ਐਸ ਏ ਐਸ ਨਗਰ, 22 ਮਈ : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋੋਂ ਸਾਲ 2023-24 ਦੇ ਸੈਸ਼ਨ ਦੌੌਰਾਨ ਸਪੋੋਰਟਸ ਵਿੰਗ ਸਕੂਲਾਂ ਵਿਚ ਖਿਡਾਰੀਆਂ ਨੂੰ ਦਾਖਲ ਕਰਨ ਲਈ 24 ਅਤੇ 25 ਮਈ ਨੂੰ ਲੜਕੇ-ਲੜਕੀਆਂ ਦੇ ਟਰਾਇਲ ਬਹੁ-ਮੰਤਵੀਂ ਖੇਡ ਸਟੇਡੀਅਮ ਸੈਕ: 78, ਐਸ.ਏ.ਐਸ ਨਗਰ (ਨੇੜੇ ਸਿੰਘ ਸ਼ਹੀਦਾਂ ਗੁਰਦੁਆਰਾ ਸਾਹਿਬ) ਵਿਖੇ ਕਰਵਾਏ ਜਾਣਗੇ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਟਰਾਇਲਾਂ ਵਿੱਚ ਅਥਲੈਟਿਕਸ, ਬੈਡਮਿੰਟਨ, ਤੈਰਾਕੀ, ਹੈਂਡਬਾਲ, ਫੁਟਬਾਲ ਅਤੇ ਵਾਲੀਬਾਲ ਖੇਡਾਂ ਸ਼ਾਮਿਲ ਹਨ।
ਉਨਾਂ ਅੱਗੇ ਦੱਸਿਆ ਕਿ ਦਾਖਲੇ ਲਈ ਖਿਡਾਰੀਆਂ ਦੀ ਯੋਗਤਾ ਲਈ ਖਿਡਾਰੀ/ਖਿਡਾਰਨ ਦਾ ਜਨਮ (ਅੰ-14) ਲਈ 01-01-2010, (ਅੰ-17) ਲਈ 01-01-2007, (ਅੰ-19) ਲਈ 01-01-2005 ਜਾਂ ਇਸ ਤੋੋਂ ਬਾਅਦ ਦਾ ਹੋੋਣਾ ਚਾਹੀਦਾ ਹੈ।
ਉਨਾਂ ਦੱਸਿਆ ਕਿ ਖਿਡਾਰੀ ਵਲੋੋਂ ਜ਼ਿਲ੍ਹਾ ਪੱਧਰ ਕੰਪੀਟੀਸ਼ਨਾਂ ਵਿਚ ਪਹਿਲੀਆਂ ਤਿੰਨ ਪੁਜੀਸ਼ਨਾਂ ਵਿਚੋੋਂ ਕੋੋਈ ਇਕ ਪੁਜੀਸ਼ਨ ਪ੍ਰਾਪਤ ਕੀਤੀ ਹੋੋਵੇ ਜਾਂ ਉਸ ਵਲੋੋਂ ਸਟੇਟ ਪੱਧਰ ਕੰਪੀਟੀਸ਼ਨ ਵਿਚ ਭਾਗ ਲਿਆ ਹੋਵੇ। ਇਸ ਤੋੋਂ ਇਲਾਵਾ ਟਰਾਇਲ ਦੇ ਅਧਾਰ 'ਤੇ ਨਵੇਂ ਖਿਡਾਰੀ ਵੀ ਵਿਚਾਰੇ ਜਾ ਸਕਦੇ ਹਨ।
ਉਨਾਂ ਦੱਸਿਆ ਕਿ ਖਿਡਾਰੀ ਫਿਜੀਕਲੀ ਅਤੇ ਮੈਡੀਕਲੀ ਫਿੱਟ ਹੋਵੇ। ਇਸ ਦੇ ਨਾਲ ਹੀ ਉਨ੍ਹਾਂ ਜਾਣਕਾਰੀ ਦਿੱਤੀ ਕਿ ਚੁਣੇ ਗਏ ਡੇ-ਸਕਾਲਰ ਖਿਡਾਰੀਆ ਨੂੰ 100 ਰੁਪਏ ਪ੍ਰਤੀ ਦਿਨ ਪ੍ਰਤੀ ਖਿਡਾਰੀ ਦੀ ਦਰ ਨਾਲ ਖੁਰਾਕ/ਰਿਫਰੈਸ਼ਮੈਂਟ, ਖੇਡ ਸਮਾਨ ਅਤੇ ਕੋੋਚਿੰਗ ਮੁਹੱਈਆ ਕਰਵਾਈਆ ਜਾਵੇਗਾ।
ਉਨਾਂ ਦੱਸਿਆ ਕਿ ਯੋਗ ਖਿਡਾਰੀ 24 ਅਤੇ 25 ਮਈ ਨੂੰ ਖੇਡ ਭਵਨ ਸੈਕਟਰ 78 ਵਿਖੇ ਸਵੇਰੇ 8:00 ਵਜੇ ਰਜਿਸਟਰੇਸ਼ਨ ਲਈ ਜਿਲ੍ਹਾ ਖੇਡ ਅਫਸਰ ਐਸ ਏ ਐਸ ਨਗਰ ਨੂੰ ਰਿਪੋਰਟ ਕਰਨ, ਦਾਖਲਾ ਫਾਰਮ ਟਰਾਇਲਾਂ ਵਾਲੇ ਦਿਨ ਜਾਂ ਉਸ ਤੋੋਂ ਪਹਿਲਾਂ ਜਿਲ੍ਹਾ ਖੇਡ ਦਫਤਰ ਤੋੋਂ ਮੁਫਤ ਲਏ ਜਾ ਸਕਦੇ ਹਨ, ਭਾਗ ਲੈਣ ਵਾਲੇ ਖਿਡਾਰੀ ਜਨਮ ਅਤੇ ਖੇਡ ਪ੍ਰਾਪਤੀਆਂ ਦੇ ਅਸਲ ਸਰਟੀਫਿਕੇਟ ਅਤੇ ਉਨ੍ਹਾਂ ਦੀਆਂ ਕਾਪੀਆਂ ਸਮੇਤ 3 ਤਾਜਾ ਪਾਸਪੋੋਰਟ ਸਾਈਜ਼ ਫੋੋਟੋਆਂ ਲੈ ਕੇ ਆਉਣ। ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਕਿਸੇ ਵੀ ਭਾਗ ਲੈਣ ਵਾਲੇ ਖਿਡਾਰੀ/ਖਿਡਾਰਨ ਨੂੰ ਟੀ.ਏ. /ਡੀ.ਏ. ਨਹੀਂ ਦਿੱਤਾ ਜਾਵੇਗਾ।
No comments:
Post a Comment