ਜਲੰਧਰ, 5 ਮਈ : ਆਮ ਆਦਮੀ ਪਾਰਟੀ ਵਲੋਂ ਜਲੰਧਰ ਜ਼ਿਮਨੀ ਚੋਣ ਨੂੰ ਲੈਕੇ ਜਾਰੀ ਚੋਣ ਪ੍ਰਧਾਰ ਦੌਰਾਨ ਸਮਾਲ ਸਕੇਲ ਇੰਡਸਟਰੀਜ਼ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਵੱਲੋਂ ਲੈਦਰ ਕੰਪਲੈਕਸ ਜਲੰਧਰ ਵਿਖੇ ਜਲੰਧਰ ਦੇ ਵਪਾਰੀਆਂ ਨਾਲ ਮੀਟਿੰਗ ਕੀਤੀ ਗਈ, ਜਿਸ ਵਿੱਚ ਉਨ੍ਹਾਂ ਵੱਲੋਂ ਸੂਬੇ ਦੀ ਮਾਨ ਸਰਕਾਰ ਵੱਲੋਂ ਵਪਾਰੀਆਂ ਨਾਲ ਕੀਤੇ ਸਾਰੇ ਵਾਅਦਿਆਂ ਨੂੰ ਪੂਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੇ ਵਪਾਰੀਆਂ ਪ੍ਰਤੀ ਮੁੱਖ ਮੰਤਰੀ ਮਾਨ ਸਾਹਿਬ ਬਹੁਤ ਗੰਭੀਰ ਹਨ। ਵਪਾਰੀਆਂ ਨੂੰ ਪੰਜਾਬ ਵਿੱਚ ਕੰਮ ਕਰਨ ਲਈ ਵਧੀਆ ਮਾਹੌਲ ਦਿੱਤਾ ਜਾ ਰਿਹਾ ਹੈ, ਜਿਸਨੂੰ ਲੈਕੇ ਸੂਬੇ ਵਿੱਚ ਮਾਫ਼ੀਆ ਰਾਜ ਖਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਰਕਾਰ ਐਨਓਸੀਜ ਲੈਣ ਦਾ ਕੰਮ ਵੀ ਖਤਮ ਕਰਨ ਜਾ ਰਹੀ ਹੈ।
ਸਰਦਾਰ ਦਲਵੀਰ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਨੂੰ 'ਫੂਡ ਬਾਊਲ' ਨਾਲ ਜਾਣਿਆ ਜਾਂਦਾ ਹੈ। ਦੇਸ਼ ਦੀ ਜੀਡੀਪੀ ਦੇ ਮੁਕਾਬਲੇ ਇਕੱਲੇ ਪੰਜਾਬ ਦੀ ਜੀਡੀਪੀ ਹੀ 3 ਪ੍ਰਤੀਸ਼ਤ ਹੈ। ਪੰਜਾਬ ਟੈਕਸਟਾਇਲ, ਫੂਡ ਪ੍ਰੋਸੈਸਿੰਗ,ਆਟੋ ਅਤੇ ਟੂਲਜ, ਹੈਂਡ ਟੂਲਜ,ਸਾਈਕਲ ਟੂਲਜ, ਆਈਟੀ, ਟੂਰਿਜਮ,80 ਪ੍ਰਤੀਸ਼ਤ ਟਰੈਕਟਰ ਪੈਂਦਾ ਕਰਨ ਦੀ ਹੱਬ ਹੈ। ਉਨ੍ਹਾਂ ਕਿਹਾ ਕਿ ਜਲੰਧਰ ਨੂੰ ਦੁਨੀਆਂ ਵਿੱਚ ਸਪੋਰਟਸ ਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਜੋ ਕਿ ਸਪੋਰਟਸ ਦੀ ਹੱਬ ਹੈ। ਆਉਣ ਵਾਲੇ ਸਮੇਂ ਵਿੱਚ ਪੰਜਾਬ ਸਰਕਾਰ ਜਲਦੀ ਹੀ ਈਵੀ ਪਾਲਿਸੀ ਰਾਹੀਂ ਵਪਾਰੀਆਂ ਲਈ ਇੱਕ ਵੱਡੀ ਖੁਸ਼ਖਬਰੀ ਲਿਆ ਰਹੀ ਹੈ, ਜਿਸ ਵਿੱਚ ਅਸੀਂ ਸਟੈਂਪ ਪੇਪਰ ਦੀ ਕਲਰ ਕੋਡਿੰਗ ਕਰਨ ਜਾ ਰਹੇ ਹਾਂ। ਇਸ ਬਾਰੇ ਉਨ੍ਹਾਂ ਦੱਸਿਆ ਕਿ ਜੇਕਰ ਉਹ ਨਵੀਂ ਇੰਡਸਟਰੀ ਲਗਾਉਣ ਲਈ 50 ਏਕੜ ਜ਼ਮੀਨ ਖਰੀਦਦੇ ਹਨ ਤਾਂ ਉਨ੍ਹਾਂ ਨੂੰ ਗ੍ਰੀਨ ਕਲਰ ਦਾ ਸਟੈਂਪ ਪੇਪਰ ਮਿਲੇਗਾ। ਜਿਸ ਤੇ ਕਲੈਕਟਰ ਰੇਟ ਤੋਂ ਇਲਾਵਾ ਸੀਐਲਯੂ ਦੀ ਫੀਸ ਵੀ ਉਸ ਵਿੱਚ ਲਗਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਜੇ ਉਹ ਕਲਰ ਸਟੈਂਪ ਪੇਪਰ ਉਨ੍ਹਾਂ ਕੋਲ ਹੋਵੇਗਾ ਤਾਂ ਉਹ ਦੂਸਰੇ ਦਿਨ ਹੀ ਭੂਮੀ ਪੂਜਨ ਕਰਕੇ ਆਪਣਾ ਕੰਮ ਸ਼ੁਰੂ ਸਕਦੇ ਹੋ।
ਸਰਦਾਰ ਦਲਵੀਰ ਸਿੰਘ ਢਿੱਲੋਂ ਨੇ ਅੱਗੇ ਦੱਸਿਆ ਕਿ ਮਾਨ ਸਰਕਾਰ ਪੰਜਾਬ ਦਾ ਪਾਣੀ ਸਾਫ ਅਤੇ ਬਚਾਉਣ ਲਈ ਜਲਦ ਹੀ ਵਾਟਰ ਟਰੀਟਮੈਂਟ ਪਲਾਂਟ ਲਗਾਉਣ ਜਾ ਰਹੀ ਹੈ। ਉਨ੍ਹਾਂ ਮਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਸ਼ਲਾਘਾਯੋਗ ਕੰਮਾਂ ਬਾਰੇ ਜਾਣੂ ਕਰਵੁਣਦੇ ਹੋਏ ਅੱਗੇ ਦੱਸਿਆ ਕਿ 600 ਯੂਨਿਟ ਬਿਜਲੀ ਮੁਫਤ, 29000 ਸਰਕਾਰੀ ਨੌਕਰੀਆਂ, ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਕੰਮ, 580 ਮੁਹੱਲਾਂ ਕਲੀਨਿਕ ਬਣਾਉਣੇ, ਰਿਸ਼ਵਤਖੋਰੀ 'ਤੇ ਭ੍ਰਿਸ਼ਟਾਚਾਰ ਖਤਮ ਕਰਨਾ ਆਦਿ ਵਾਅਦੇ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਬਾਕੀ ਰਹਿੰਦੇ ਸਾਰੇ ਵਾਅਦੇ ਵੀ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਮੀਟਿੰਗ ਦੌਰਾਨ ਹਾਜ਼ਰ ਵਪਾਰੀਆਂ ਨੂੰ ਜਲੰਧਰ ਜ਼ਿਮਨੀ ਚੋਣ ਲਈ 'ਆਪ' ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਵੋਟਾਂ ਪਾਉਣ ਲਈ ਅਪੀਲ ਕੀਤੀ।
No comments:
Post a Comment