SBP GROUP

SBP GROUP

Search This Blog

Total Pageviews

ਬੀ.ਡੀ.ਪੀ.ਓ ਦਫ਼ਤਰ ਮੋਹਾਲੀ ਵਿਖੇ 21 ਨਵੰਬਰ ਨੂੰ ਲੱਗੇਗਾ ਸਕਿਉਰਟੀ ਟ੍ਰੇਨਿੰਗ ਰਜਿਸਟ੍ਰੇਸ਼ਨ ਕੈਂਪ

ਐੱਸ ਏ ਐੱਸ ਨਗਰ, 20 ਨਵੰਬਰ : ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਅਤੇ ਮਾਡਲ ਕਰੀਅਰ ਸੈਂਟਰ, ਐਸ. ਏ. ਐਸ ਨਗਰ ਵਲੋਂ ਸਹਾਇਕ ਕਮਾਂਡੈਂਟ, ਸਕਿਉਰਟੀ ਸਕਿਲਜ਼ ਕੌਂਸਲ ਇੰਡੀਆ ਲਿਮਿਟਿਡ ਦੇ ਸਹਿਯੋਗ ਨਾਲ ਜ਼ਿਲ੍ਹਾ ਐਸ.ਏ.ਐਸ ਨਗਰ ਦੇ ਪੇਂਡੂ ਖੇਤਰਾਂ ਦੇ ਨੌਜਵਾਨਾਂ ਲਈ ਸਕਿਉਰਟੀ ਟ੍ਰੇਨਿੰਗ ਸਬੰਧੀ ਰਜਿਸਟ੍ਰੇਸ਼ਨ ਕੈਂਪ ਮਿਤੀ 17 ਨਵੰਬਰ ਤੋਂ 22 ਨਵੰਬਰ ਤੱਕ ਜ਼ਿਲ੍ਹੇ ਦੇ ਵੱਖ-2 ਬਲਾਕਾਂ ਵਿੱਚ ਲਗਾਇਆ ਜਾ ਰਿਹਾ ਹੈ। 

ਵਧੇਰੇ ਜਾਣਕਾਰੀ ਦਿੰਦਿਆਂ ਡੀ.ਬੀ.ਈ.ਈ. ਦੇ ਡਿਪਟੀ ਡਾਇਰੈਕਟਰ ਹਰਪ੍ਰੀਤ ਸਿੰਘ ਮਾਨਸ਼ਾਹੀਆਂ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਵਿੱਚ ਕੇਵਲ 21 ਤੋਂ 37 ਸਾਲ ਤੱਕ ਦੇ ਪੁਰਸ਼ ਉਮੀਦਵਾਰ, ਜੋ 10ਵੀਂ ਪਾਸ ਹੋਣ ਸ਼ਾਮਿਲ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਪ੍ਰਾਰਥੀਆਂ ਦਾ ਕੱਦ 168 ਸੈ.ਮੀ.  ਅਤੇ ਭਾਰ 56-90 ਕਿਲੇ ਤੱਕ ਹੋਣ ਲਾਜ਼ਮੀ ਹੈ।

ਉਨ੍ਹਾਂ ਦੱਸਿਆ ਕਿ ਉਕਤ ਰਜਿਸਟ੍ਰੇਸ਼ਨ ਕੈਂਪ 17 ਨਵੰਬਰ ਨੂੰ ਬਲਾਕ ਮਾਜਰੀ ਵਿਖੇ ਲਗਾਇਆ ਗਿਆ ਸੀ। ਇਸ ਲੜੀ ਵਿੱਚ ਅਗਲਾ ਕੈਂਪ ਮਿਤੀ 21 ਨਵੰਬਰ ਨੂੰ ਬਲਾਕ ਮੋਹਾਲੀ ਅਤੇ 22 ਨਵੰਬਰ ਨੂੰ ਬਲਾਕ ਡੇਰਾਬੱਸੀ ਵਿਖੇ ਲਗਾਇਆ ਜਾਣਾ ਹੈ।

ਟ੍ਰੇਨਿੰਗ ਸਫ਼ਲਤਾ-ਪੂਰਵਕ ਪੂਰੀ ਕਰਨ ਵਾਲੇ ਪ੍ਰਾਰਥੀਆਂ ਨੂੰ ਐਸ.ਏ.ਐਸ ਨਗਰ/ਚੰਡੀਗੜ੍ਹ ਵਿਖੇ 18-20 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੀ ਨੌਕਰੀ ਮੁਹੱਇਆ ਕਰਵਾਈ ਜਾਵੇਗੀ। ਉਨ੍ਹਾਂ ਜ਼ਿਲ੍ਹਾ ਐੱਸ. ਏ. ਐੱਸ. ਨਗਰ (ਮੋਹਾਲੀ) ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਦਸਤਾਵੇਜ਼ ਨਾਲ ਸਬੰਧਤ ਬਲਾਕ ਦੇ ਬੀ.ਡੀ.ਪੀ.ਓ ਦਫਤਰ ਵਿਖੇ ਸਵੇਰੇ 10.00 ਤੋਂ ਦੁਪਹਿਰ 01.00 ਵਜੇ ਤੱਕ ਪਹੁੰਚ ਕੇ ਇਹਨਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਉਮੀਦਵਾਰ ਡੀ.ਬੀ.ਈ.ਈ, ਐੱਸ.ਏ.ਐੱਸ ਨਗਰ ਨਾਲ ਤਾਲਮੇਲ ਕਰ ਸਕਦੇ ਹਨ।

No comments:


Wikipedia

Search results

Powered By Blogger