SBP GROUP

SBP GROUP

Search This Blog

Total Pageviews

ਖੇਡਾਂ ਵਤਨ ਪੰਜਾਬ ਦੀਆਂ 2023 ਦੇ ਰਾਜ ਪੱਧਰੀ ਖੇਡਾਂ ਦੇ ਟ੍ਰਾਇਲ ਮਿਤੀ – 25 ਸਤੰਬਰ 2023 ਤੋਂ 26 ਸਤੰਬਰ 2023 ਨੂੰ

ਐਸ.ਏ.ਐਸ.ਨਗਰ, 22 ਸਤੰਬਰ : ਪੰਜਾਬ ਸਰਕਾਰ ਦੇ ਖੇਡ ਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2023 ਤਹਿਤ ਜਿਹੜੀਆਂ ਖੇਡਾਂ ਦੇ ਰਾਜ ਪੱਧਰ ਤੇ ਸਿੱਧੇ ਮੁਕਾਬਲੇ ਕਰਵਾਏ ਜਾ ਰਹੇ ਹਨ, ਉਹਨਾਂ ਖੇਡਾਂ ਦੇ ਖੇਡ ਟਰਾਇਲਾਂ ਮਿਤੀ 25 ਸਤੰਬਰ 2023 ਨੂੰ ਸਪੋਰਟਸ ਕੰਪਲੈਕਸ ਸੈਕਟਰ – 78 ਵਿਖੇ ਸਵੇਰੇ 09:00 ਵਜੇ ਕਰਵਾਏ ਜਾਣਗੇ। 


      ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਸ਼੍ਰੀਮਤੀ ਗੁਰਦੀਪ ਕੌਰ ਨੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਮਿਤੀ 25 ਸਤੰਬਰ 2023 ਨੂੰ ਆਰਚਰੀ (ਤੀਰ ਅੰਦਾਜ਼ੀ), ਸਾਇਕਲਿੰਗ, ਘੋੜ ਸਵਾਰੀ, ਫੈਨਸਿੰਗ (ਤਲਵਾਰਬਾਜ਼ੀ), ਜਿਮਨਾਸਟਿਕਸ, ਕੈਕਿੰਗ ਅਤੇ ਕੈਨੋਇੰਗ, ਰਗਬੀ, ਵੁਸ਼ੂ ਅਤੇ ਰੋਇੰਗ ਦੇ ਟ੍ਰਾਇਲ ਕਰਵਾਏ ਜਾਣਗੇ। ਉੱਕਤ ਤੋਂ ਇਲਾਵਾ ਰੋਲਰ ਸਕੇਟਿੰਗ ਦੇ ਟ੍ਰਾਇਲ ਮਿਤੀ – 25 ਸਤੰਬਰ 2023 ਤੋਂ 26 ਸਤੰਬਰ 2025 ਤੱਕ ਕਰਵਾਏ ਜਾਣਗੇ।

   ਚਾਹਵਾਨ ਖਿਡਾਰੀ ਅਪਣੀ ਖੇਡ ਕਿੱਟ, ਜਨਮ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ ਅਤੇ ਵਿਦਿਅਕ ਸੰਸਥਾਵਾਂ ਦੇ ਆਈ ਕਾਰਡ ਨਾਲ ਮਿਤੀ 25.09.2023 ਨੂੰ ਜ਼ਿਲ੍ਹਾ ਖੇਡ ਦਫ਼ਤਰ ਸਪੋਰਟਸ ਕੰਪਲੈਕਸ-78 ਮੋਹਾਲੀ ਵਿਖੇ ਰਿਪੋਰਟ ਕਰਨਗੇ। ਚੁਣੇ ਹੋਏ ਖਿਡਾਰੀ ਰਾਜ ਪੱਧਰ ਤੇ ਮੋਹਾਲੀ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰਨਗੇ।

No comments:


Wikipedia

Search results

Powered By Blogger