ਮੋਹਾਲੀ, 13 ਮਈ : ਅੱਜ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ, ਮੋਹਾਲੀ ੨੪ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਇਸ ਦੌਰਾਨ ਪੰਜਾਬ ਦੇ ਵਕੀਲਾਂ ਵਲੋਂ ਸਹਿਯੋਗ ਦੇਣ ਸਦਕਾ ਮੋਹਾਲੀ ਦੇ ਫੇਜ਼ ੧ ਵਿਚ ਲੱਗੇ ਇਸ ਧਰਨੇ ਨੂੰ ਹੋਰ ਵੀ ਮਜ਼ਬੂਤੀ ਮਿਲੀ ਹੈ। ਇਸ ਦੌਰਾਨ ਹਾਜ਼ਰ ਵਕੀਲਾਂ ਨੇ ਸਮੁੱਚੇ ਤੌਰ ਉਤੇ ਧਰਨੇ ਉਪਰ ਬੈਠੇ ਲੋਕਾਂ ਨੂੰ ਪੰਜਾਬ ਵਿਚ ਜਾਅਲੀ ਜਾਤੀ ਸਰਟੀਫਿਕੇਟ ਰੱਦ ਕਰਵਾਉਣ ਲਈ ਭਰਪੂਰ ਸਹਿਯੋਗ ਦਿੱਤਾ।
ਇਸ ਮੌਕੇ ਐਡਵੋਕੇਟ ਤਰਲੋਕ ਸਿੰਘ ਚੌਹਾਨ ਨੇ ਕਿਹਾ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਨੂੰ ਰੱਦ ਕਰਵਾਉਣ ਅਤੇ ਦੋਸ਼ੀਆਂ ਨੂੰ ਕਾਨੂੰਨ ਮੁਤਾਬਕ ਸਜ਼ਾਵਾਂ ਦਿਵਾਉਣ ਲਈ ਹਰ ਪੱਧਰ ਉਤੇ ਸਹਿਯੋਗ ਦਿੱਤਾ ਜਾਵੇਗਾ। ਇਸ ਮੌਕੇ ਵਕੀਲ ਕੇਹਰ ਸਿੰਘ, ਮਹਾਂਦੇਵ ਸਿੰਘ, ਹਰਭਿੰਦਰ ਸਿੰਘ, ਫਕੀਰ ਚੰਦ ਯੂਐਸਏ, ਹਰਨੇਕ ਸਿੰਘ ਚੁੰਨੀ, ਰੇਸ਼ਮ ਸਿੰਘ ਕਾਹਲੋਂ, ਓਪੀ ਇੰਦਲ, ਹਰੀ ਸਿੰਘ, ਸੋਹਨ ਸਿੰਘ ਆਦਿ ਹਾਜ਼ਰ ਸਨ।
ਇਸ ਮੌਕੇ ਪ੍ਰੋ: ਹਰਨੇਕ ਸਿੰਘ ਨੇ ਧਰਨੇ ਵਿਚ ਹਾਜ਼ਰ ਸਾਰੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਾਅਲੀ ਜਾਤੀ ਸਰਟੀਫਿਕੇਟਾਂ ਦੇ ਘੋਰ ਅਨਿਆਂ ਨੇ ਅਨੁਸੂਚਿਤ ਜਾਤੀ ਦੇ ਲੋਕਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਇਸ ਮੌਕੇ ਡਾਕਟਰ ਰਿਤੂ ਜੀ ਦਿੱਲੀ ਯੂਨੀਵਰਸਿਟੀ ਤੋਂ ਉਚੇਚੇ ਤੌਰ ਉਤੇ ਆ ਕੇ ਪੰਜਾਬ ਵਿਚ ਜਾਅਲੀ ਜਾਤੀ ਸਰਟੀਫਿਕੇਟ ਦੇ ਕੋਹੜ ਨੂੰ ਖਤਮ ਕਰਨ ਅਤੇ ਅੱਗੇ ਤੋਂ ਇਹਨਾਂ ਦੇ ਬਣਨ ਨੂੰ ਰੋਕਣ ਲਈ ਵਿਗਿਆਨਕ ਤਰੀਕਾ, ਲੋਕਾਂ ਦਾ ਏਕਾ ਹੀ ਦੱਸਿਆ। ਇਸ ਮੌਕੇ ਸਟੇਜ਼ ਦਾ ਸੰਚਾਲਨ ਪਿ੍ਰੰਸੀਪਲ ਸਰਬਜੀਤ ਸਿੰਘ ਨੇ ਬਾਖੂਬੀ ਕੀਤਾ।
No comments:
Post a Comment