ਹਾਲ ਦੀ ਘੜੀ ਅਲਾਟੀਆਂ ਨੂੰ ਨਹੀਂ ਭੇਜੇ ਜਾਣਗੇ ਨੋਟਿਸ
ਮੋਹਾਲੀ 12 ਜੁਲਾਈ : ਅੱਜ 76-80 ਪਲਾਂਟ ਅਲਾਟਮੈਂਟ ਐਂਡ ਸੰਘਰਸ਼ ਕਮੇਟੀ ਦੀ ਐਮ ਐਲ ਏ ਕੁਲਵੰਤ ਸਿੰਘ ਦੀ ਅਗਵਾਈ ‘ਚ ਗਮਾਡਾ ਦੇ ਸੀ ਏ ਨਾਲ ਅਲਾਟੀਆਂ ਨੂੰ ਗਮਾਡਾ ਵੱਲੋਂ ਪਲਾਟਾਂ ਦੇ ਰੇਟਾਂ ‘ਚ ਕੀਤੇ ਵਾਧੇ ਬਾਰੇ ਮੀਟਿੰਗ ਹੋਈ ਜਿਸ ਵਿੱਚ ਗਮਾਡਾ ਵੱਲੋਂ ਪਲਾਟਾਂ ਦੇ ਵਧਾਏ ਰੇਟਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਮੀਟਿੰਗ ਵਿੱਚ ਵਿਧਾਇਕ ਕੁਲਵੰਤ ਸਿੰਘ ਨੇ ਗਮਾਡਾ ਅਧਿਕਾਰੀਆਂ ਨੂੰ ਕਿਹਾ ਕਿ ਅਲਾਟੀਆਂ ਨੂੰ ਪਲਾਟਾਂ ਦੇ ਵਧਾਏ ਰੇਟਾਂ ਵਿੱਚ ਰਾਹਤ ਦੇਣ ਲਈ ਰਿਵਿਊ ਕੀਤਾ ਜਾਵੇ।ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਹਾਲ ਦੀ ਘੜੀ ਲੋਕਾਂ ਨੂੰ ਭੇਜੇ ਜਾ ਰਹੇ ਨੋਟਿਸ ਬੰਦ ਕੀਤੇ ਜਾਣ।ਮੀਟਿੰਗ ਵਿੱਚ ਕੁੱਲ ਵੇਚਣਯੋਗ ਖੇਤਰ ਦੀ ਮੁੜ ਮਿਣਤੀ ਕਰਕੇ ਕਮਰਸ਼ੀਅਲ ਖੇਤਰ ‘ਤੇ ਕੁੱਝ ਜ਼ਿਆਦਾ ਅਤੇ ਰਿਹਾਇਸ਼ੀ ਖੇਤਰ ਤੇ ਕੁੱਝ ਘੱਟ ਰੇਟ ਦਾ ਭਾਰ ਪਾਇਆ ਜਾਵੇ।
ਹੁਣ ਆਉਣ ਲਾਲੇ ਦਿਨਾਂ ਵਿੱਚ ਇੱਕ ਹੋਰ ਮੀਟਿੰਗ ਹੋਵੇਗੀ ਜਿਸ ਵਿੱਚ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਮੁੜ ਕਮੇਟੀ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।
ਇਸੇ ਦੌਰਾਨ ਐਮ ਐਲ ਏ ਕੁਲਵੰਤ ਸਿੰਘ ਨੇ ਕਿਹਾ ਕਿਮੀਟਿੰਗ ਬਹੁਤ ਵਧੀਆ ਮਹੌਲ ਵਿੱਚ ਹੋਈ। ਸਾਰੀਆਂ ਧਿਰਾਂ ਨੇ ਸਾਰਥਿਕ ਵਿਚਾਰ ਪੇਸ਼ ਕੀਤੇ। ਉਹਨਾਂ ਕਿਹਾ ਕਿ ਸਰਕਾਰ ਲੋਕਾਂ ਦੀ ਆਸ ਅਨੁਸਾਰ ਵਧੀਆ ਹੱਲ ਕਰੇਗੀ।
ਦੂਜੇ ਪਾਸੇ ਕਮੇਟੀ ਦੇ ਮੈਂਬਰਾਂ ਨੇ ਵੀ ਮੀਟਿੰਗ ਨੂੰ ਹਾਂ-ਪੱਖੀ ਕਰਾਰ ਦਿੰਦਿਆਂ ਆਸ ਪ੍ਰਗਟਾਈ ਹੈ ਕਿ ਮਸਲਾ ਹੱਲ ਹੋਣ ਦੀ ਆਸ ਬੱਝੀ ਹੈ।
ਮੀਟਿੰਗ ਵਿੱਚਵਧੱਧਾਇਕ ਕੁਲਵੰਤ ਸਿੰਘ, ਸੀਏ ਗਮਾਡਾਸ੍ਰੀ ਰਜੀਵ ਕੁਮਾਰ ਗੁਪਤਾ, ਐਮ ਸੀਸਿਖਦੇਵ ਸਿੰਘ ਪਟਵਾਰੀ, ਆਪ ਆਗੂ ਰਜੀਵ ਵਸ਼ਿਸਟ 76-80 ਪਲਾਟ ਅਲਾਟਮੈਂਟ ਕਮੇਟੀ ਦੇ ਕਾਰਜਕਾਰਨੀ ਮੈਂਬਰ ਸੁੱਚਾ ਸਿੰਘ ਕਲੌੜਪ੍ਰਧਾਨ,ਜੀਐਸ ਪਠਾਣੀਆ , ਵਿੱਤ ਸਕੱਤਰ,ਅਸ਼ੋਕ ਕੁਮਾਰ ਲੀਗਲ ਸਹਾਇਕ,ਸਰਦੂਲ ਸਿੰਘ ਪ੍ਰੈੱਸ ਸਕੱਤਰ,ਬਲਵਿੰਦਰ ਸਿੰਘ ਜਨਰਲ ਸਕੱਤਰ,ਗੁਰਦੇਵ ਸਿੰਘ ਧਨੋਆ ਮੀਤ ਪ੍ਰਧਾਨ,ਹਰਜੀਤ ਸਿੰਘ ਭੋਲੂ ਸਕੌਂਸਲਰ,ਹਰਦਿਆਲ ਸਿੰਘ ਬਡਬਰ,ਕਿ੍ਰਸ਼ਨਾ ਮਿੱਤੂ ਤੇ ਚਰਨਜੀਤ ਕੌਰ ਹਾਜ਼ਰ ਸਨ।


No comments:
Post a Comment