SBP GROUP

SBP GROUP

Search This Blog

Total Pageviews

ਪੰਜਾਬ ‘ਚ ਅਪ੍ਰੈਲ ਮਹੀਨਾ ਤਪਣ ਲੱਗਾ,ਤਾਪਮਾਨ 41 ਡਿਗਰੀ ਤੱਕ ਪਹੁੰਚਿਆ

 ਚੰਡੀਗੜ੍ਹ, 15 ਅਪ੍ਰੈਲ : ਪੰਜਾਬ 'ਚ ਸ਼ੁੱਕਰਵਾਰ ਨੂੰ ਪਾਰਾ 41 ਡਿਗਰੀ ਤੱਕ ਪਹੁੰਚ ਗਿਆ।ਜ਼ਿਆਦਾ ਗਰਮੀ ਕਾਰਨ ਲੋਕਾਂ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਸੂਬੇ 'ਚ ਫਰੀਦਕੋਟ ਵਿਖੇ ਸਭ ਤੋਂ ਵੱਧ ਤਾਪਮਾਨ 40.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਮੌਸਮ ਵਿਭਾਗ ਅਨੁਸਾਰ ਜਲਦ ਹੀ ਲੋਕਾਂ ਨੂੰ ਇਸ ਭਿਆਨਕ ਗਰਮੀ ਤੋਂ ਰਾਹਤ ਮਿਲੇਗੀ। ਮੌਸਮ ਵਿਭਾਗ ਨੇ ਨਵੀਂ ਪੱਛਮੀ ਗੜਬੜੀ ਦੇ ਪ੍ਰਭਾਵ ਕਾਰਨ 16 ਅਪ੍ਰੈਲ ਤੋਂ ਮੌਸਮ ਵਿੱਚ ਬਦਲਾਅ ਦੀ ਭਵਿੱਖਬਾਣੀ ਕੀਤੀ ਹੈ।ਮੌਸਮ ਵਿਭਾਗ ਨੇ 16 ਅਪ੍ਰੈਲ ਤੋਂ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।


 ਇਸ ਦੌਰਾਨ ਤੇਜ਼ ਚਮਕ ਨਾਲ 30-40 ਕਿਲੋਮੀਟਰ ਦੀ ਰਫਤਾਰ ਨਾਲ ਹਵਾਵਾਂ ਚੱਲਣਗੀਆਂ ਅਤੇ ਕੁਝ ਥਾਵਾਂ 'ਤੇ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਪੰਜਾਬ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ 1.1 ਡਿਗਰੀ ਸੈਲਸੀਅਸ ਦਾ ਹੋਰ ਵਾਧਾ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 4.2 ਡਿਗਰੀ ਵੱਧ ਰਿਹਾ।ਫਰੀਦਕੋਟ ਤੋਂ ਬਾਅਦ ਲੁਧਿਆਣਾ ਦਾ ਵੱਧ ਤੋਂ ਵੱਧ ਤਾਪਮਾਨ 40.7 ਡਿਗਰੀ ਸੈਲਸੀਅਸ, ਪਟਿਆਲਾ 39.1 ਡਿਗਰੀ, ਬਠਿੰਡਾ 39.8, ਫਤਿਹਗੜ੍ਹ ਸਾਹਿਬ 38.8, ਫਿਰੋਜ਼ਪੁਰ 38.6, ਹੁਸ਼ਿਆਰਪੁਰ 39.2, ਅੰਮ੍ਰਿਤਸਰ 39.0, ਬਰਨਾਲਾ 39.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਘੱਟੋ-ਘੱਟ ਤਾਪਮਾਨ 'ਚ 0.6 ਡਿਗਰੀ ਦਾ ਉਛਾਲ ਆਇਆ, ਜੋ ਕਿ ਆਮ ਨਾਲੋਂ 2.4 ਡਿਗਰੀ ਵੱਧ ਸੀ। ਰੋਪੜ ਵਿੱਚ ਸਭ ਤੋਂ ਘੱਟ ਤਾਪਮਾਨ 18 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

No comments:


Wikipedia

Search results

Powered By Blogger