SBP GROUP

SBP GROUP

Search This Blog

Total Pageviews

ਆਮ ਆਦਮੀ ਪਾਰਟੀ ਨੇ ਗਾਲਿਬ ਕਲਾਂ 'ਚ ਅਕਾਲੀਆਂ ਨੂੰ ਦਿੱਤਾ ਧੋਬੀ ਪਟਕਾ

ਗਰਾਉਂ , 11 ਅਪ੍ਰੈਲ : ਹਲਕਾ ਜਗਰਾਉਂ ਦੇ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵੱਲੋਂ ਹਲਕੇ ਦੀ ਬਦਲੀ ਜਾ ਰਹੀ ਨੁਹਾਰ ਅਤੇ ਕੀਤੇ ਜਾ ਰਹੇ ਲੋਕ  ਪੱਖੀ ਕੰਮਾਂ ਤੋਂ ਖੁਸ਼ ਹੋ ਕੇ ਪਿੰਡ ਗਾਲਿਬ ਕਲਾਂ ਦੇ ਪ੍ਰਮੁੱਖ ਟਕਸਾਲੀ ਅਕਾਲੀ ਆਗੂਆਂ ਸਾਬਕਾ ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਡੇਅਰੀ ਵਾਲੇ, ਜਸਵੀਰ ਸਿੰਘ ਸ਼ੀਰਾ ਪੰਚ, ਰੁਲਦੂ ਸਿੰਘ ਪੰਚ, ਨੰਬਰਦਾਰ ਬੱਲਪ੍ਰੀਤ ਸਿੰਘ ਬਾਵਾ, ਕਾਮਰੇਡ ਰਣਜੀਤ ਸਿੰਘ ਪ੍ਰਧਾਨ ਕੋਆ:ਸੁਸਾਇਟੀ, ਕਾਮਰੇਡ ਜੁਗਿੰਦਰ ਸਿੰਘ ਸਾਬਕਾ ਪ੍ਰਧਾਨ ਕੋਆ:ਸੁਸਾਇਟੀ, ਗੁਰਜਿੰਦਰ ਸਿੰਘ ਸਾਬਕਾ ਪ੍ਰਧਾਨ ਕੋਆ:ਸੁਸਾਇਟੀ, ਜਗਦੇਵ ਸਿੰਘ ਗਲਿਬ, ਹਰਨੇਕ ਸਿੰਘ ਸਾਬਕਾ ਪੰਚ, ਰਾਜਿੰਦਰ ਕੌਰ ਸਾਬਕਾ ਪੰਚ, ਗੁਰਮੇਲ ਸਿੰਘ ਕਾਲਾ ਸਾਬਕਾ ਪੰਚ, ਦਿਲਪ੍ਰੀਤ ਸਿੰਘ ਸੈਕਟਰੀ, ਹਜ਼ਾਰਾ ਸਿੰਘ ਫੌਜੀ ਗਾਲਿਬ, ਹਰਪ੍ਰੀਤ ਸਿੰਘ ਬਿੱਟੂ, ਭਗਵਾਨ ਸਿੰਘ, ਸਰਬਜੀਤ ਕੌਰ ਪਤਨੀ ਸਵ:ਪ੍ਰਿਤਪਾਲ ਸਿੰਘ, ਮਲਕੀਤ ਸਿੰਘ ਆਦਿ ਨੇ ਆਪਣੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ (ਬਾਦਲ) ਨੂੰ ਵੱਡਾ ਝਟਕਾ ਦਿੰਦੇ ਹੋਏ ਅਲਵਿਦਾ ਆਖਦਿਆਂ ਪੂਰੇ ਉਤਸ਼ਾਹ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜ ਲਿਆ। 


ਇਹਨਾਂ ਆਗੂਆਂ ਨੇ ਆਖਿਆ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਇਮਾਨਦਾਰ ਸਰਕਾਰ ਬਣੀ ਹੈ ਅਤੇ ਸਾਡੇ ਹਲਕੇ ਜਗਰਾਉਂ ਨੂੰ ਬਹੁਤ ਹੀ ਪੜਿਆ-ਲਿਖਿਆ ਯੋਗ, ਇਮਾਨਦਾਰ ਅਤੇ ਮਿਹਨਤੀ ਐਮ.ਐਲ.ਏ. ਬੀਬੀ ਸਰਵਜੀਤ ਕੌਰ ਮਾਣੂੰਕੇ ਦੇ ਰੂਪ ਵਿੱਚ ਮਿਲਿਆ ਹੈ, ਜੋ ਹਰ ਰੋਜ ਸੈਂਕੜੇ ਲੋਕਾਂ ਦੇ ਦੁੱਖ ਸੁਣਕੇ ਮਸਲੇ ਹੱਲ ਕਰਵਾ ਰਹੇ ਹਨ। ਆਗੂਆਂ ਨੇ ਆਖਿਆ ਕਿ ਵਿਧਾਇਕਾ ਮਾਣੂੰਕੇ ਦੇ ਕੰਮਾਂ ਤੋਂ ਖੁਸ਼ ਹੋ ਕੇ ਹੋਰ ਵੀ ਬਹੁਤ ਸਾਰੇ ਅਕਾਲੀ-ਕਾਂਗਰਸੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਕਿਸ ਚੰਗੇ ਮੌਕੇ ਦੀ ਤਾਂਘ ਵਿੱਚ ਹਨ। ਇਸ ਮੌਕੇ ਬੋਲਦੇ ਹੋਏ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਆਖਿਆ ਕਿ ਉਹ ਵੀ ਇੱਕ ਆਮ ਘਰ ਦੀ 'ਧੀ' ਹੈ ਅਤੇ ਲੋਕਾਂ ਨੂੰ ਅਕਾਲੀ-ਕਾਂਗਰਸੀਆਂ ਦੇ ਜੰਗਲ ਰਾਜ ਤੋਂ ਛੁਟਕਾਰਾ ਦਿਵਾਉਣ ਲਈ ਹੀ ਉਹ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਹੁਣ ਜੀਅ-ਜਾਨ ਲਗਾ ਕੇ ਪੂਰੀ ਮਿਹਨਤ ਨਾਲ ਲੋਕਾਂ ਦੀ ਸੇਵਾ ਕਰ ਰਹੇ ਹਨ। ਵਿਧਾਇਕਾ ਮਾਣੂੰਕੇ ਨੇ ਆਖਿਆ ਕਿ ਉਹਨਾਂ ਵੱਲੋਂ ਪੰਜਾਬ ਸਰਕਾਰ ਪਾਸੋਂ ਪਾਸ ਕਰਵਾਏ ਗਏ ਵੱਡੇ ਪ੍ਰੋਜੈਕਟ ਅਖਾੜੇ ਵਾਲੀ ਨਹਿਰ 'ਤੇ ਨਵੇਂ ਪੁਲ ਦਾ ਨਿਰਮਾਣ, ਜਗਰਾਉਂ ਸ਼ਹਿਰ ਦੇ ਕਮਲ ਚੌਂਕ ਤੇ ਪੁਰਾਣੀ ਦਾਣਾ ਮੰਡੀ ਵਿੱਚੋਂ ਬਰਸਾਤੀ ਪਾਣੀ ਦੀ ਨਿਕਾਸੀ ਦਾ ਪ੍ਰੋਜੈਕਟ, ਪਿੰਡ ਗਿੱਦੜਵਿੰਡੀ ਵਿਖੇ ਨਵੇਂ 66 ਕੇਵੀ ਬਿਜਲੀ ਗਰਿੱਡ ਦਾ ਨਿਰਮਾਣ, ਹਲਕੇ ਦੀਆਂ ਟੁੱਟ ਚੁੱਕੀਆਂ ਸੜਕਾਂ ਦਾ ਨਿਰਮਾਣ, ਬਹੁਤ ਸਾਰੇ ਪਿੰਡਾਂ ਅੰਦਰ ਖੇਡ ਸਟੇਡੀਅਮ, ਜਗਰਾਉਂ ਸ਼ਹਿਰ ਦੇ ਨੇੜੇ 10 ਏਕੜ ਜ਼ਮੀਨ ਵਿੱਚ ਵੱਡਾ ਖੇਡ ਸਟੇਡੀਅਮ ਆਦਿ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਜੈਕਟ ਬਹੁਤ ਜ਼ਲਦੀ ਸ਼ੁਰੂ ਹੋਣ ਜਾ ਰਹੇ ਹਨ, ਜਿੰਨਾਂ ਦੇ ਮੁਕੰਮਲ ਹੋਣ ਨਾਲ ਹਲਕੇ ਦੀ ਨੁਹਾਰ ਬਦਲ ਜਾਵੇਗੀ। 

ਇਸ ਮੌਕੇ ਬੋਲਦੇ ਹੋਏ ਬਾਬਾ ਮਲਕੀਤ ਸਿੰਘ ਗਾਲਿਬ ਨੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੂੰ 'ਨਰਕ ਕੱਢ' ਐਮ.ਐਲ.ਏ. ਦਾ ਖਿਤਾਬ ਦਿੰਦਿਆਂ ਆਖਿਆ ਕਿ ਜੋ ਕੰਮ ਪਿਛਲੇ 75 ਸਾਲਾਂ ਵਿੱਚ ਅਕਾਲੀ ਤੇ ਕਾਂਗਰਸੀ ਨਹੀਂ ਕਰਵਾ ਸਕੇ, ਸਗੋਂ ਲਾਰੇ ਲਾ ਕੇ ਸਾਰਦੇ ਰਹੇ, ਉਹ ਕੰਮ ਵਿਧਾਇਕਾ ਮਾਣੂੰਕੇ ਵੱਲੋਂ ਕੁੱਝ ਦਿਨਾਂ ਵਿੱਚ ਹੀ ਕਰਵਾ ਦਿੱਤੇ ਗਏ। ਉਹਨਾਂ ਆਖਿਆ ਕਿ ਹੁਣ ਲੋਕਾਂ ਅੰਦਰ ਵਿਧਾਇਕਾ ਮਾਣੂੰਕੇ ਆਸ ਦੀ ਕਿਰਨ ਬਣਕੇ ਉਭਰੇ ਹਨ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਨਾਲ ਲੋਕਾਂ ਨੂੰ ਹੁਣ ਆਪਣੇ ਅਤੇ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੀ ਆਸ ਬੱਝ ਗਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰੋਫੈਸਰ ਸੁਖਵਿੰਦਰ ਸਿੰਘ, ਕੋਆਰਡੀਨੇਟਰ ਕਮਲਜੀਤ ਸਿੰਘ ਕਮਾਲਪੁਰਾ, ਛਿੰਦਰਪਾਲ ਸਿੰਘ ਮੀਨੀਆਂ, ਨਿਰਭੈ ਸਿੰਘ ਕਮਾਲਪੁਰਾ, ਸਰਪੰਚ ਸੁਰਜੀਤ ਸਿੰਘ ਜਨੇਤਪੁਰਾ, ਗੁਰਪ੍ਰੀਤ ਸਿੰਘ ਨੋਨੀ (ਚਾਰੇ ਬਲਾਕ ਪ੍ਰਧਾਨ), ਡਾ.ਮਨਦੀਪ ਸਿੰਘ ਸਰਾਂ, ਗੁਰਚਰਨ ਸਿੰਘ ਨਿੱਕਾ ਗਾਲਿਬ, ਪੰਚ ਲਖਵੀਰ ਸਿੰਘ ਲੱਖਾ, ਬਾਬਾ ਮਲਕੀਤ ਸਿੰਘ ਗਾਲਿਬ, ਸਰਪੰਚ ਬਲਦੇਵ ਸਿੰਘ ਕਲੇਰਾਂ, ਰਵਿੰਦਰ ਸਿੰਘ ਹਿੰਦਰ, ਜਸਵੀਰ ਸਿੰਘ, ਕੁਲਵੀਰ ਸਿੰਘ, ਬਲਜੀਤ ਸਿੰਘ ਸ਼ੇਖਦੌਲਤ, ਸਰੋਜ ਰਾਣੀ, ਕੁਲਵਿੰਦਰ ਸਿੰਘ ਕਲੇਰ, ਪ੍ਰਦੀਪ ਸਿੰਘ ਗਾਲਿਬ ਰਣ ਸਿੰਘ, ਡਾ.ਜਗਦੇਵ ਸਿੰਘ ਗਿੱਦੜਵਿੰਡੀ, ਬਾਬਾ ਜੱਗਾ ਸਿੰਘ, ਜਸਪਾਲ ਸਿੰਘ ਜੱਸਾ ਬਾਬਾ, ਹਰਪ੍ਰੀਤ ਸਿੰਘ ਸਰਬਣ ਕਰਿਆਨਾਂ ਸਟੋਰ, ਡਾ.ਛਿੰਦਾ ਗਾਲਿਬ, ਚਰਨਜੀਤ ਸਿੰਘ ਚੰਨੀ ਗਾਲਿਬ, ਰਾਜੇਸ਼ ਕੁਮਾਰ, ਠੇਕੇਦਾਰ ਗੁਰਜਿੰਦਰ ਸਿੰਘ, ਆਦਿ ਵੀ ਹਾਜ਼ਰ ਸਨ।

No comments:


Wikipedia

Search results

Powered By Blogger