SBP GROUP

SBP GROUP

Search This Blog

Total Pageviews

Friday, June 2, 2023

ਸੀਜੀਸੀ ਲਾਂਡਰਾਂ ਵੱਲੋਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ(ਐਫਡੀਪੀ) ਦਾ ਆਯੋਜਨ

ਖਰੜ 02 ਜੂਨ : ਚੰਡੀਗੜ੍ਹ ਬਿਜ਼ਨਸ ਸਕੂਲ ਆਫ਼ ਮੈਨੇਜਮੈਂਟ (ਸੀਬੀਐਸਏ)ਸੀਜੀਸੀ ਲਾਂਡਰਾਂ ਵੱਲੋਂ ਚੰਡੀਗੜ੍ਹ ਮੈਨੇਜਮੈਂਟ

 ਐਸੋਸੀਏਸ਼ਨ ਦੇ ਸਹਿਯੋਗ ਨਾਲ ਪੰਜ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ (ਐਫਡੀਪੀ) ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ 60 ਤੋਂ ਵੱਧ ਫੈਕਲਟੀ ਮੈਂਬਰਾਂ ਨੇ ਸ਼ਮੂਲੀਅਤ ਕੀਤੀ।



 ਇਸ ਦਾ ਮੁੱਖ ਵਿਸ਼ਾ ਇਮਰਜਿੰਗ ਟਰੈਂਡਸ ਇਨ ਮੈਨੇਜਮੈਂਟ ਐਜੂਕੇਸ਼ਨ ਐਂਡ ਇਨੋਵੇਸ਼ਨ ਰਿਸਰਚ ਮੈਥਡੋਲੋਜੀ ਰਿਹਾ। ਜਿਸ ਦਾ ਮੁੱਖ ਮਕਸਦ ਪ੍ਰਬੰਧਨ ਸਿੱਖਿਆ ਵਿੱਚ ਤਾਜ਼ਾ ਰੁਝਾਨਾਂ ਦੇ ਨਾਲ ਉਨ੍ਹਾਂ ਨੂੰ ਗਤੀ ਪ੍ਰਦਾਨ ਕਰਨ ਦੇ ਨਾਲ-ਨਾਲ ਭਾਗ ਲੈਣ ਵਾਲੇ ਫੈਕਲਟੀ ਦੇ ਖੋਜ ਹੁਨਰ ਨੂੰ ਮਜ਼ਬੂਤ ਕਰਨ ਸਣੇ ਕਈ ਹੋਰ ਉਦੇਸ਼ਾਂ ਜਿਵੇਂ ਕਿ ਉਨ੍ਹਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (ਏਆਈ)ਬਿਜ਼ਨਸ ਇੰਟੈਲੀਜੈਂਸ ਦੀਆਂ ਧਾਰਨਾਵਾਂ ਨਾਲ ਜਾਣੂ ਕਰਵਾਉਣਾਏਐੱਲ ਦੁਆਰਾ ਸੰਚਾਲਿਤ ਟੂਲ ਜਿਵੇਂ ਕਿ ਚੈਟਜੀਪੀਟੀ ਆਦਿ ਅਤੇ ਪ੍ਰਬੰਧਨ ਸਿੱਖਿਆ ਤੇ ਉਨ੍ਹਾਂ ਦਾ ਬਾਅਦ ਦਾ ਪ੍ਰਭਾਵ ਆਦਿ ਦੀ ਪ੍ਰਾਪਤੀ ਕਰਨਾ ਹੈ।ਇਸ ਤੋਂ ਇਲਾਵਾ ਇਹ ਪ੍ਰੋਗਰਾਮ ਫੈਕਲਟੀ ਨੂੰ ਇਸ ਤਰੀਕੇ ਨਾਲ ਸਿਖਲਾਈ ਦੇਣਾ ਤਾਂ ਜੋ ਉਨ੍ਹਾਂ ਨੂੰ ਕਾਰੋਬਾਰ ਪ੍ਰਬੰਧਨ ਵਿੱਚ ਵਰਤੇ ਜਾਣ ਵਾਲੇ ਖੋਜ ਅਤੇ ਤਕਨਾਲੋਜੀ ਸਾਧਨਾਂ ਨਾਲ ਸਬੰਧਤ ਸੰਕਲਪਾਂ ਨੂੰ ਸਿਖਾਉਣ ਵੇਲੇ ਵਿਿਦਆਰਥੀਆਂ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਜੁੜਨ ਵਿੱਚ ਮਦਦ ਕਰੇਗਾ।


ਪ੍ਰੋਗਰਾਮ ਨੂੰ ਇਸ ਤਰੀਕੇ ਨਾਲ ਤਿਆਰ ਕੀਤਾ ਗਿਆ ਜਿਸ ਨਾਲ ਉਦਯੋਗ ਭਰ ਦੇ ਮਾਹਿਰਾਂ ਵੱਲੋਂ ਭਾਗੀਦਾਰਾਂ ਲਈ  ਹੈਂਡ ਆੱਨ ਸਿਖਲਾਈ ਦੇ ਨਾਲ ਨਾਲ ਇੰਟਰਐਕਟਿਵ ਸੈਸ਼ਨਾਂ ਦੀ ਸਹੂਲਤ ਦਿੱਤੀ ਗਈ ਸੀ। ਐਫਡੀਪੀ ਦੇ ਪੰਜ ਦਿਨਾਂ ਦੌਰਾਨ ਬਿਜ਼ਨਸ ਇੰਟੈਲੀਜੈਂਸ ਟੂਲਸਕੁਆਂਟੇਟਿਵ ਰਿਸਰਚ ਵਿੱਚ ਬਾਈਨਰੀ ਡਿਪੈਂਡੇਬਲ ਮਾਡਲਐਸਪੀਐਸਐਸ ਦੀ ਵਰਤੋਂ ਨਾਲ ਡੇਟਾ ਦਾ ਵਿਸ਼ਲੇਸ਼ਣਏਐੱਮਓਐੱਸ ਦੀ ਵਰਤੋਂ ਨਾਲ ਸਟ੍ਰਕਚਰਲ ਇਕੁਏਸ਼ਨ ਮਾਡਲੰਿਗਸਮਾਂ ਪ੍ਰਬੰਧਨ ਅਤੇ ਉਤਪਾਦਕਤਾ ਆਦਿ ਵਿਿਸ਼ਆਂ ਸੰਬੰਧੀ ਚਰਚਾ ਕੀਤੀ ਗਈ।

ਇਸ ਦੌਰਾਨ ਪ੍ਰੋਗਰਾਮ ਦਾ ਸੰਚਾਲਨ ਕਰਨ ਵਾਲੇ ਮੁੱਖ ਬੁਲਾਰਿਆਂ ਅਤੇ ਟ੍ਰੇਨਰਾਂ ਵਿੱਚ ਸ਼੍ਰੀ ਅਭਿਸ਼ੇਕ ਗੁਪਤਾਜਨਰਲ ਸਕੱਤਰ,ਸੀਐੱਮਏਸ਼੍ਰੀਮਤੀ ਰੇਣੂਕਾ ਸਲਵਾਨਸਾਬਕਾ ਪੀਆਰ ਡਾਇਰੈਕਟਰ ਅਤੇ ਸਾਬਕਾ ਡੀਪੀਆਰਪੰਜਾਬ ਯੂਨੀਵਰਸਿਟੀਡਾ. ਨਿਿਤਨ ਅਰੋੜਾਸਹਾਇਕ ਪ੍ਰੋਫੈਸਰਪੀਯੂਚੰਡੀਗੜ੍ਹਪ੍ਰੋ (ਡਾ.) ਦਵਿੰਦਰ ਸ਼ਰਮਾਐਚਪੀਯੂਸ਼ਿਮਲਾਡਾ. ਜੋਸੇਫ ਜੂਡਸੀਟੀਓਕੋਚ ਅਤੇ ਪੋਡਕਾਸਟ ਹੋਸਟਸ਼੍ਰੀ ਅਭਿਨਵ ਮਲਹੋਤਰਾਕਾਰਪੋਰੇਟ ਬ੍ਰਾਂਡ ਮੈਨੇਜਰਜ਼ੈਡਡੀਐੱਲ ਫਾਰਮਾਸ਼੍ਰੀਮਤੀ ਸਾਕਸ਼ੀ ਮਹਿਤਾਪ੍ਰੋਗਰਾਮ ਮੈਨੇਜਰਏਆਈਟੀ ਮੈਨੇਜਮੈਂਟਸੀਯੂਪ੍ਰੋ (ਡਾ.) ਜੀਡੀ ਸ਼ਰਮਾ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡਾ. ਸੰਦੀਪ ਸਿੰਘ ਯੂਏਐਸਐਮ ਆਦਿ ਹਾਜ਼ਰ ਹੋਏ।

ਅੰਤ ਵਿੱਚ ਡਾ ਪੀਐਨ ਹਰੀਕੇਸ਼ਾਕੈਂਪਸ ਡਾਇਰੈਕਟਰ ਸੀਜੀਸੀ ਅਤੇ ਪ੍ਰੋ (ਡਾ) ਰਮਨਦੀਪ ਸੈਣੀਡਾਇਰੈਕਟਰ ਪ੍ਰਿੰਸੀਪਲਸੀਬੀਐਸਏਸੀਜੀਸੀ ਲਾਂਡਰਾਂ ਵੱਲੋਂ  ਦਿੱਤੇ ਧੰਨਵਾਦ ਸੈਸ਼ਨ ਨਾਲ ਐਫਬੀਪੀ ਦੀ ਸਫਲਤਾਪੂਰਵਕ ਸਮਾਪਤੀ ਕੀਤੀ ਗਈ।

No comments:


Wikipedia

Search results

Powered By Blogger