SBP GROUP

SBP GROUP

Search This Blog

Total Pageviews

Monday, July 10, 2023

ਪੰਜਾਬ ਵਿੱਚ ਭਾਰੀ ਮੀਂਹ ਕਾਰਨ ਆਈ ਆਫ਼ਤ ਦੌਰਾਨ ਲੋਕਾਂ ਦਾ ਆਸਰਾ ਬਣਨ 'ਆਪ ਵਲੰਟੀਅਰ- ਪ੍ਰਿੰਸੀਪਲ ਬੁੱਧਰਾਮ

ਚੰਡੀਗੜ੍ਹ, 10 ਜੁਲਾਈ : ਆਮ ਆਦਮੀ ਪਾਰਟੀ ਪੰਜਾਬ ਦੇ ਵਰਕਿੰਗ ਪ੍ਰੈਜ਼ੀਡੈਂਟ ਅਤੇ ਬੁੱਡਲਾਢੇ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ ਨੇ ਇੱਕ ਵੀਡੀਓ ਸੰਦੇਸ਼ ਜਾਰੀ ਕਰਦਿਆਂ ਭਾਰੀ ਮੀਂਹ ਕਾਰਨ ਪੰਜਾਬ ਵਿੱਚ ਬਣੀ ਹੜ੍ਹਾਂ ਦੀ ਸਥਿਤੀ 'ਤੇ ਜਿੱਥੇ ਚਿੰਤਾ ਜ਼ਾਹਿਰ ਕੀਤੀ ਉੱਥੇ ਉਹਨਾਂ ਇਸ ਔਖੇ ਵੇਲੇ 'ਆਪ ਦੇ ਸਮੂਹ ਆਗੂਆਂ ਤੇ ਵਲੰਟੀਅਰਾਂ ਨੂੰ ਲੋਕਾਂ ਦੀ ਮਦਦ ਕਰਨ ਲਈ ਕਿਹਾ ਹੈ।


ਆਪਣੇ ਸੰਦੇਸ਼ ਵਿੱਚ ਉਨ੍ਹਾਂ ਕਿਹਾ ਕਿ ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਨੇ ਪੰਜਾਬ ਵਿੱਚ ਕਹਿਰ ਢਾਹਿਆ ਹੋਇਆ ਹੈ, ਅਨੰਦਪੁਰ ਸਾਹਿਬ, ਰੋਪੜ, ਪਟਿਆਲਾ, ਗੜ੍ਹਸ਼ੰਕਰ ਜਿਹੇ ਇਲਾਕਿਆਂ ਵਿਚ ਇਹ ਮੰਜ਼ਰ ਹੋਰ ਵੀ ਭਿਆਨਕ ਹੈ

। ਲੋਕਾਂ ਦੀਆਂ ਫ਼ਸਲਾਂ ਡੁੱਬ ਚੁੱਕੀਆਂ ਹਨ, ਘਰਾਂ ਵਿੱਚ ਪਾਣੀ ਭਰ ਗਿਆ ਹੈ। ਇਸ ਔਖੀ ਘੜੀ ਸਾਡਾ ਸਭ ਦਾ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਮੁਸੀਬਤ ਵਿੱਚ ਫਸੇ ਲੋਕਾਂ ਦੀ ਵੱਧ ਤੋਂ ਵੱਧ ਮਦਦ ਕਰੀਏ। ਉਨ੍ਹਾਂ 'ਆਪ ਪੰਜਾਬ ਦੇ ਸਮੂਹ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਇਸ ਨਾਜ਼ੁਕ ਹਾਲਾਤਾਂ ਵਿੱਚ ਲੋੜਵੰਦਾਂ ਤੱਕ ਭੋਜਨ, ਕੱਪੜਾ, ਚਾਰਾ ਆਦਿ ਹਰ ਤਰ੍ਹਾਂ ਦੀ ਮਦਦ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਇਹ ਸਮਾਂ ਇਨਸਾਨੀਅਤ ਦੀ ਸੇਵਾ ਦਾ ਹੈ ਅਤੇ ਆਪਾਂ ਸਭ ਨੇ ਇਸ ਸੇਵਾ ਵਿਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਣਾ ਹੈ।

No comments:


Wikipedia

Search results

Powered By Blogger