਸਚਿਨ ਆਹੂਜਾ, ਕਾਰਜਕਾਰੀ ਨਿਰਦੇਸ਼ਕ

ਇੰਜਨੀਅਰਿੰਗ, ਚੰਡੀਗੜ੍ਹ ਯੂਨੀਵਰਸਿਟੀ ਆਦਿ ਸ਼ਾਮਿਲ ਸਨ।

ਇਸ ਕਾਨਫ਼ਰੰਸ ਵਿੱਚ ਸਕਿੱਲ ਬੇਸਡ ਲਰਨਿੰਗ ਐਂਡ ਮੈਪਿੰਗ ਵੱਲ ਧਿਆਨ ਕੇਂਦਰਿਤ ਕਰਨਾ, ਖੋਜ ਅਤੇ ਵਿਕਾਸ ਗਤੀਵਿਧੀਆਂ

ਲਈ ਗ੍ਰਾਂਟਾਂ ਜਾਂ ਫੰਡ ਜਾਰੀ ਕਰਨ, ਨੀਤੀਆਂ ਬਣਾਉਣਾ ਅਤੇ ਰਾਜ ਅਤੇ ਕੇਂਦਰ ਦੀਆਂ ਸਰਕਾਰਾਂ ਵਿਚਕਾਰ ਪ੍ਰਭਾਵੀ ਤਾਲਮੇਲ

ਕਾਇਮ ਕਰਨਾ, ਏਆਈਸੀਟੀਈ ਅਤੇ ਯੂਜੀਸੀ ਵਰਗੀਆਂ ਉੱਚ ਸਿੱਖਿਆ ਵਿੱਚ ਕਾਨੂੰਨੀ ਸੰਸਥਾਵਾਂ ਦੁਆਰਾ ਜਾਰੀ ਦਿਸ਼ਾ-

ਨਿਰਦੇਸ਼ਾਂ ਨੂੰ ਨਿੱਜੀ ਅਤੇ ਜਨਤਕ ਸੰਸਥਾਵਾਂ ਲਈ ਵਿਆਪਕ ਤੌਰ ’ਤੇ ਅਨੁਕੂਲ ਬਣਾਉਣ ਵਰਗੇ ਸਬੰਧੀ ਸੁਝਾਅ ਰੱਖੇ ਗਏ।

ਇਸ ਸੈਮੀਨਾਰ ਦੌਰਾਨ ਫੈਕਲਟੀ ਮੈਂਬਰਾਂ ਅਤੇ ਵਿਿਦਆਰਥੀਆਂ ਵੱਲੋਂ ਅੰਤਰਰਾਸ਼ਟਰੀ ਸਹਿਯੋਗ ’ਤੇ ਜ਼ੋਰ ਦੇਣਾ, ਪਾਠਕ੍ਰਮ

ਡਿਜ਼ਾਈਨ ਵਿੱਚ ਸਲਾਹਕਾਰ ਅਤੇ ਫੈਸਿਲੀਟੇਟਰ ਵਜੋਂ ਉਦਯੋਗ ਦੇ ਉੱਚ ਮਾਹਰਾਂ ਦੀ ਸ਼ਮੂਲੀਅਤ ਕਰਨਾ, ਮੁਲਾਂਕਣ ਵਿੱਚ

ਸੁਧਾਰਾਂ ਦੀ ਸ਼ੁਰੂਆਤ, ਸਮਾਵੇਸ਼ੀ ਸਿੱਖਿਆ ਤੇ ਧਿਆਨ ਕੇਂਦਰਤ ਕਰਨਾ, ਇਕਸਾਰ ਸਿਲੇਬਸ ’ਤੇ ਜ਼ੋਰ ਦੇਣਾ, ਬ੍ਰੇਨ ਡ੍ਰੇਨ ਨਾਲ

ਨਜਿੱਠਣਾ, ਫੀਸਾਂ ਦੇ ਢਾਂਚੇ ਵਿੱਚ ਸੁਧਾਰ ਆਦਿ ਵਿਿਸ਼ਆਂ ਲਈ ਦਿੱਤੀ ਇਨਪੁੱਟ ਸ਼ਾਮਲ ਹੈ।

No comments:


Wikipedia

Search results

Powered By Blogger