ਚੰਡੀਗੜ੍ਹ, ਮਈ 11: ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਆਪ ਸਰਕਾਰ ਤੇ ਤੰਜ ਕਸਦਿਆਂ ਕਿਹਾ ਕਿ 6 ਦਿਨਾਂ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਵਿੱਚ ਤੀਜੇ ਧਮਾਕੇ ਦੀ ਖ਼ਬਰ ਸੁਣਨਾ ਬਹੁਤ ਮੰਦਭਾਗਾ ਹੈ, ਜੋ ਕਿ ਸਿਧੇ ਤੋਰ ਤੇ ਆਪ ਸਰਕਾਰ ਦੀ ਇੰਟੈਲੀਜੈਂਸ ਫੇਲੀਅਰ ਵੱਲ ਇਸ਼ਾਰਾ ਕਰਦਾ ਹੈ। ਸਿੱਧੂ ਨੇ ਸਵਾਲ ਕੀਤਾ ਕਿ ਇਹ ਸਾਰੇ ਧਮਾਕੇ ਸ੍ਰੀ ਦਰਬਾਰ ਸਾਹਿਬ ਦੇ ਆਸਪਾਸ ਹੀ ਕਿਉਂ ਹੋ ਰਹੇ ਹਨ? ਸਿੱਧੂ ਨੇ ਕਿਹਾ ਇਸ ਦੀ ਜਾਂਚ ਕੇਂਦਰੀ ਏਜੇਂਸੀਆਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਇਹੋ ਜਿਹੇ ਗੰਭੀਰ ਮਸਲਿਆਂ ਨੂੰ ਹੱਲ ਕਰਨਾ ਆਪ ਸਰਕਾਰ ਦੇ ਬੱਸ ਦਾ ਨਹੀਂ ਹੈ।
ਸਿੱਧੂ ਕੇ ਕਿਹਾ ਕਿ ਇੰਜ ਜਾਪਦਾ ਹੈ ਜਿਵੇਂ ਕੁਝ ਤਾਕਤਾਂ ਪੰਜਾਬ ਦੇ ਮਾਹੌਲ ਨੂੰ ਖ਼ਰਾਬ ਕਰਨ ਦੇ ਮਨਸੂਬੇ ਨਾਲ ਕੰਮ ਕਰ ਰਹੀਆਂ ਹਨ। ਸਿੱਧੂ ਨੇ ਕਿਹਾ ਹੈਰਾਨੀ ਦੀ ਗੱਲ ਹੈ ਕਿ ਇਹ ਤਾਕਤਾਂ ਆਪਣੇ ਮਨਸੂਬਿਆਂ ਨੂੰ ਬੇਖੌਫ਼ ਤਰੀਕੇ ਨਾਲ ਅੰਜਾਮ ਵੀ ਦੇ ਰਹੀਆਂ ਹਨ। ਪਰ ਬਦਕਿਸਮਤੀ ਨਾਲ ਇਹ ਧਮਾਕੇ ਵੀ ਸਰਕਾਰ ਨੂੰ ਗੂੜ੍ਹੀ ਨੀਂਦ ਤੋਂ ਨਹੀਂ ਜਗਾ ਸਕੇ। ਸ੍ਰੀ ਦਰਬਾਰ ਸਾਹਿਬ ਦੇ ਆਸ ਪਾਸ ਦੀ ਥਾਂਵਾਂ ਪੰਜਾਬ ਦੇ ਲੋਕਾਂ ਲਈ ਪਵਿੱਤਰ ਹਨ ਜੇ ਇਹ ਧਮਾਕਿਆਂ ਨਾਲ ਕੋਈ ਵੱਡਾ ਨੁਕਸਾਨ ਹੋ ਜਾਂਦਾ ਤਾਂ ਪੰਜਾਬ ਦਾ ਮਹੌਲ ਬਹੁਤ ਜ਼ਿਆਦਾ
No comments:
Post a Comment