SBP GROUP

SBP GROUP

Search This Blog

Total Pageviews

Sunday, June 4, 2023

ਕੌਮਾਂਤਰੀ ਏਅਰਪੋਰਟ ਵਿਖੇ ਸਵੈ-ਸਹਾਇਤਾ ਸਮੂਹ ਦੇ ਆਊਟਲੈੱਟ ਦਾ ਉਦਘਾਟਨ

 ਪਿੰਡਾਂ ਦੀਆਂ ਔਰਤਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਉਪਰਾਲਾ 

ਐਸ.ਏ.ਐਸ. ਨਗਰ, 04 ਜੂਨ :  ਸ਼ਹੀਦ ਭਗਤ ਸਿੰਘ ਅੰਤਰ-ਰਾਸ਼ਟਰੀ ਹਵਾਈ ਅੱਡਾ ਵਿਖੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਵੱਲੋਂ ਪੀ.ਐਸ.ਆਰ.ਐਲ.ਐਮ. (ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ) ਅਧੀਨ ਸੇਵਾ ਭਲਾਈ ਸਵੈ-ਸਹਾਇਤਾ ਸਮੂਹ (ਪਿੰਡ-ਗੀਗੇ ਮਾਜਰਾ, ਬਲਾਕ-ਮੋਹਾਲੀ) ਦੇ ਆਊਟਲੈੱਟ ਦਾ ਉਦਘਾਟਨ ਕੀਤਾ ਗਿਆ ।

ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਦੱਸਿਆ ਕਿ ਇਸ ਸਮੂਹ ਦੇ ਮੈਬਰਾਂ ਵੱਲੋਂ ਤਿਆਰ ਕੀਤਾ ਸਮਾਨ ਹੱਥੀ ਬਣਾਈਆਂ ਫੁਲਕਾਰੀਆਂ, ਸੂਟਾਂ ਅਤੇ ਕਢਾਈ ਦੇ ਸਮਾਨ ਦੇ ਆਊਟਲੈਟ ਦਾ ਉਦਘਾਟਨ ਕੀਤਾ ਗਿਆ ਹੈ। 


ਪੀ.ਐਸ.ਆਰ.ਐਲ.ਐਮ. ਸਕੀਮ ਪੇਂਡੂ ਗਰੀਬ ਔਰਤਾਂ ਨੂੰ ਰੋਜ਼ਗਾਰ ਦੇਣ ਦੇ ਉਦੇਸ਼ ਨਾਲ ਚਲਾਈ ਜਾ ਰਹੀ ਹੈ, ਜਿਸ ਵਿੱਚ ਇਨ੍ਹਾਂ ਮਹਿਲਾਵਾਂ ਨੂੰ ਸਵੈ-ਸਹਾਇਤਾ ਸਮੂਹ ਵਿੱਚ ਸ਼ਾਮਲ ਕਰਕੇ ਆਰਥਿਕ ਅਤੇ ਸਮਾਜਿਕ ਪੱਖੋ ਮਜ਼ਬੂਤ ਕਰਨਾ ਹੈ। ਇਸ ਮੁਹਿੰਮ ਤਹਿਤ ਸੇਵਾ ਭਲਾਈ ਸਵੈ-ਸਹਾਇਤਾ ਸਮੂਹ ਦੇ ਮੈਬਰਾਂ ਵੱਲੋਂ ਹੱਥੀ ਤਿਆਰ ਫੁਲਕਾਰੀਆਂ ਅਤੇ ਸੂਟਾ ਦਾ ਸਮਾਨ ਚੰਡੀਗੜ੍ਹ ਏਅਰਪੋਰਟ ਉੱਤੇ ਵਾਜਬ ਰੇਟਾਂ 'ਤੇ ਸਟਾਲ ਲਗਾ ਕੇ ਵੇਚਿਆ ਜਾਣਾ ਹੈ। 

ਇਸ ਦੌਰਾਨ ਚੰਡੀਗੜ੍ਹ ਏਅਰਪੋਰਟ ਦੇ ਮੁੱਖ ਅਧਿਕਾਰੀ ਸ਼੍ਰੀ ਰਾਕੇਸ਼ ਰੰਜਨ ਸਹਾਏ-ਸੀ.ਈ.ਓ, ਸ਼੍ਰੀ ਪੀ.ਆਰ. ਮਿਸ਼ਰਾ- ਸੀ.ਏ.ਐਸ.ਓ,ਸ਼੍ਰੀ ਰਣਜੀਤ ਦਾਸ-ਸੀ.ਐਫ.ਓ, ਸ਼੍ਰੀ ਅਮ੍ਰਿਤ ਗਰਗ-ਹੈਡ ਕਮਰਸ਼ੀਅਲ ਦਾ ਇਸ ਸਮੂਹ ਦੇ ਮੈਬਰਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ।

ਏਅਰਪੋਰਟ ਲਿਮਟਿਡ ਦੇ ਸੀ.ਈ.ਓ ਸ਼੍ਰੀ ਰਾਕੇਸ਼ ਰੰਜਨ ਸਹਾਏ ਵੱਲੋਂ ਦੱਸਿਆ ਕਿ ਸਵੈ-ਸਹਾਇਤਾ ਸਮੂਹ ਵਿਸ਼ੇਸ ਮੁਹਿੰਮ ਤਹਿਤ 15 ਦਿਨਾਂ/ਪ੍ਰਤੀ ਸਮੂਹ ਸਟਾਲ ਲਗਾ ਕੇ ਆਪਣੇ ਸਮਾਨ ਦੀ ਵਿਕਰੀ ਕਰਕੇ ਆਰਥਿਕ ਅਤੇ ਸਮਾਜਿਕ ਪੱਧਰ ਉੱਚਾ ਚੁੱਕਣ ਲਈ ਸੁਨਹਿਰੀ ਮੌਕਾ ਦਾ ਲਾਭ ਉਠਾਉਣ। ਏਅਰਪੋਰਟ ਦੇ ਸਾਰੇ ਅਧਿਕਾਰੀ ਅਤੇ ਕਰਮਾਚੀਆਂ ਵੱਲੋਂ ਨਿਯਮਾਂ ਅਨੁਸਾਰ ਪੂਰਾ ਸਹਿਯੋਗ ਦਿੱਤਾ ਗਿਆ।

ਇਸ ਦੌਰਾਨ ਪੀ.ਐਸ.ਆਰ.ਐਲ.ਐਮ. ਸਕੀਮ ਦੇ ਅਧਿਕਾਰੀ ਸ਼੍ਰੀ ਸੁਮੀਤ ਧਵਨ ਅਤੇ ਸ਼੍ਰੀ ਸੰਦੀਪ ਕੁਮਾਰ ਮੌਜੂਦ ਸਨ ਅਤੇ ਇਨ੍ਹਾਂ ਅਧਿਕਾਰੀਆਂ ਦੁਆਰਾ ਏਅਰਪੋਰਟ ਅਧਿਕਾਰੀਆਂ ਨਾਲ ਮਿਲ ਕੇ ਇਸ ਕਾਰਜ ਨੂੰ ਨੇਪਰੇ ਚਾੜਿਆ ਗਿਆ।

ਸ਼੍ਰੀਮਤੀ ਆਸ਼ਿਕਾ ਜੈਨ, ਡੀ.ਸੀ., ਐੱਸ ਏ ਐੱਸ ਨਗਰ ਵੱਲੋਂ ਇਨ੍ਹਾਂ ਅਧਿਕਾਰੀਆਂ ਨੂੰ ਵਧਾਈ ਦਿੱਤੀ ਗਈ ਅਤੇ ਨੇਕ ਕੰਮ ਵਿੱਚ ਸਹਿਯੋਗ ਦੇਣ ਲਈ ਸ਼ਲਾਘਾ ਕੀਤੀ ਗਈ।

No comments:


Wikipedia

Search results

Powered By Blogger