SBP GROUP

SBP GROUP

Search This Blog

Total Pageviews

ਰੈੱਡ ਕਰਾਸ ਵੱਲੋਂ ਪ੍ਰਬੰਧਕੀ ਕੰਪਲੈਕਸ ਵਿਖੇ ਖੂਨਦਾਨ ਕੈਂਪ

ਐਸ.ਏ.ਐਸ ਨਗਰ,10 ਮਈ  : ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਦੀ ਅਗਵਾਈ ਹੇਠ  ਰੈੱਡ ਕਰਾਸ  ਵੱਲੋਂ ਵਿਸ਼ਵਾਸ ਫਾਉਡੇਸ਼ਨ, ਪੰਚਕੂਲਾ ਅਤੇ ਸਾਂਝ ਮੋਹਾਲੀ ਪੁਲਿਸ ਦਫਤਰ ਦੇ ਸਹਿਯੋਗ ਨਾਲ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ। ਬਲੱਡ ਬੈਂਕ ਸਿਵਲ ਹਸਪਤਾਲ ਫੇਜ਼-06 ਮੋਹਾਲੀ ਦੀ ਟੀਮ ਵੱਲੋਂ ਸਵੇਰੇ 10:00 ਵਜੇ ਤੋਂ 2:00 ਵਜੇ ਤਕ ਖੂਨ ਇੱਕਤਰ ਕੀਤਾ ਗਿਆ। ਇਸ ਮੌਕੇ 60 ਖੂਨਦਾਨੀਆਂ ਵਲੋਂ ਖੂਨਦਾਨ ਕੀਤਾ ਗਿਆ। 



ਇਸ ਕੈਂਪ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਵਨੀਤ ਕੌਰ, ਪੀ.ਸੀ.ਐਸ, ਐਸ.ਪੀ. ਹੈਡਕੁਆਟਰ/ਡੀ.ਸੀ.ਪੀ.ਓ. ਅਜਿੰਦਰ ਸਿੰਘ (ਪੀ.ਪੀ.ਐਸ.), ਸੀ.ਐਮ.ਓ. ਫੀਲਡ ਅਫਸਰ  ਇੰਦਰ ਪਾਲ, ਪੀ.ਸੀ.ਐਸ ਅਤੇ ਵਿਸ਼ਵਾਸ ਫਾਊਂਡੇਸ਼ਨ ਐਨ.ਜੀ.ਓ. ਦੀ ਟੀਮ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਦੇ ਨਾਲ ਹੀ ਇਸ ਕੈਂਪ ਵਿੱਚ ਰੈਡ ਕਰਾਸ, ਸਾਂਝ ਮੋਹਾਲੀ ਪੁਲਿਸ ਦਫਤਰ ਅਤੇ ਵਿਸ਼ਵਾਸ ਫਾਉਡੇਸ਼ਨ ਦੀ ਟੀਮ ਵਲੋਂ ਖੂਨਦਾਨੀਆਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ, ਸਰਟੀਫਿਕੇਟ ਅਤੇ ਰਿਫਰੇਸ਼ਮੈਟ ਵੀ ਦਿੱਤੀ ਗਈ।


 ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਵਨੀਤ ਕੌਰ  ਵੱਲੋਂ ਖੂਨਦਾਨੀਆਂ ਨੂੰ ਬੈਜ ਲਗਾ ਕੇ ਉਨ੍ਹਾਂ ਨੂੰ ਵੱਧ ਤੋਂ ਵੱਧ ਖੂਨ ਦਾਨ ਕਰਨ ਲਈ ਉਤਸ਼ਾਹਿਤ ਕੀਤਾ ਗਿਆ। ਕੈਂਪ ਵਿੱਚ ਆਮ ਪਬਲਿਕ ਦੇ ਨਾਲ—ਨਾਲ ਮੋਹਾਲੀ ਪੁਲਿਸ ਦਫਰਤਾਂ ਵਿੱਚ ਕੰਮ ਕਰ ਰਹੇ ਮੁਲਾਜਮਾਂ ਵਲੋਂ ਵੀ ਖੂਨਦਾਨ ਕੀਤਾ ਗਿਆ।


ਇਸ ਮੌਕੇ ਰੈਡ ਕਰਾਸ ਦੀ ਟੀਮ ਵੱਲੋਂ ਦੱਸਿਆ ਗਿਆ ਕਿ ਕੁਝ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ ਖੂਨਦਾਨ ਕਰਕੇ ਕੋਈ ਕਮਜ਼ੋਰੀ ਨਹੀਂ ਆਉਂਦੀ, ਬਲਕਿ ਹਰ ਕਿਸੇ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਖੂਨਦਾਨ ਨਾਲ ਲੋੜਵੰਦਾਂ ਦੀ ਮਦਦ ਦੇ ਨਾਲ—ਨਾਲ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਖੂੁਨਦਾਨ ਕਰਨਾ ਇੱਕ ਨੇਕ ਕੰਮ ਹੈ ਅਤੇ ਮਾਨਵਤਾ ਦੀ ਸੇਵਾ ਵਿੱਚ ਆਉਦਾ ਹੈ। ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ਹੈ ਕਿਉਂਕਿ ਖੂਨ ਕਿਸੇ ਦਵਾਈ ਆਦਿ ਤੋਂ ਤਿਆਰ ਨਹੀਂ ਕੀਤਾ ਜਾ ਸਕਦਾ। ਇਸ ਸਾਲ ਰੈਡ ਕਰਾਸ ਸ਼ਾਖਾ ਵਲੋਂ 5000 ਬਲੱਡ ਯੂਨਿਟ ਇੱਕਤਰ ਕਰਨ ਦਾ ਟੀਚਾ ਰੱਖਿਆ ਗਿਆ ਹੈ ਅਤੇ ਰੈਡ ਕਰਾਸ ਦੀਆਂ ਚਲਾਈਆਂ ਜਾ ਰਹੀਆ ਗਤੀਵਿਧੀਆਂ ਜਿਵੇ ਕਿ ਫਸਟ ਏਡ ਟਰੇਨਿੰਗ, ਪੇਸ਼ੰਟ ਕੇਅਰ ਅਟੈਡੈਂਟ ਸਰਵਿਸ, ਜਨ ਔਸ਼ਧੀ ਸਟੋਰਾਂ ਦੀਆਂ ਸਹੂਲਤਾ ਬਾਰੇ ਆਮ ਜਨਤਾ ਨੂੰ ਜਾਣੂ ਕਰਵਾਇਆ ਗਿਆ।


  ਰੈਡ ਕਰਾਸ ਦੀ ਟੀਮ ਵਲੋਂ ਆਮ ਜਨਤਾ ਨੂੰ ਅਪੀਲ ਕੀਤੀ ਗਈ ਕਿ ਸਾਨੂੰ ਵੱਧ ਤੋਂ ਵੱਧ ਖੂਨਦਾਨ ਕੈਂਪ ਲਗਾਉਣੇ ਚਾਹੀਦੇ ਹਨ ਅਤੇ ਜੇਕਰ ਕਿਸੇ ਸੰਸਥਾ ਜਾਂ ਐਨ.ਜੀ.ਓ. ਨੂੰ ਕੈਂਪ ਲਗਾਉਣ ਲਈ ਕਿਸੇ ਸਹਿਯੋਗ ਦੀ ਲੋੜ ਹੈ ਤਾਂ ਉਹ ਰੈਡ ਕਰਾਸ ਸ਼ਾਖਾ ਨਾਲ ਸੰਪਰਕ ਕਰ ਸਕਦੀ ਹੈ। ਰੈਡ ਕਰਾਸ ਸ਼ਾਖਾ ਸੰਸਥਾ/ਐਨ.ਜੀ.ਓ. ਦੀ ਮਦਦ ਕਰਨ ਲਈ ਹਮੇਸ਼ਾਂ ਤੱਤਪਰ ਰਹੇਗੀ।

No comments:


Wikipedia

Search results

Powered By Blogger