ਚੰਡੀਗੜ੍ਹ, 5 ਅਪ੍ਰੈਲ : ਬੱਚਿਆਂ ਨੂੰ ਸੀਬੀਐਸਈ ਤਰਜ਼ ਦੀ ਬਿਲਕੁੱਲ ਮੁਫਤ ਤੇ ਮਿਆਰੀ ਸਿੱਖਿਆ ਪ੍ਰਦਾਨ ਕਰਨ ਵਾਲੇ ਆਦਰਸ਼ ਸੈਕੰਡਰੀ ਸਕੂਲਾਂ ਵਿੱਚ ਨਵੇਂ ਸੈਸ਼ਨ ਦੇ ਦਾਖ਼ਲਿਆਂ ਬਾਬਤ ਲਗਾਤਾਰ ਰੁਝਾਨ ਵਧ ਰਿਹਾ ਹੈ ਤੇ ਨਿੱਤ ਨਵੇਂ ਦਾਖ਼ਲੇ ਆ ਰਹੇ ਹਨ। ਜਦਕਿ ਬੱਚਿਆਂ ਦੇ ਬੈਠਣ ਲਈ ਕਮਰਿਆਂ ਦਾ ਪ੍ਰਬੰਧ ਨਾਕਾਫ਼ੀ ਹੋਣ ਕਰਕੇ ਲੋਕਾਂ ਨੂੰ ਨਿਰਾਸ਼ ਮੁੜਨਾ ਪੈ ਰਿਹਾ ਹੈ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਦਰਸ਼ ਸਕੂਲ ਯੂਨੀਅਨ ਦੇ ਸੂਬਾ ਪ੍ਰਧਾਨ ਮੱਖਣ ਸਿੰਘ ਬੀਰ ਤੇ ਜਨਰਲ ਸਕੱਤਰ ਸੁਖਬੀਰ ਸਿੰਘ ਪਾਤੜਾਂ ਨੇ ਇੱਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਕੀਤਾ ਹੈ।
ਜਥੇਬੰਦੀ ਦੇ ਸੂਬਾਈ ਆਗੂਆਂ ਨੇ ਰਾਜ ਸਰਕਾਰ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਹੈ ਕਿ ਸੂਬੇ ਦੇ ਆਦਰਸ਼ ਸੈਕਡੰਰੀ ਸਕੂਲਾਂ ਵਿੱਚ ਹੋਰ ਨਵੇਂ ਕਮਰਿਆਂ ਦੀ ਉਸਾਰੀ ਕੀਤੀ ਜਾਵੇ ਤਾਂ ਜੋ ਬੱਚੇ ਦਾਖ਼ਲਿਆਂ ਤੋਂ ਵਾਂਝੇ ਨਾ ਰਹਿ ਸਕਣ। ਆਗੂਆਂ ਨੇ ਕਿਹਾ ਹੈ ਕਿ ਆਦਰਸ਼ ਸਕੂਲਾਂ ਦੇ ਆਏ ਸੌ ਪ੍ਰਤੀਸ਼ਤ ਨਤੀਜਿਆਂ ਨੇ ਮਾਪਿਆਂ ਤੇ ਬੱਚਿਆਂ ਨੂੰ ਹੋਰ ਆਪਣੇ ਵੱਲ ਖਿੱਚਿਆ ਹੈ। ਜਦਕਿ ਸਕੂਲਾਂ ਵਿੱਚ ਇਮਾਰਤਾਂ/ਕਮਰਿਆਂ ਦੀ ਘਾਟ ਹੋਣ ਕਰਕੇ ਦਾਖਲਿਆਂ ਖੁਣੋਂ ਨਿਰਾਸ਼ ਮੁੜਨਾ ਪੈ ਰਿਹਾ ਹੈ। ਉਨ੍ਹਾਂ ਆਦਰਸ਼ ਸਕੂਲਾਂ ਵਿੱਚ ਹੋਰ ਇਮਾਰਤਾਂ/ਕਮਰੇ ਤੁਰੰਤ ਉਸਾਰਨ ਦੀ ਮੰਗ ਕੀਤੀ ਹੈ।
No comments:
Post a Comment