ਵਕਫ਼ ਬੋਰਡ ਦੇ ਪ੍ਰਸ਼ਾਸਕ ਵਲੋਂ ਮੁਸਲਿਮ ਭਾੲੀਚਾਰੇ ਨਾਲ ਕੀਤੀ ਜਾ ਰਹੀ ਧੱਕੇਸ਼ਾਹੀ ਮਨਜੂਰ ਨਹੀਂ : ਮੁਸਲਿਮ ਭਾਈਚਾਰਾ
ਮੋਹਾਲੀ, 15 ਮਈ : ਮੋਹਾਲੀ ਇਲਾਕੇ ਦੇ ਮੁਸਲਮਾਨਾਂ ਦੀਆਂ ਵਿਰਾਸਤੀ ਅਤੇ ਧਾਰਮਿਕ ਜਾਇਦਾਦਾਂ ਦੇ ਸੰਭਾਲ ਲੲੀ ਬਣੀ ਇੰਤਜਾਮੀਆਂ ਕਮੇਟੀ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨਾਲ ਇਨਸਾਫ ਨਾ ਕੀਤਾ ਗਿਆ ਤਾਂ ਮੋਹਾਲੀ ਜ਼ਿਲ੍ਹੇ ਦਾ ਮੁਸਲਮਾਨ ਭਾੲੀਚਾਰਾ 22 ਮੲੀ ਦਿਨ ਸੋਮਵਾਰ ਨੂੰ ਡਿਪਟੀ ਕਮਿਸ਼ਨਰ ਮੋਹਾਲੀ ਦੇ ਦਫਤਰ ਸਾਹਮਣੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ ਜਾਵੇਗਾ।
ਇਹ ਐਲਾਨ ਅੱਜ ਇਥੇ ਮੋਹਾਲੀ ਪੈ੍ਰਸ ਕਲੱਬ ਵਿਖੇ ਕਮੇਟੀ ਦੇ ਸਾਬਕਾ ਮੈਂਬਰ ਮੁਸਲਿਮ ਵਿਕਾਸ ਬੋਰਡ ਪੰਜਾਬ ਸਰਕਾਰ ਡਾ. ਅਨਵਰ ਹੁਸੈਨ ਅਤੇ ਬਹਾਦੁਰ ਖਾਨ ਧਬਲਾਨ ਮੈਂਬਰ ਘੱਟ ਗਿਣਤੀ ਕਮਿਸ਼ਨ ਅਤੇ ਚੇਅਰਮੈਨ ਮੁਸਲਿਮ ਮਹਾਂਸਭਾ ਪੰਜਾਬ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿੰਡ ਮੋਹਾਲੀ ਦੇ ਪਿੰਡ ਭਾਗੋਮਾਜਰਾ, ਸੈਕਟਰ 109 ਵਿਖੇ ਕਬਰਸਤਾਨ ਦੀ 3 ਕਨਾਲ 7 ਮਰਲੇ ਜ਼ਮੀਨ ਨੂੰ ਪੰਜਾਬ ਵਕਫ਼ ਬੋਰਡ ਵਲੋਂ ਕਿਸੇ ਹੋਰ ਵਿਅਕਤੀ ਦੇ ਨਾਮ ਉਤੇ ਕੁਝ ਹਿੱਸਾ ਅਲਾਟ ਕਰ ਦਿਤਾ ਗਿਆ ਹੈ, ਜਿਸ ਦੇ ਇਲਾਕੇ ਦੇ ਮੁਸਲਮਾਨਾਂ ਵਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਪਹਿਲਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇਕ ਮਸਜਿਦ ਵੀ ਕਿਸੇ ਹੋਟਲ ਦੇ ਮਾਲਕ ਨੂੰ ਅਤੇ ਪਟਿਆਲਾ ਵਿਖੇ ਇੱਕ ਕਬਰਸਿਤਾਨ ਦੀ ਥਾਂ ਕਿਰਾੲੇ /ਲੀਜ਼ ਉਤੇ ਦੇ ਦਿੱਤੀ ਗੲੀ ਸੀ, ਜਿਸ ਦਾ ਭਾੲੀਚਾਰੇ ਵਲੋਂ ਵਿਰੋਧ ਕਰਨ ਸਦਕਾ ਰੱਦ ਕਰ ਦਿੱਤੀ ਗੲੀ। ਇਸ ਦੌਰਾਨ ਐਡਵੋਕੇਟ ਅਬਦੁੱਲ ਅਜ਼ੀਜ ਨੇ ਕਿਹਾ ਕਿ ਵਕਫ ਐਕਟ ਮੁਤਾਬਕ ਕਬਰਸਿਤਾਨ ਅਤੇ ਮਸਜਿਦ ਦੀ ਥਾਂ ਨੂੰ ਲੀਜ਼ ਨਹੀਂ ਦਿੱਤੀ ਜਾ ਸਕਦੀ ਹੈ ਅਤੇ ਨਾ ਹੀ ਉਸਦੀ ਨੇਚਰ ਬਦਲੀ ਜਾ ਸਕਦੀ ਹੈ।
ਉਹਨਾਂ ਦੱਸਿਆ ਕਿ ਕਮੇਟੀ ਆਗੂ ਇਸ ਤੋਂ ਪਹਿਲਾਂ ਵਕਫ ਬੋਰਡ ਦੇ ਪ੍ਰਸ਼ਾਸਕ ਸ੍ਰੀ ਐਮ. ਐਫ. ਫਾਰੂਕੀ ਅਤੇ ਮੋਹਾਲੀ ਦੇ ਵਿਧਾਇਕ ਸ. ਕੁਲਵੰਤ ਸਿੰਘ ਨੂੰ ਵੀ ਮਿਲ ਚੁੱਕੇ ਹਾਂ ਪਰ ਸਾਡੇ ਮਸਲੇ ਦਾ ਕੋੲੀ ਹੱਲ ਨਹੀਂ ਨਿਕਲਿਆ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਸਾਰੀਆਂ ਸਰਕਾਰਾਂ ਪੰਜਾਬ ਵਕਫ ਬੋਰਡ ਦੇ ਮੁਖੀ ਪੰਜਾਬ ਤੋਂ ਬਾਹਰਲੇ ਮੁਸਿਲਮ ਅਫਸਰਾਂ ਨੂੰ ਹੀ ਲਾਉਂਦੀਆਂ ਰਹੀਆਂ ਹਨ, ਜਿਨ੍ਹਾਂ ਦਾ ਪੰਜਾਬ ਵਿਚ ਮੁਸਲਮਾਨਾਂ ਦੀਆਂ ਵਿਰਾਸਤੀ ਤੇ ਧਾਰਮਿਕ ਥਾਵਾਂ ਨਾਲ ਕੋੲੀ ਲਗਾਅ ਨਹੀਂ ਹੁੰਦਾ। ਉਹਨਾਂ ਿਕਹਾ ਿਕ ਪੰਜਾਬ ਵਿਚ ਮੁਸਲਮਾਨ ਭਾੲੀਚਾਰੇ ਨਾਲ ਸਬੰਧਤ ਬਹੁਤ ਸਾਰੇ ਮੁਸਲਮਾਨ ਅਫਸਰ ਅਤੇ ਨੇਤਾ ਹਨ, ਜਿਨ੍ਹਾਂ ਨੂੰ ਸਰਕਾਰਾਂ ਹਮੇਸ਼ਾਂ ਅਣਗੌਲਿਆਂ ਕਰਦੀਆਂ ਰਹੀਆਂ ਹਨ।
ਉਹਨਾਂ ਇਹ ਵੀ ਦੱਸਿਆ ਕਿ ਵਕਫ ਬੋਰਡ ਦੀਆਂ ਹਜ਼ਾਰਾਂ ੲੇਕੜ ਉਪਜਾਊ ਜ਼ਮੀਨਾਂ ਨੂੰ ਵਕਫ ਬੋਰਡ ਦੇ ਅਫਸਰ ਆਪਣੇ ਚਹੇਤੇ ਲੋਕਾਂ ਨੂੰ ਦੇ ਦਿੰਦੇ ਹਨ ਜਿਨ੍ਹਾਂ ਤਾ ਠੇਕਾ 3 ਤੋਂ 5 ਹਜ਼ਾਰ ਰੁਪੲੇ ਪ੍ਰਤੀ ੲੇਕੜ ਲਿਆ ਜਾ ਰਿਹਾ ਹੈ, ਜਦੋਂ ਕਿ ਪੰਜਾਬ ਵਿੱਚ ਜ਼ਮੀਨਾਂ ਦਾ ਪ੍ਰਤੀ ੲੇਕੜ 40 ਤੋਂ 50 ਹਜ਼ਾਰ ਰੁਪੲੇ ਪ੍ਰਤੀ ੲੇਕੜ ਿਲਆ ਜਾ ਰਿਹਾ ਹੈ। ਉਹਨਾਂ ਇਹ ਵੀ ਦੋਸ਼ ਲਾਇਆ ਕਿ ਵਕਫ ਬੋਰਡ ਦੇ ਅਫਸਰ ਪਿਛਲੇ ਲੰਮੇ ਸਮੇਂ ਤੋਂ ਵਕਫ ਬੋਰਡ ਦੀਆਂ ਜ਼ਮੀਨਾਂ ਨੂੰ ਖੁਰਦ-ਬੁਰਦ ਕਰਨ ਉਤੇ ਲੱਗੇ ਹੋੲੇ ਹਨ।
ਇਸ ਮੌਕੇ ਉਹਨਾਂ ਨਾਲ ਅਬਦੁਲ ਗਫਾਰ ਪ੍ਰਧਾਨ ਇੰਤਜਾਮੀਆਂ ਕਮੇਟੀ ਸੈਕਟਰ 109, ਅਮਜਦ ਚੌਧਰੀ, ਰੌਸ਼ਨ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ ਸਨੇਟਾ, ਸੁਦਾਗਰ ਖਾਨ ਸਬਕਾ ਪ੍ਰਧਾਨ ਮੁਸਲਿਮ ਵੈਲਫੇਅਰ ਕਮੇਟੀ ਮਟੌਰ, ਸਫਲੁ ੳਰ ਰਹਿਮਾਨ ਵਾਇਸ ਪ੍ਰਧਾਨ ਇੰਤਜਾਮੀਆਂ ਕਮੇਟੀ ਸੈਕਟਰ-109, ਅਜ਼ਮੀਲ ਖਾਨ ਜਨਰਲ ਸਕੱਤਰ ਮਸਲਿਮ ਮਹਾਂ ਸਭਾ ਪੰਜਾਬ ਵਸੀਮ ਅਹਿਮਦ, ਜ਼ੁਲਫ਼ਕਾਰ, ਮੁਹੰਮਦ ਆਰਿਫ, ਦਿਲਬਰ ਖਾਨ ਕੁਰੜੀ, ਅਸਲਮ ਪਰਵੇਜ਼, ਅਬਦੁਲ ਸਤਾਰ ਮਲਿਕ ਮੈਂਬਰ ਹੱਜ ਕਮੇਟੀ ਪੰਜਾਬ ਸਰਕਾਰ, ਸਦੀਕ ਮਲਿਕ ਕਬਰਸਤਾਨ ਬਚਾਓ ਫਰੰਟ ਮੁਹਾਲੀ ਚੰਡੀਗੜ੍ਹ ਦੇ ਪ੍ਰਧਾਨ ਮੰਗਤ ਖਾਨ ਝੰਜੇੜੀ ਸਾਬਕਾ ਪ੍ਰਧਾਨ ਪੰਜਾਬ ਰੋਡਵੇਜ, ਮੁਹੰਮਦ ਮੁਸਤਫਾ ਪ੍ਰਧਾਨ ਮੁਸਲਿਮ ਮਹਾਂ ਜ਼ਿਲ੍ਹਾ ਮੋਹਾਲੀ, ਅਬਦੁਲ ਸਤਾਰ ਰਾਏਪੁਰ, ਮੁਹੰਮਦ ਸਲੀਮ, ਮੁਹੰਮਦ ਅਸਲਮ, ਮਹੰਮਦ ਗਲਜਾਰ ਸਨੇਟਾ, ਮੁਹੰਮਦ ਦਿਲਦਾਰ ਸਨੇਟਾ, ਧਰਮ ਪਾਲ ਮੱਛਲੀ ਕਲਾਂ ਆਦਿ ਹਾਜ਼ਰ ਸਨ।
No comments:
Post a Comment