ਮਾਜਰੀ 10 ਮਈ : ਕੈਬਨਿਟ ਮੰਤਰੀ ਮੈਡਮ ਅਨਮੋਲ ਗਗਨ ਮਾਨ ਦੀ ਟੀਮ ਵੱਲੋਂ ਖਿਜ਼ਰਾਬਾਦ ਵਿਖੇ ਸਫਾਈ ਅਭਿਆਨ ਤਹਿਤ ਪਿੰਡ ਦੇ ਕੂੜੇ ਅਤੇ ਕਰਕਟ ਦੀ ਖਾਦ ਬਣਾਉਣ ਲਈ 14 ਲੱਖ ਰੁਪਏ ਦੀ ਲਾਗਤ ਨਾਲ ਤਰਲ ਵੇਸਟ ਮੈਨੇਜਮੈਂਟ ਸਕੀਮ ਅਧੀਨ ਕੰਮ ਦੀ ਸੁਰੂਆਤ ਕੀਤੀ ਗਈ। ਇਸ ਪ੍ਰਾਜੈਕਟ ਦਾ ਉਦਘਾਟਨ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਦੇ ਪਿਤਾ ਸ. ਜੋਧਾ ਸਿੰਘ ਮਾਨ ਨੇ ਖਿਜਰਾਬਾਦ ਵਿਖੇ ਕੀਤਾ।
ਜੋਧਾ ਸਿੰਘ ਮਾਨ ਨੇ ਦੱਸਿਆ ਕਿ ਆਈ ਸੀ ਆਈ ਸੀ ਆਈ ਅਤੇ ਰਾਊਂਡ ਗਲਾਸ ਫਾਊਂਡੇਸ਼ਨ ਮੁਹਾਲੀ ਨਾਲ ਕਨਵਰਜੈਂਸ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ-ਵੱਖਰਾ ਰੱਖਣ ਲਈ 250 ਕੂੜੇਦਾਨ ਵੰਡੇ ਗਏ। ਇਸ ਪ੍ਰਰੋਜੈਕਟ ਅਧੀਨ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰੇ ਪਿੱਟਾਂ ਰਾਹੀਂ ਤਕਨੀਕੀ ਤੌਰ 'ਤੇ ਖਾਦ ਬਣਾਉਣ ਦੇ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਖਾਦ ਤੋਂ ਆਮਦਨ ਵੀ ਪ੍ਰਰਾਪਤ ਕੀਤੀ ਜਾਵੇਗੀ ਅਤੇ ਕੂੜਾ ਹਰ ਘਰ 'ਚੋਂ ਸ਼ਹਿਰਾਂ ਦੀ ਤਰਾਂ ਰੇਹੜੀ ਵਾਲੇ ਵੱਲੋਂ ਇੱਕਠਾ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਲਕੇ ਵਿਚ ਆਈ ਸੀ ਆਈ ਸੀ ਆਈ ਫਾਊਂਡੇਸ਼ਨ ਵੱਲੋਂ ਪਿੰਡ ਕਾਦੀ ਮਾਜਰਾ, ਭਗਿੰਡੀ ਅਤੇ ਢਕੋਰਾ ਕਲਾਂ ਵਿਖੇ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਪਾਉਣ ਲਈ ਰੈਣ ਵਾਟਰ ਹਾਰਵੈਸਟਿੰਗ ਸਿਸਟਮ ਲਗਾਏ ਗਏ ਅਤੇ ਪਿੰਡ ਕੁੱਬਾਹੇੜੀ, ਢਕੋਰਾ ਕਲ੍ਾਂ,ਪਲਹੇੜੀ ਵਿੱਚ 3 ਕਿਲੋਵਾਟ ਦੇ ਸੋਲਰ ਪੈਨਲ ਲਗਾਏ ਗਏ। ਸਮਾਗਮ ਦੌਰਾਨ ਜੋਧਾ ਸਿੰਘ ਮਾਨ ਨੇ ਗਲਾਸ ਫੈਡਰੇਸ਼ਨ ਅਤੇ ਆਈ ਸੀ ਆਈ ਸੀ ਫਾਊਂਡੇਸ਼ਨ ਦਾ ਧੰਨਵਾਦ ਕੀਤਾ।
ਕੈਪਸ਼ਨ - ਖਿਜਰਾਬਾਦ ਵਿਖੇ ਤਰਲ ਵੇਸਟ ਮੈਨੇਜਮੈਂਟ ਸਕੀਮ ਦਾ ਉਦਘਾਟਨ ਕਰਦੇ ਸ. ਜੋਧਾ ਸਿੰਘ ਮਾਨ।
ਕੈਪਸਨ- ਖਿਜਰਾਬਾਦ ਵਿਖੇ ਸਫਾਈ ਸਬੰਧੀ ਜਾਗਰੂਕ ਕਰਦੇ ਹਾਕਮ ਸਿੰਘ ਵਾਲੀਆਂ।
No comments:
Post a Comment