SBP GROUP

SBP GROUP

Search This Blog

Total Pageviews

ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਵੈ-ਸਹਾਇਤਾ ਸਮੂਹਾਂ ਦੀਆਂ ਸੀ.ਸੀ.ਐਲ. ਦੀ ਪੈਡੈਸੀ ਨੂੰ ਕਲੀਅਰ ਕਰਨ ਸਬੰਧੀ ਹਦਾਇਤ

ਐਸ ਏ ਐਸ ਨਗਰ 16 ਮਾਰਚ : ਵਧੀਕ ਡਿਪਟੀ ਕਮਿਸ਼ਨਰ(ਵਿਕਾਸ) ਸ਼੍ਰੀਮਤੀ ਅਵਨੀਤ ਕੌਰ ਵਲੋਂ ਕੌਆਪਰੇਟਿਵ ਬੈਂਕਾ ਦੇ ਬ੍ਰਾਂਚ ਮੈਨੇਜਰਾਂ ਨਾਲ ਪੀ.ਐਸ.ਆਰ.ਐਲ.ਐਮ. ਸਕੀਮ ਅਧੀਨ ਬਣੇ ਸਵੈ-ਸਹਾਇਤਾ ਸਮੂਹਾਂ ਦੀ ਕੈਸ਼ ਕਰੇਡਿਟ ਲਿਮਟ ਦੀ ਪੈਡੇਸੀ ਨੂੰ ਖਤਮ ਕਰਨ ਲਈ ਕੀਤੀ ਗਈ ਮੀਟਿੰਗ ਦੌਰਾਨ  ਬੈਕ ਮੈਨੇਜਰਾਂ ਨੂੰ ਸਖਤ ਹਦਾਇਤ ਕੀਤੀ ਕਿ ਇਹ ਪੈਡੇਸੀ ਫਾਇਲਾਂ ਜਲਦ ਤੋਂ ਜਲਦ ਕਲੀਅਰ ਕੀਤੀਆਂ ਜਾਣ। ਉਨਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਸਖਤ ਪ੍ਰਸ਼ਾਸਕੀ ਕਾਰਵਾਈ ਕੀਤੀ ਜਾਵੇਗੀ।



 ਇਸ ਮੀਟਿੰਗ ਵਿੱਚ ਜ਼ਿਲ੍ਹਾਂ ਲੀਡ ਬੈਕ ਮੈਨੇਜਰ ਸ਼੍ਰੀ ਐਮ.ਕੇ. ਭਾਰਦਵਾਜ ਦੁਆਰਾ ਬੈਕਾਂ ਨੂੰ ਇਸ ਪੈਡੇਸੀ ਸਬੰਧੀ ਤਾੜਿਆ ਗਿਆ ਅਤੇ ਕਾਰਵਾਈ ਕਰਨ ਦੀ ਹਦਾਇਤ ਵੀ ਕੀਤੀ ਗਈ ਹੈ। ਕੈਸ਼ ਕਰੈਡਿਟ ਲਿਮਟ ਜੋ ਕਿ ਬੈਕ ਵੱਲੋਂ ਸਰਕਾਰ ਦੀਆਂ ਹਦਾਇਤਾ ਅਨੁਸਾਰ ਸਵੈ-ਸਹਾਇਤਾ ਸਮੂਹਾਂ ਨੂੰ ਇੱਕ ਲੱਖ ਰੁਪਏ ਦੀ ਲਿਮਟ ਜਾਰੀ ਕੀਤੀ ਜਾਂਦੀ ਹੈ, ਜਿਸ ਨਾਲ ਆਜੀਵਿਕਾ ਨਾਲ ਸਬੰਧਤ ਕਾਰੋਬਾਰ ਕਰਕੇ ਆਪਣਾ ਜੀਵਨ ਪੱਧਰ ਉੱਪਰ ਚੁੱਕ ਸਕਣ।

 

ਇਸ ਮੀਟਿੰਗ ਦੌਰਾਨ ਜ਼ਿਲ੍ਹਾਂ ਲੀਡ ਬੈਕ ਮੈਨੇਜਰ - ਪੀ.ਐਨ.ਬੀ. ਸ਼੍ਰੀ ਐਮ.ਕੇ. ਭਾਰਦਵਾਜ, ਸੁਪਰਡੰਟ ਸ਼੍ਰੀ ਹਰਦੀਪ ਸਿੰਘ, ਕੋਆਪਰੇਟਿਵ ਬੈਕ ਬ੍ਰਾਂਚ ਮੈਨੇਜਰ ਸਿਆਲਬਾ, ਲਾਲੜੂ, ਘੜੂੰਆ, ਸਟੇਟ ਬੈਕ ਆਫ. ਇੰਡਿਆ ਬ੍ਰਾਂਚ ਹੰਡਸਰਾ, ਡੈਹਰ ਟਿਵਾਨਾ ਅਤੇ ਪੰਜਾਬ ਨੈਸ਼ਨਲ ਬੈਕ ਬ੍ਰਾਂਚ ਲਾਲੜੂ ਮੀਟਿੰਗ ਵਿੱਚ ਹਾਜਰ ਹੋਏ। 


ਇਸ ਮੀਟਿੰਗ ਦੌਰਾਨ ਗੈਰ ਹਾਜਰ ਰਹੇ ਬ੍ਰਾਂਚ ਮੈਨੇਜਰ ਪੰਜਾਬ ਅਤੇ ਸਿੰਧ ਬੈਕ, ਬ੍ਰਾਂਚ ਤਿਉੜ, ਬ੍ਰਾਂਚ ਲਾਲੜੂ ਅਤੇ ਸਟੇਟ ਬੈਕ ਆਫ ਇੰਡਿਆ ਬ੍ਰਾਂਚ ਅਮਲਾਲਾ ਨੂੰ ਮੀਟਿੰਗ ਵਿੱਚ ਗੈਰ ਹਾਜਰ ਹੋਣ ਦਾ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।


ਪੀ.ਐਸ.ਆਰ.ਐਲ.ਐਮ. ਸਕੀਮ ਦੇ ਅਧਿਕਾਰੀ ਸ਼੍ਰੀਮਤੀ ਰਿਸ਼ਵਪ੍ਰੀਤ ਕੌਰ, ਸ਼੍ਰੀਮਤੀ ਰੁਪਿੰਦਰ ਕੌਰ, ਸ਼੍ਰੀ ਸੰਦੀਪ ਕੁਮਾਰ, ਸ਼੍ਰੀ ਸਤਵਿੰਦਰ ਸਿੰਘ ਅਤੇ ਲੇਖਾਕਾਰ ਸ਼੍ਰੀ ਸੁਮੀਤ ਧਵਨ ਮੌਜੂਦ ਰਹੇ।

No comments:


Wikipedia

Search results

Powered By Blogger